ਘਰ ਦੀ ਛੱਤ ਉੱਤੇ ਸੋਲਰ ਪੈਨਲ ਲਗਾਉਣ ਸਮੇਂ ਧਿਆਨ ਦੇਣ ਯੋਗ ਗੱਲਾਂ

Young family with dog on a walk through the meadow near their family home with solar panels on the roof.

Solar energy is becoming increasingly popular in Australia, with 30 per cent of homes now utilizing it. Source: Moment RF / Halfpoint Images/Getty Images

ਆਸਟ੍ਰੇਲੀਆ ਦਾ ਗਰਮ ਮੌਸਮ ਸਾਲ ਭਰ ਸੂਰਜੀ ਊਰਜਾ ਦੀ ਭਰਪੂਰ ਸਪਲਾਈ ਦੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਦੇਸ਼ ਦੀ ਬਿਜਲੀ ਸਪਲਾਈ ਵਿੱਚ ਸੋਲਰ ਊਰਜਾ ਦਾ ਇੱਕ ਵੱਧਦਾ ਮਹੱਤਵਪੂਰਨ ਯੋਗਦਾਨ ਦੇਖਿਆ ਜਾ ਸਕਦਾ ਹੈ। ਜਾਣੋ ਕਿ ਘਰ ਵਿੱਚ ਸੋਲਰ ਪਾਵਰ ਸਿਸਟਮ ਲਗਾਉਣ ਲਈ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਆਸਟ੍ਰੇਲੀਅਨ ਬਿਉਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2021-22 ਦੌਰਾਨ ਆਸਟ੍ਰੇਲੀਆ ਵਿੱਚ ਸੂਰਜੀ ਅਤੇ ਪੌਣ ਊਰਜਾ ਉਤਪਾਦਨ ਨੇ ਪਹਿਲੀ ਵਾਰ ਘਰੇਲੂ ਬਿਜਲੀ ਦੀ ਖਪਤ ਨੂੰ ਪਾਰ ਕੀਤਾ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਦੇਸ਼ ਦੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਸਰੋਤਾਂ ਦਾ ਯੋਗਦਾਨ ਕਾਫੀ ਵੱਧ ਰਿਹਾ ਹੈ।

ਆਸਟ੍ਰੇਲੀਆ ਵਿੱਚ ਸੂਰਜੀ ਊਰਜਾ ਦੀ ਮੰਗ ਕਾਫੀ ਵੱਧ ਰਹੀ ਹੈ ਅਤੇ ਇਸਨੂੰ ਰਵਾਇਤੀ ਬਿਜਲੀ ਦੇ ਮੁਕਾਬਲੇ ਇੱਕ ਕਿਫਾਇਤੀ ਵਿਕਲਪ ਵਜੋਂ ਵੀ ਦੇਖਿਆ ਜਾਣ ਲੱਗ ਪਿਆ ਹੈ।

ਡਾ: ਆਰਚੀ ਚੈਪਮੈਨ, ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਦੇ ਸਕੂਲ ਆਫ਼ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਅਤੇ ਇਸ ਖੇਤਰ ਵਿੱਚ ਮਾਹਰ ਹੈ।

ਉਹ ਕਹਿੰਦੇ ਹਨ ਕਿ ਇਹ ਨਾ ਸਿਰਫ ਸਸਤਾ ਹੈ ਬਲਕਿ ਇਸ ਦੀ ਵਧੇਰੇ ਵਰਤੋਂ ਨਾਲ ਗਰਿੱਡ ਉੱਤੇ ਦਬਾਅ ਵੀ ਘੱਟਦਾ ਹੈ।
Engineer on roof controlling solar panels
Both landlords and tenants have the option to install solar power; however, tenants may find it less advantageous, as the costs are difficult to recoup within a shorter timeframe. Credit: Cavan Images / Robert Niedring p/Getty Images/Cavan Images RF
ਸੂਰਜੀ ਊਰਜਾ ਨਾ ਸਿਰਫ ਖਰਚਾ ਘਟਾਉਂਦੀ ਹੈ ਬਲਕਿ ਬਿਜਲੀ ਪੈਦਾ ਕਰਨ ਦਾ ਇੱਕ ਸਾਫ ਸੁਥਰਾ ਤਰੀਕਾ ਵੀ ਹੈ।

ਹਾਲਾਂਕਿ ਡਾ ਚੈਪਮੈਨ ਦੱਸਦੇ ਹਨ ਕਿ ਐਨਰਜੀ ਆਸਟ੍ਰੇਲੀਆ ਦੀ ਰਿਪੋਰਟ ਮੁਤਾਬਕ ਅਜੇ ਵੀ ਕੋਲਾ ਆਸਟ੍ਰੇਲੀਆ ਦੇ ਊਰਜਾ ਉਤਪਾਦਨ ਦਾ 60 ਫਸਿਦ ਹਿੱਸਾ ਹੈ।
Solar Panels on home rooftop
Rebates and schemes are available in different Australian states and territories. Source: Moment RF / owngarden/Getty Images
ਸੋਲਰ ਵਿਕਟੋਰੀਆ ਦੇ ਸੀਈਓ ਸਟੈਨ ਕ੍ਰਿਪਾਨ ਨੇ ਨੋਟ ਕੀਤਾ ਹੈ ਕਿ ਕੋਲੇ 'ਤੇ ਲੰਬੇ ਸਮੇਂ ਤੋਂ ਨਿਰਭਰ ਰਹਿਣ ਤੋਂ ਬਾਅਦ, ਆਸਟ੍ਰੇਲੀਆ ਹੁਣ ਸੂਰਜੀ ਊਰਜਾ ਵੱਲ ਪਰਿਵਰਤਿਤ ਹੋ ਰਿਹਾ ਹੈ।

ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਘਰ ਵਿੱਚ ਸੂਰਜੀ ਊਰਜਾ ਨੂੰ ਸਥਾਪਤ ਕਰਨ ਲਈ ਉਪਲਬਧ ਛੋਟਾਂ ਅਤੇ ਪ੍ਰੋਤਸਾਹਨ ਬਾਰੇ ਪਤਾ ਲਗਾਉਣ ਲਈ ਸਰਕਾਰੀ ਵੈੱਬਸਾਈਟਾਂ ਦੀ ਖੋਜ ਕਰੋ। ਰਾਸ਼ਟਰਮੰਡਲ ਸਰਕਾਰ ਕੋਲ ਸਹੀ ਛੋਟ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ energy.gov.au ਹੈ।

ਜਿਵੇਂ ਕਿ ਦੁਨੀਆ ਡੀਕਾਰਬੋਨਾਈਜ਼ੇਸ਼ਨ ਵੱਲ ਵਧ ਰਹੀ ਹੈ, 2050 ਤੱਕ ਸ਼ੁੱਧ-ਜ਼ੀਰੋ ਨਿਕਾਸ ਨੂੰ ਪ੍ਰਾਪਤ ਕਰਨ ਦਾ ਟੀਚਾ ਆਸਟ੍ਰੇਲੀਆ ਸਮੇਤ ਬਹੁਤ ਸਾਰੇ ਦੇਸ਼ਾਂ ਲਈ ਕੇਂਦਰੀ ਫੋਕਸ ਬਣ ਗਿਆ ਹੈ।

For your state, please visit the below links:
Subscribe or follow the Australia Explained podcast for more valuable information and tips about settling into your new life in Australia.  

Do you have any questions or topic ideas? Send us an email to

Share