'ਆਸਟ੍ਰੇਲੀਆਜ਼ ਗੌਟ ਟੇਲੈਂਟ' ਵਿੱਚ ਬੀਰ ਖਾਲਸਾ ਗੱਤਕਾ ਦਲ ਦਾ ਸ਼ਾਨਦਾਰ ਪ੍ਰਦਰਸ਼ਨ

Bir khalsa agt.jpg

ਬੀਰ ਖਾਲਸਾ ਦਲ

ਭਾਰਤ ਦੇ ਪ੍ਰਸਿੱਧ ਗੱਤਕਾ ਗੁਰੱਪ 'ਬੀਰ ਖਾਲਸਾ ਦਲ' ਨੇ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਰਿਐਲਿਟੀ ਟੀਵੀ ਸ਼ੋਅ 'ਆਸਟ੍ਰੇਲੀਆਜ਼ ਗੌਟ ਟੈਲੇਂਟ' ਸੀਜ਼ਨ 10 ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦਲ ਦੇ ਸੰਸਥਾਪਕ ਕੰਵਲਜੀਤ ਸਿੰਘ ਨੇ ਗਰੁੱਪ ਦੀ ਬੁਨਿਆਦ, ਜੱਦੋ-ਜਹਿਦ ਅਤੇ ਹੁਣ ਤਕ ਦੇ ਸਫ਼ਰ 'ਤੇ ਚਾਨਣਾ ਪਾਇਆ, ਜਾਨਣ ਲਈ ਸੁਣੋ ਇਹ ਖਾਸ ਪੌਡਕਾਸਟ।


ਬੀਰ ਖਾਲਸਾ ਗੱਤਕਾ ਦਲ ਨੇ ਵੱਖ-ਵੱਖ ਅੰਤਰਰਾਸ਼ਟਰੀ ਪੜਾਵਾਂ 'ਤੇ ਸਿੱਖ ਮਾਰਸ਼ਲ ਆਰਟ ਦੀ ਨੁਮਾਇੰਦਗੀ ਕੀਤੀ ਹੈ।

ਹਾਲ ਹੀ ਵਿੱਚ ਇਹ ਗਰੁੱਪ ਚੈਨਲ ਸੈਵਨ ਦੇ ਰਿਐਲਿਟੀ ਟੀਵੀ ਸ਼ੋਅ 'ਆਸਟ੍ਰੇਲੀਆਜ਼ ਗੌਟ ਟੈਲੇਂਟ' ਸੀਜ਼ਨ 10 ਵਿੱਚ ਆਪਣੇ ਜੌਹਰਾਂ ਰਾਹੀਂ ਜੱਜਾਂ ਅਤੇ ਆਸਟਰੇਲਿਆਈ ਲੋਕਾਂ ਨੂੰ ਹੈਰਾਨ ਕਰਦਾ ਨਜ਼ਰ ਆਇਆ।
ਸਿੱਖ ਯੁੱਧ ਕਲਾ ਦਾ ਪ੍ਰਦਰਸ਼ਨ ਕਰਦਿਆਂ ਬੀਰ ਖਾਲਸਾ ਦਲ ਸੈਮੀਫਾਈਨਲ ਤੱਕ ਤਾਂ ਪਹੁੰਚ ਗਿਆ ਪਰ ਫਾਈਨਲ ਤੱਕ ਨਹੀਂ ਪਹੁੰਚ ਸਕਿਆ।

Share