ਹਜ਼ਾਰਾਂ ਆਡੀਓ ਰਿਕਾਰਡਿੰਗਜ਼ ਵਿੱਚ ਆਪਣੇ ਸਾਰੰਗੀ ਵਾਦਨ ਦਾ ਜਾਦੂ ਬਿਖੇਰ ਚੁੱਕੇ ਹਨ ਉਸਤਾਦ ਸ਼ਮਿੰਦਰ ਪਾਲ ਸਿੰਘ

Shamimder pal sinfhg.JPG

ਸਾਰੰਗੀਵਾਦਕ ਸ਼ਮਿੰਦਰ ਪਾਲ ਸਿੰਘ ਨੂੰ ਆਪਣੇ ਸੰਗੀਤਕ ਯੋਗਦਾਨ ਲਈ ਦੇਸ਼-ਵਿਦੇਸ਼ ਵਿੱਚ ਸਤਿਕਾਰ ਮਿਲ ਰਿਹਾ ਹੈ। Credit: Preetinder Singh/SBS Studios, Melbourne

ਉੱਘੇ ਸਾਰੰਗੀਵਾਦਕ ਉਸਤਾਦ ਸ਼ਮਿੰਦਰ ਪਾਲ ਸਿੰਘ ਨੇ ਇੱਕ ਲੰਬਾ ਸਮਾਂ ਆਲ ਇੰਡੀਆ ਰੇਡੀਓ ਵਿੱਚ ਇੱਕ ਏ ਗ੍ਰੇਡ ਸੰਗੀਤਕਾਰ ਵਜੋਂ ਹਾਜ਼ਰੀ ਲਵਾਉਣ ਦੇ ਨਾਲ਼-ਨਾਲ਼ ਹੁਣ ਤੱਕ 4000 ਤੋਂ ਵੀ ਵੱਧ ਆਡੀਓ ਰਿਕਾਰਡਿੰਗ ਵਿੱਚ ਆਪਣਾ ਸੰਗੀਤਕ ਯੋਗਦਾਨ ਪਾਇਆ ਹੈ। ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਐਸ ਬੀ ਐਸ ਸਟੂਡੀਓ, ਮੈਲਬੌਰਨ ਵਿੱਚ ਕੀਤੀ ਇਹ ਇੰਟਰਵਿਊ ਸੁਣੋ ਜਿਸ ਵਿੱਚ ਉਨ੍ਹਾਂ ਪੰਜਾਬੀ ਲੋਕ ਗੀਤ ਵੰਨਗੀਆਂ ਜਿਵੇਂ ਕਿ ਮਿਰਜ਼ਾ, ਸਾਡਾ ਚਿੜੀਆਂ ਦਾ ਚੰਬਾ, ਟੱਪੇ ਅਤੇ ਬਾਲੀਵੁੱਡ ਦੇ ਕੁਝ ਮਕਬੂਲ ਗੀਤਾਂ ਨੂੰ ਆਪਣੀ ਸਾਰੰਗੀ ਰਾਹੀਂ ਪੇਸ਼ ਕੀਤਾ।


ਉਸਤਾਦ ਸ਼ਮਿੰਦਰ ਪਾਲ ਸਿੰਘ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਬੱਚਿਆਂ ਨੂੰ ਸਾਰੰਗੀ, ਦਿਲਰੂਬਾ ਅਤੇ ਤਾਊਸ ਆਦਿ ਸਾਜ਼ਾਂ ਦੇ ਨਾਲ਼ ਗੁਰਮਤਿ ਅਤੇ ਸ਼ਾਸ਼ਤਰੀ ਸੰਗੀਤ ਦੀਆਂ ਵੰਨਗੀਆਂ ਸਿਖਾ ਰਹੇ ਹਨ।

ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਕ੍ਰੇਨਬਰਨ ਵਿੱਚ ਸਿੱਖ ਸੇਵਕ ਆਸਟ੍ਰੇਲੀਆ ਅਤੇ ਬਾਬਾ ਦੀਪ ਸਿੰਘ ਗੁਰਮਤਿ ਅਕੈਡਮੀ ਦੇ ਸਾਂਝੇ ਉੱਦਮ ਦੇ ਚਲਦਿਆਂ ਉਹ ਅਗਲੀ ਪੀੜ੍ਹੀ ਨੂੰ ਵਿਸਰ ਰਹੇ ਸਾਜਾਂ ਨਾਲ਼ ਸਿਖਲਾਈ ਦਿੰਦਿਆਂ ਕੀਰਤਨ ਵਿੱਦਿਆ ਵਿੱਚ ਨਿਪੁੰਨ ਕਰ ਰਹੇ ਹਨ।

ਐਸ ਬੀ ਐਸ ਨਾਲ਼ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਜ ਉੱਤੇ ਪੱਛਮੀ ਅਤੇ ਸਮਕਾਲੀ ਸੰਗੀਤ ਸ਼ੈਲੀਆਂ ਦੇ ਪ੍ਰਭਾਵ ਦੇ ਬਾਵਜੂਦ, ਉਨ੍ਹਾਂ ਦੀ ਜ਼ਿੰਦਗੀ, ਸ਼ਾਸਤਰੀ ਸੰਗੀਤ ਅਤੇ ਰੂਹਾਨੀ ਤੇ ਪ੍ਰੰਪਰਾਗਤ ਤੰਤੀ ਸਾਜਾਂ ਨਾਲ਼ ਕੀਤੇ ਜਾਂਦੇ ਕੀਰਤਨ ਨੂੰ ਸਮਰਪਿਤ ਰਹੀ ਹੈ।

"ਮੈਂ ਆਪਣੇ ਗੁਰੂਆਂ ਤੇ ਉਸਤਾਦਾਂ ਦੇ ਵੀ ਬਲਿਹਾਰ ਜਾਂਦਾ ਹਾਂ ਜਿੰਨ੍ਹਾਂ ਦੀ ਕਿਰਪਾ ਸਦਕਾ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ ਜਿਥੇ ਮੈਨੂੰ ਸੰਗੀਤ ਪ੍ਰੇਮੀਆਂ ਵੱਲੋਂ ਅਥਾਹ ਪਿਆਰ-ਸਤਿਕਾਰ ਮਿਲਿਆ ਹੈ," ਉਨ੍ਹਾਂ ਕਿਹਾ।
Shaminder pal Singh 1.jfif
ਉਸਤਾਦ ਸ਼ਮਿੰਦਰ ਪਾਲ ਸਿੰਘ ਅੱਜਕੱਲ ਮੈਲਬੌਰਨ ਵਿੱਚ ਬੱਚਿਆਂ ਨੂੰ ਗੁਰਮਤਿ ਸੰਗੀਤ ਸਿਖਾ ਰਹੇ ਹਨ। Credit: ACMI/SBS Studios, Melbourne
ਦੱਸਣਯੋਗ ਹੈ ਕਿ ਉਸਤਾਦ ਸ਼ਮਿੰਦਰ ਪਾਲ ਸਿੰਘ ਨੇ ਮੁਰਾਦਾਬਾਦ ਘਰਾਣੇ ਦੇ ਉਸਤਾਦ ਲਤੀਫ਼ ਅਹਿਮਦ ਖ਼ਾਨ ਅਤੇ ਉਸਤਾਦ ਸਾਬਰੀ ਖ਼ਾਨ ਵਰਗੇ ਸਾਰੰਗੀ ਦਿੱਗਜਾਂ ਤੋਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ।

ਉਨ੍ਹਾਂ ਸਾਰੰਗੀ ਅਤੇ ਤਾਊਸ ਦੇ ਸਾਜ਼ਾਂ ਨਾਲ ਗੁਰਮਤਿ ਸੰਗੀਤ ਵਿੱਚ ਵੀ ਮੁਹਾਰਤ ਹਾਸਲ ਕੀਤੀ ਤੇ ਭਾਈ ਨਿਰਮਲ ਸਿੰਘ ਵਰਗੇ ਮਹਾਨ ਕੀਰਤਨਕਾਰਾਂ ਨਾਲ਼ ਵੀ ਸੰਗੀਤਕ ਸਟੇਜ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਉਨਾਂ ਨੂੰ ਕਈ ਪੰਜਾਬੀ ਤੇ ਬਾਲੀਵੁੱਡ ਗਾਇਕਾਂ ਜਿਵੇਂਕਿ ਸੁਰਿੰਦਰ ਕੌਰ, ਨਰਿੰਦਰ ਬੀਬਾ, ਸੁਨਿਧੀ ਚੌਹਾਨ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਹਿਮੇਸ਼ ਰੇਸ਼ਮੀਆ ਆਦਿ ਨਾਲ਼ ਵੀ ਸਟੇਜ ਸਾਂਝੀ ਕਰਨ ਦਾ ਮਾਣ ਮਿਲਿਆ ਹੈ।
ਸੈਂਕੜੇ ਹੋਰ ਸ਼ਾਗਿਰਦਾਂ ਤੋਂ ਇਲਾਵਾ, ਉਸਤਾਦ ਸ਼ਮਿੰਦਰ ਪਾਲ ਸਿੰਘ ਦੇ ਪੁੱਤਰ ਸਤਵਿੰਦਰ ਪਾਲ ਸਿੰਘ ਨੇ ਵੀ ਉਨ੍ਹਾਂ ਤੋਂ ਸਾਰੰਗੀ ਸਿੱਖੀ ਹੈ।
ਸੈਂਕੜੇ ਹੋਰ ਸ਼ਾਗਿਰਦਾਂ ਤੋਂ ਇਲਾਵਾ, ਉਸਤਾਦ ਸ਼ਮਿੰਦਰ ਪਾਲ ਸਿੰਘ ਦੇ ਪੁੱਤਰ ਸਤਵਿੰਦਰ ਪਾਲ ਸਿੰਘ ਨੇ ਵੀ ਉਨ੍ਹਾਂ ਤੋਂ ਸਾਰੰਗੀ ਸਿੱਖੀ ਹੈ।
ਉਨਾਂ ਦਾ ਪੁੱਤਰ ਸਤਵਿੰਦਰ ਪਾਲ ਸਿੰਘ ਤੇ ਧੀ ਪਰਮਿੰਦਰ ਕੌਰ ਵੀ ਉਹਨਾਂ ਦੇ ਦੱਸੇ ਪੂਰਨਿਆਂ 'ਤੇ ਚਲਦੇ ਹੋਏ ਇੱਕ ਮਾਹਿਰ ਗਾਇਕ ਅਤੇ ਸਾਰੰਗੀਵਾਦਕ ਵਜੋਂ ਨਾਮਣਾ ਖੱਟ ਰਹੇ ਹਨ।

ਸ਼ਮਿੰਦਰ ਪਾਲ ਸਿੰਘ ਨੇ ਆਸਟ੍ਰੇਲੀਆ ਵਸਦੀ ਨਵੀਂ ਪੀੜ੍ਹੀ ਨੂੰ ਪਰੰਪਰਿਕ ਸਾਜ਼ ਜਿਵੇਂ ਕਿ ਸਾਰੰਗੀ, ਸਾਰੰਦਾ, ਇਸਰਾਜ, ਦਿਲਰੁਬਾ ਅਤੇ ਤਾਊਸ ਆਦਿ ਸਿਖਣ ਲਈ ਵੀ ਪ੍ਰੇਰਿਤ ਕੀਤਾ।

ਹੋਰ ਵੇਰਵੇ ਲਈ ਉਨਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ ਜਿਸ ਵਿੱਚ ਉਨ੍ਹਾਂ ਪੰਜਾਬੀ ਲੋਕ ਗੀਤ ਵੰਨਗੀਆਂ ਜਿਵੇਂ ਕਿ ਮਿਰਜ਼ਾ, ਸਾਡਾ ਚਿੜੀਆਂ ਦਾ ਚੰਬਾ ਆਦਿ ਅਤੇ ਬਾਲੀਵੁੱਡ ਦੇ ਕੁਝ ਮਕਬੂਲ ਗੀਤਾਂ ਨੂੰ ਵੀ ਸਾਰੰਗੀ ਰਾਹੀਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕੀਤਾ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਉੱਤੇ ਸੁਣੋ। ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।
LISTEN TO
Punjabi_27092023_Shaminder Singh Sarangiwadak.mp3 image

ਹਜ਼ਾਰਾਂ ਆਡੀਓ ਰਿਕਾਰਡਿੰਗਜ਼ ਵਿੱਚ ਆਪਣੇ ਸਾਰੰਗੀ ਵਾਦਨ ਦਾ ਜਾਦੂ ਬਿਖੇਰ ਚੁੱਕੇ ਹਨ ਉਸਤਾਦ ਸ਼ਮਿੰਦਰ ਪਾਲ ਸਿੰਘ

SBS Punjabi

27/09/202335:03

Share