ਸ਼ਰਾਬ ਅਤੇ ਨਸ਼ਿਆਂ ਦੀ ਆਦਤ ਤੋਂ ਮੁਕਤੀ ਪਾਉਣ ਵਾਸਤੇ ਮਦਦ ਉਪਲਬਧ ਹੈ

sbs

O abuso das drogas pode ter consequências graves para o organismo. Source: Getty Images

ਜੇਕਰ ਆਸਟ੍ਰੇਲੀਆ ਵਿੱਚਲੇ ਤੱਥਾਂ ਵਲ ਨਜ਼ਰ ਮਾਰੀਏ ਤਾਂ ਵੀਹਾਂ ਵਿੱਚੋਂ ਇੱਕ ਮੌਤ ਸ਼ਰਾਬਨੋਸ਼ੀ ਜਾਂ ਹੋਰ ਗੈਰ ਕਾਨੂਨੀ ਨਸ਼ੀਲੇ ਪਦਾਰਥਾਂ ਦੇ ਕਾਰਨ ਹੁੰਦੀ ਹੈ। ਪੰਜਾਂ ਵਿੱਚ ਇੱਕ ਬਾਲਗ ਖਤਰਨਾਕ ਲੈਵਲਜ਼ ਤੱਕ ਸ਼ਰਾਬ ਪੀਂਦਾ ਹੈ ਅਤੇ ਪਿਛਲੇ ਇੱਕ ਸਾਲ ਦੌਰਾਨ 16% ਵਿਅਕਤੀਆਂ ਨੇ ਗੈਰਕਾਨੂੰਨੀ ਨਸ਼ਿਆਂ ਨੂੰ ਅਜਮਾਇਸ਼ ਦੇ ਤੌਰ ਤੇ ਵਰਤਿਆ ਸੀ।


ਇੱਕ ਉਦਾਹਰਣ ਵਜੋਂ ਜੂਲੀਓ ਸਿਰਫ ਅਠਾਰਾਂ ਸਾਲਾਂ ਦਾ ਹੀ ਸੀ ਜਦੋਂ ਇਸ ਨੇ ਪਹਿਲੀ ਵਾਰ ਨਜ਼ਾਇਜ਼ ਨਸ਼ਿਆਂ ਦਾ ਸੇਵਨ ਕੀਤਾ ਸੀ। ਪਰ ਉਸ ਨੂੰ ਇਸ ਗਲ ਦਾ ਕੋਈ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਸ਼ੌਂਕ ਨਾਲ ਲਏ ਗਏ ਨਸ਼ੇ ਕਾਰਨ ਉਸ ਨੂੰ ਜਿੰਦਗੀ ਦੇ ਅਗਲੇ 13 ਸਾਲ ਮੈਥਾਫਿਟਾਮਾਈਨ ਦੀ ਲਤ ਨਾਲ ਜੂਝਣਾ ਪਵੇਗਾ।

ਇਹ ਜਰੂਰੀ ਨਹੀਂ ਹੁੰਦਾ ਕਿ ਹਰੇਕ ਨੂੰ ਹੀ ਇਹਨਾਂ ਨਜਾਇਸ਼ ਨਸ਼ਿਆਂ ਜਾਂ ਸ਼ਰਾਬ ਦੀ ਲਤ ਲਗ ਜਾਂਦੀ ਹੈ। ਪਰ ਜੂਲੀਓ ਦਾ ਮੰਨਣਾ ਹੈ ਕਿ ਇਹਨਾਂ ਨਸ਼ਿਆਂ ਦੀ ਪੂਰਤੀ ਕਰਨ ਦੀ ਆਦਤ ਨੂੰ ਜਾਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਾ ਰਖ ਪਾਉਣ ਕਾਰਨ ਬਹੁਤ ਸਾਰੇ ਵਿਅਕਤੀ ਇਹਨਾਂ ਖਤਰਨਾਕ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਉਸ ਨੂੰ ਖੁੱਦ ਆਪ ਨੂੰ 10 ਸਾਲਾਂ ਤੱਕ ਇਹਨਾਂ ਨਸ਼ਿਆਂ ਕਾਰਨ ਜਿੰਦਗੀ ਨੇ ਬਹੁਤ ਮਾੜੇ ਸਮੇਂ ਦਿਖਾਏ ਅਤੇ ਕਈ ਵਾਰ ਤਾਂ ਇਹ ਆਪਣੀ ਜਾਨ ਲੈਣ ਤੱਕ ਵੀ ਗਿਆ, ਪਰ ਆਖਿਰ ਅੱਕ ਕੇ ਇਸ ਨੂੰ ਮਹਿਸੂਸ ਹੋਇਆ ਕਿ ਹੁਣ ਮਦਦ ਲੈਣੀ ਹੀ ਲਾਹੇਵੰਦ ਰਹੇਗੀ।

ਬਹੁ-ਵਿਆਪਕ ਅਤੇ ਬਹੁ ਭਾਸ਼ਾਈ ਭਾਈਚਾਰੇ ਦੇ ਆਸਟ੍ਰੇਲੀਅਨ ਲੋਕਾਂ ਵਿੱਚ ਬਿਨਾ ਬਿਮਾਰੀ ਤੋਂ ਹੀ ਵਿਭਿੰਨ ਪ੍ਰਕਾਰ ਦੀਆਂ ਦਵਾਈਆਂ ਦੁਆਰਾ ਨਸ਼ਿਆਂ ਦੀ ਪੂਰਤੀ ਕਰਨ ਦੀ ਆਦਤ ਵੀ ਹੁੰਦੀ ਹੈ। ਅਜਿਹੇ ਲੋਕ ਬਹੁ-ਵਿਆਪੀ ਭਾਈਚਾਰੇ ਦਾ 3.4% ਬਣਦੇ ਹਨ। ਅਤੇ ਇਸ ਤੋਂ ਬਾਅਦ ਆਉਂਦੇ ਹਨ ਭੁੱਕੀ ਦਾ ਸੇਵਨ ਕਰਨ ਵਾਲੇ ਜੋ ਕਿ 3.3% ਹਨ।

ਕਮਿਊਨਿਟੀ ਐਕਸੈਸ ਐਂਡ ਸਰਵਿਸਿਸ ਸਾਊਥ ਆਸਟ੍ਰੇਲੀਆ (ਕਾਸਾ) ਵਿੱਚ ਡਰੱਗ ਐਂਡ ਅਲਕੋਹਲ ਕਾਂਊਂਸਲਰ ਵਜੋਂ ਕੰਮ ਕਰਨ ਵਾਲੀ ਹੋਆ ਨਿਯੂਅਨ ਦਾ ਕਹਿਣਾ ਹੈ ਬੇਸ਼ਕ ਆਮ ਤੋਰ ਤੇ ਲੋਕ ਇਹਨਾਂ ਨਸ਼ਿਆਂ ਦਾ ਸੇਵਨ ਪਹਿਲੀ ਵਾਰ ਤਾਂ ਸਭਿਆਚਾਰਕ ਦਬਾਵਾਂ ਜਾਂ ਇਹਨਾਂ ਨੂੰ ਅਜਮਾਉਣ ਦੀ ਖਾਤਰ ਹੀ ਕੀਤਾ ਜਾਂਦਾ ਹੈ, ਪਰ ਇਸ ਦੀ ਲਗਾਤਾਰਤਾ ਇਹਨਾਂ ਨਸ਼ਿਆਂ ਦਾ ਆਦਿ ਬਣਾ ਕੇ ਹੀ ਛਡਦੀ ਹੈ।

ਖੋਜ ਵਿੱਚ ਪਤਾ ਚਲਿਆ ਹੈ ਕਿ ਸਾਲ 2016 ਵਿੱਚ ਸਭ ਤੋਂ ਜਿਆਦਾ ਸੇਵਨ ਕੀਤਾ ਨਸ਼ਾ ਭੁੱਕੀ ਸੀ ਅਤੇ ਇਸ ਤੋਂ ਬਾਅਦ ਕੋਕੀਨ, ਐਕਸਟੇਸੀ ਅਤੇ ਮੈਥਾਂਫੀਟਾਮਾਈਨ ਆਦਿ ਨਸ਼ੇ ਲਏ ਗਏ ਸਨ। ਲੈਡਰਸ ਯਾਨਿ ਕਿ ਲੋਗਾਨ ਐਡੋਲਸੈਂਟ ਡਰੱਗ ਡਿਪੈਂਨਡੈਂਸੀਸ ਅਰਲੀ ਰਿਸਪੋਂਸ ਸਰਵਿਸ ਵਿੱਚ ਕਲਿਨਿਕਲ ਨਰਸ ਵਜੋਂ ਕੰਮ ਕਰਨ ਵਾਲੀ ਵੇਨੇਸਾ ਟੇਟ ਕਹਿੰਦੀ ਹੈ ਕਿ ਨਸ਼ਿਆਂ ਦੇ ਆਦੀ ਵਿਅਕਤੀ ਦੀ ਪਹਿਚਾਣ ਉਸ ਸਮੇਂ ਹੋ ਜਾਂਦੀ ਹੈ ਜਦੋਂ ਨਸ਼ਿਆਂ ਦੀ ਤੋਟ ਕਾਰਨ ਉਹਨਾਂ ਦੇ ਸੁਬਾੳੇ ਵਿੱਚ ਬਦਲਾਅ ਦੇਖਣ ਨੂੰ ਮਿਲਦੇ ਹਨ।

ਆਸਟ੍ਰੇਲੀਅਨ ਲੋਕ ਆਮ ਤੋਰ ਤੇ ਨਸ਼ਿਆਂ ਦੇ ਮੁਕਾਬਲੇ, ਸ਼ਰਾਬ ਦੇ ਆਦੀ ਬਣਦੇ ਹਨ। ਆਸਟ੍ਰੇਲੀਅਨ ਇੰਨਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀਆਂ ਖੋਜਾਂ ਵਿੱਚ ਪਤਾ ਚਲਿਆ ਹੈ ਕਿ ਬਹੁ-ਸਭਿਅਕ ਭਾਈਚਾਰੇ ਦੇ ਤਕਰੀਬਨ 5.4% ਲੋਕ ਹਰ ਰੋਜ ਦੋ ਪੈਗ ਸ਼ਰਾਬ ਦੇ ਪੀਂਦੇ ਹਨ, ਜਦਕਿ ਅੰਗਰੇਜੀ ਮੂਲ ਦੇ ਲੋਕਾਂ ਵਿੱਚ ਇਹ ਸੰਖਿਆ 18.6% ਤੱਕ ਹੁੰਦੀ ਹੈ। ਹੋਆ ਨਿਯੂਅਨ ਸਲਾਹ ਦਿੰਦੀ ਹੈ ਕਿ ਨੈਸ਼ਨਲ ਗਾਈਡਲਾਈਨਸ ਦਾ ਧਿਆਨ ਰਖਦੇ ਹੋਏ ਸ਼ਰਾਬ ਨੋਸ਼ੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਦੀ ਪੈਣ ਵਾਲੀ ਆਦਤ ਤੋਂ ਬਚਿਆ ਜਾ ਸਕੇ।

ਕਿਸੇ ਵੀ ਵਿਅਕਤੀ ਲਈ ਇਹ ਮੰਨਣਾ ਕਿ ਉਸ ਨੂੰ ਨਸ਼ਿਆਂ ਦੀ ਆਦਤ ਹੈ ਅਤੇ ਇਸ ਤੋਂ ਬਚਣ ਵਾਸਤੇ ਉਹ ਕਦਮ ਚੁੱਕਣੇ ਚਾਹੁੰਦੇ ਹਨ, ਬਹੁਤ ਹੀ ਔਖਾ ਕੰਮ ਹੁੰਦਾ ਹੈ। ਨਿਯੂਅਨ ਕਹਿੰਦੀ ਹੈ ਕਿ ਜਿਹੜੇ ਲੋਕਾਂ ਨੂੰ ਇਸ ਗਲ ਦਾ ਪਤਾ ਚੱਲ ਜਾਂਦਾ ਹੈ ਕਿ ਉਹਨਾਂ ਦੇ ਮਿੱਤਰ ਪਿਆਰੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਉਹਨਾਂ ਵਾਸਤੇ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਉਹ ਨਸ਼ਿਆਂ ਦੇ ਆਦੀ ਇਹਨਾਂ ਲੋਕਾਂ ਨਾਲ ਕੋਈ ਵੀ ਮਾੜਾ ਵਿਹਾਰ ਕਰਨ ਤੋਂ ਗੁਰੇਜ਼ ਕਰਨ।

ਵੇਨੇਸਾ ਸਲਾਹ ਦਿੰਦੀ ਹੈ ਸਭ ਤੋਂ ਪਹਿਲਾ ਕਦਮ ਆਪਣੇ ਜੀਪੀ ਨਾਲ ਸਲਾਹ ਕਰਨਾਂ ਜਾਂ ਡਰੱਗ ਐਂਡ ਅਲਕੋਹਲ ਹੈਲਪਲਾਈਨ ਨਾਲ ਸੰਪਰਕ ਕਰਨਾ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ।

ਨਸ਼ਿਆਂ ਦੇ ਕਈ ਆਦੀਆਂ ਨੂੰ ਸੁਧਾਰ ਕੇ ਉਹਨਾਂ ਦੀ ਮਾਨਸਿਕ ਅਤੇ ਆਮ ਜਿੰਦਗੀ ਸੁਧਾਰਨ ਵਿੱਚ ਮਦਦ ਕਰਨ ਵਾਲੀ ਹੋਆ ਨਿਯੂਅਨ ਕਹਿੰਦੀ ਹੈ ਨਸ਼ਿਆਂ ਤੋਂ ਮੁਕਤੀ ਲਈ ਜਰੂਰੀ ਹੁੰਦਾ ਹੈ ਅਸਲ ਸਮੱਸਿਆ ਨੂੰ ਪਹਿਚਾਨਣਾ ਅਤੇ ਉਸ ਤੋਂ ਛੁਟਕਾਰਾ ਪਾਉਣ ਵਾਲੀ ਪ੍ਰਕਿਰਿਆ ਨੂੰ ਨੇਮ ਨਾਲ ਨਿਭਾਉਣਾ। ਛੁਟਕਾਰਾ ਪਾਉਣ ਲਈ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਯਥਾਰਥਵਾਦੀ ਟੀਚੇ ਮਿੱਥ ਕੇ, ਸਹਿਜ ਨਾਲ ਉਹਨਾਂ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ।

ਫਿਲੀਪੀਨ ਵਿਚਲੇ ਨਸ਼ਾ ਛੁਡਾਊ ਕੇਂਦਰ ਵਿੱਚ ਤਕਰੀਬਨ ਇੱਕ ਦਹਾਕਾ ਬਿਤਾਉਣ ਤੋਂ ਬਾਅਦ ਜੂਲੀਓ ਨੂੰ ਹੁਣ ਇਹਨਾਂ ਨਸ਼ਿਆਂ ਤੋਂ ਪੂਰਨ ਮੁਕਤੀ ਮਿਲ ਗਈ ਹੈ। ਉਹ ਵਾਪਸ ਐਡੀਲੇਡ ਮੁੜਨ ਤੋਂ ਬਾਅਦ ਇੱਕ ਧਾਰਮਿਕ ਪੁਜਾਰੀ ਬਣ ਗਿਆ ਹੈ ਅਤੇ ਹੋਰ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਕਾਰਜ ਕਰ ਰਿਹਾ ਹੈ। ਕਹਿੰਦਾ ਹੈ ਕਿ ਬਦਲਾਅ ਲਿਆਉਣ ਵਾਸਤੇ ਦ੍ਰਿੜ ਨਿਸ਼ਚਾ ਬਹੁਤ ਜਰੂਰੀ ਹੁੰਦਾ ਹੈ।

ਅਗਰ ਤੁਹਾਨੂੰ ਜਾਂ ਕਿਸੇ ਨੇੜਲੇ ਵਿਅਕਤੀ ਨੂੰ ਸ਼ਰਾਬ ਜਾਂ ਗੈਰ ਕਾਨੂੰਨੀ ਨਸ਼ਿਆਂ ਦੀ ਲਤ ਨਾਲ ਜੂਝਣਾ ਪੈ ਰਿਹਾ ਹੈ ਤਾਂ ਫੈਮਿਲੀ ਡਰਗ ਸੂਪੋਰਟ ਦੀ ਮੁਫਤ ਚੋਵੀ ਘੰਟੇ ਚਲਣ ਵਾਲੀ ਟੈਲੀਫੋਨ ਮਦਦ ਲਾਈਨ 1300 368 186 ਉੱਤੇ ਫੋਨ ਕਰ ਸਕਦੇ ਹੋ ਜਾਂ ਆਪਣੇ ਜੀਪੀ ਨੂੰ ਪੁੱਛ ਸਕਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਕਿਹੜੀਆਂ ਸੇਵਾਵਾਂ ਉਪਲਬਧ ਹਨ। ਆਪਣੀ ਭਾਸ਼ਾ ਵਿੱਚ ਮਦਦ ਲੈਣ ਲਈ ਤੁਸੀਂ ਟਰਾਂਸਲੇਟਿੰਗ ਐਂਡ ਇੰਟਰਪੈਟਿੰਗ ਸੇਵਾ ਨੂੰ 131 450 ਉੱਤੇ ਫੋਨ ਕਰ ਸਕਦੇ ਹੋ।

ਆਪਣੇ ਰਾਜ ਵਿਚਲੀ ਮਦਦ ਪ੍ਰਾਪਤ ਕਰਨ ਲਈ ਤੁਸੀਂ ਅਲਕੋਹਲ ਐਂਡ ਡਰਗ ਇਨਫੋਰਮੇਸ਼ਨ ਸਰਵਿਸ ( )ਨਾਲ ਸੰਪਰਕ ਕਰ ਸਕਦੇ ਹੋ।

For help in your state visit the (ADIS).

Listen to  Monday to Friday at 9 pm. Follow us on  and 

Share