ਆਸਟ੍ਰੇਲੀਆ ਵਿੱਚ ਸੜਕ ਹਾਦਸੇ ਰੋਕਣ ਲਈ ਇੱਕ ਨਿਵੇਕਲੇ ਸਮਾਰਟ ਟ੍ਰੈਫਿਕ ਸਿਸਟਮ ਸਬੰਧੀ ਪਹਿਲਕਦਮੀ

smart transportation with Motorway intersection

smart transportation with Motorway intersection Source: Moment RF / dowell/Getty Images

ਆਸਟ੍ਰੇਲੀਆ ਦੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਜਲਦੀ ਹੀ ਇੱਕ ਨਵੀਂ ਸਮਾਰਟ ਟੈਕਨਾਲੋਜੀ ਲਾਗੂ ਕੀਤੀ ਜਾ ਸਕਦੀ ਹੈ। ਇਹ ਡਿਵਾਈਸ ਵਾਹਨਾਂ ਦੇ ਡਰਾਈਵਰਾਂ ਦੇ ਨਾਲ-ਨਾਲ ਸੜਕ ਉੱਤੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰਾਂ ਨੂੰ ਤਤਕਾਲ ਸੰਦੇਸ਼ ਭੇਜਣ ਦਾ ਕੰਮ ਕਰੇਗੀ। ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਆਸਟ੍ਰੇਲੀਆ ਵਿੱਚ ਹਰ ਸਾਲ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋ ਰਹੀ ਹੈ।


ਆਸਟ੍ਰੇਲੀਆ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ ਤਕਰੀਬਨ ਇੱਕ ਹਜ਼ਾਰ ਮੌਤਾਂ ਹੁੰਦੀਆਂ ਹਨ।

2021 ਵਿੱਚ, ਸੜਕ ਨਾਲ ਸਬੰਧਤ 1,123 ਮੌਤਾਂ ਹੋਈਆਂ, ਜੋ ਕਿ 2020 ਨਾਲੋਂ ਲਗਭਗ 3 ਪ੍ਰਤੀਸ਼ਤ ਵੱਧ ਹੈ।

ਹੁਣ, ਨਵੀਂ ਸਮਾਰਟ ਤਕਨਾਲੋਜੀ ਦੇਸ਼ ਭਰ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੀਂ ਤਕਨਾਲੋਜੀ ਨੂੰ ‘ਕੋਆਪਰੇਟਿਵ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ’ ਕਿਹਾ ਜਾ ਰਿਹਾ ਹੈ, ਅਤੇ ਇਸ ਵਿੱਚ ਬਹੁਤ ਸਾਰੀਆਂ ਤਕਨੀਕਾਂ ਸ਼ਾਮਲ ਹਨ ਜੋ ਡਰਾਈਵਰਾਂ, ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਨੂੰ ਤੁਰੰਤ ਜਾਣਕਾਰੀ ਪ੍ਰਦਾਨ ਕਰਕੇ ਸੜਕ ਹਾਦਸਿਆਂ ਨੂੰ ਰੋਕਣ ਲਈ ਕੰਮ ਕਰੇਗੀ।

Share