ਭਾਰਤ ਵਿੱਚ ਕੋਵਿਡ-19 ਦੇ 19 ਮਿਲੀਅਨ ਦੇ ਕਰੀਬ ਕੇਸ ਹੁਣ ਤੱਕ ਦਰਜ ਕੀਤੇ ਜਾ ਚੁਕੇ ਹਨ ਅਤੇ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ਼ ਰਿਹਾ ਹੈ।
ਮੌਤ ਦੇ ਅੰਕੜੇ 2 ਲੱਖ ਤੋਂ ਵੀ ਪਾਰ ਹਨ ਅਤੇ ਸ਼ਮਸ਼ਾਨਘਾਟ ਵਿੱਚ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਆਉਣਾ ਰੁਕ ਨਹੀਂ ਰਿਹਾ।
ਚੈਰਿਟੀ ਗਰੁੱਪ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਆਫ਼ਤ ਸੈੱਲ ਦੇ ਡਾਇਰੈਕਟਰ ਜੋਤਜੀਤ ਸਿੰਘ ਜਿਨ੍ਹਾਂ ਦਾ ਸੰਗਠਨ ਅੰਤਿਮ ਸੰਸਕਾਰ ਦੀ ਸਹੂਲਤ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ ਹੈ, ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਦੇ ਸ਼ਮਸ਼ਾਨ ਘਾਟ ਵਿੱਚ ਅੰਤਮ ਸਸਕਾਰ ਕਰਨ ਲਈ ਅੱਠ ਤੋਂ ਦਸ ਘੰਟੇ ਦਾ ਇੰਤਜ਼ਾਰ ਸਮਾਂ ਹੈ।
ਸ੍ਰੀ ਸਿੰਘ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਵਿੱਚ ਨਿਰੰਤਰ ਲਾਸ਼ਾਂ ਆ ਰਹੀਆਂ ਹਨ ਅਤੇ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਕੁਝ ਹੋਰ ਦਿਨਾਂ ਤੱਕ ਇਹੀ ਹਲਾਤ ਜਾਰੀ ਰਹੇ ਤਾਂ ਮ੍ਰਿਤਕਾਂ ਦਾ ਅੰਤਮ ਸਸਕਾਰ ਸੜਕ ਕਿਨਾਰੇ ਕਰਨਾ ਪਵੇਗਾ।
"ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ। ਅਸੀ ਆਸ-ਪਾਸ ਦੇ ਪਾਰਕ ਵਿਚ ਇੱਕ ਅਸਥਾਈ ਸ਼ਮਸ਼ਾਨਘਾਟ ਬਣਾਇਆ ਹੈ ਜੋ ਕਿ ਲੋੜ ਨੂੰ ਪੂਰਾ ਨਹੀਂ ਕਰ ਪਾ ਰਿਹਾ ਅਤੇ ਅਸੀਂ ਹੁਣ ਪਾਰਕਿੰਗ ਸਥਾਨ ਵਿੱਚ ਹੀ ਸਸਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ," ਉਨ੍ਹਾਂ ਕਿਹਾ।
“ਅਧਿਕਾਰਤ ਅੰਕੜਿਆਂ ਨਾਲੋਂ ਮ੍ਰਿਤਕਾਂ ਦੀ ਅਸਲ ਗਿਣਤੀ ਘੱਟੋ-ਘੱਟ ਦਸ ਗੁਣਾ ਵਧੇਰੇ ਹੋਣ ਦਾ ਅੰਦੇਸ਼ਾ ਹੈ।"
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।