ਆਸਟ੍ਰੇਲੀਆ ਦੇ ਛੋਟੇ ਕਾਰੋਬਾਰ ਅਜੇ ਵੀ ਪਿਛਲੇ ਸਾਲ ਮਈ ਤੋਂ 12 ਵਿਆਜ਼ ਦਰਾਂ ਦੇ ਵਾਧੇ ਨਾਲ ਨਜਿੱਠ ਰਹੇ ਹਨ।
ਮਹਿੰਗਾਈ ਦਰ ਉਮੀਦ ਨਾਲੋਂ ਤੇਜ਼ੀ ਨਾਲ ਹੇਠਾਂ ਆ ਰਹੀ ਹੈ ਜੋ ਕਿ ਜੂਨ ਵਿੱਚ ਇਹ ਸਾਲ ਵਿੱਚ ਛੇ ਪ੍ਰਤੀਸ਼ਤ ਤੱਕ ਡਿੱਗ ਗਈ ਸੀ ।
ਪਰ ਇਹ ਅਜੇ ਵੀ ਰਿਜ਼ਰਵ ਬੈਂਕ ਦੇ 2 ਤੋਂ 3 ਫੀਸਦੀ ਦੇ ਟੀਚੇ ਤੋਂ ਉਪਰ ਹੈ।
'ਰਾਇਟਰਜ਼' ਦੁਆਰਾ ਸਰਵੇਖਣ ਕੀਤੇ ਗਏ 36 ਅਰਥਸ਼ਾਸਤਰੀਆਂ ਵਿੱਚੋਂ 56 ਪ੍ਰਤੀਸ਼ਤ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਵਿਆਜ ਦਰ ਨੂੰ 25 ਅਧਾਰ ਅੰਕ ਵਧਾ ਕੇ 12 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ 4.35 ਪ੍ਰਤੀਸ਼ਤ ਦੇ ਲਗਭਗ ਤੱਕ ਪਹੁੰਚਾਏਗਾ।
ਵਿੱਤੀ ਬਾਜ਼ਾਰਾਂ ਨੇ ਅਜਿਹਾ ਹੋਣ ਦੀ ਸੰਭਾਵਨਾ 20 ਪ੍ਰਤੀਸ਼ਤ ਰੱਖੀ ਹੈ।
ਅਰਥ ਸ਼ਾਸਤਰੀ ਸਟੀਫਨ ਕੌਕੂਲਸ ਮਾਰਕੀਟ ਇਕਨਾਮਿਕਸ ਦੇ ਮੈਨੇਜਿੰਗ ਡਾਇਰੈਕਟਰ ਹਨ।
ਉਹਨਾਂ ਦਾ ਕਹਿਣਾ ਹੈ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਇੱਕ ਹੋਰ ਦਰਾਂ ਵਿੱਚ ਵਾਧਾ ਹੋ ਸਕਦਾ ਹੈ।
ਕੁਝ ਅਰਥ ਸ਼ਾਸਤਰੀ ਚੇਤਾਵਨੀ ਦੇ ਰਹੇ ਹਨ ਕਿ ਕਿਸੇ ਵੀ ਹੋਰ ਦਰ ਵਿੱਚ ਵਾਧਾ ਮੰਦੀ ਦੇ ਜੋਖਮ ਨੂੰ ਵਧਾ ਸਕਦਾ ਹੈ।
ਕਾਉਂਸਿਲ ਆਫ਼ ਸਮਾਲ ਬਿਜ਼ਨਸ ਆਰਗੇਨਾਈਜ਼ੇਸ਼ਨਜ਼ ਆਸਟ੍ਰੇਲੀਆ ਤੋਂ ਲੂਕ ਐਕਟਰਸਟ੍ਰਾਟ ਦਾ ਕਹਿਣਾ ਹੈ ਛੋਟੇ ਕਾਰੋਬਾਰਾਂ ਲਈ ਲਾਲ ਫੀਤਾ ਸ਼ਾਹੀ ਕੱਟਣਾ ਅਤੇ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੁਨਰਮੰਦ ਪ੍ਰਵਾਸ ਨੂੰ ਅਨੁਕੂਲ ਬਣਾਉਣ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।