ਅਸਥਾਈ ਗ੍ਰੈਜੂਏਟ ਵੀਜ਼ਾ ਦੀ ਪੋਸਟ-ਸਟੱਡੀ ਵਰਕ ਪ੍ਰਣਾਲੀ ਜਿਸਨੂੰ ਕਿ ਸਬਕਲਾਸ 485 ਵੀਜ਼ਾ ਵੀ ਕਿਹਾ ਜਾਂਦਾ ਹੈ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਦਾ ਤਜਰਬਾ ਹਾਸਲ ਕਰਨ ਦੀ ਆਗਿਆ ਦਿੰਦਾ ਹੈ।
ਸਿਡਨੀ-ਅਧਾਰਤ ਮਾਈਗ੍ਰੇਸ਼ਨ ਏਜੰਟ ਐਲਿਸ ਵਾਂਗ ਕਹਿੰਦੀ ਹੈ ਕਿ ਤੁਹਾਡੇ ਪੋਸਟ-ਸਟੱਡੀ ਵਰਕ ਵੀਜ਼ਾ ਦੀ ਮਿਆਦ ਤੁਹਾਡੀਆਂ ਯੋਗਤਾਵਾਂ 'ਤੇ ਨਿਰਭਰ ਕਰਦੀ ਹੈ।
ਗ੍ਰਹਿ ਵਿਭਾਗ ਨੇ ਕੋਵਿਡ-19 ਯਾਤਰਾ ਪਾਬੰਦੀਆਂ ਦੁਆਰਾ ਪ੍ਰਭਾਵਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਸਾਰੀਆਂ 485 ਵੀਜ਼ੇ ਲਈ ਅਰਜ਼ੀਆਂ ਦੀਆਂ ਜ਼ਰੂਰਤਾਂ ਅਤੇ ਵੀਜ਼ੇ ਦੀਆਂ ਸ਼ਰਤਾਂ ਵਿੱਚ ਸੋਧ ਕੀਤੀ ਹੈ।
ਨੀਲ ਕੰਸਲਟੈਂਸੀ ਦੇ ਮਾਈਗ੍ਰੇਸ਼ਨ ਏਜੰਟ ਨੀਰਜ ਸ਼੍ਰੇਸ਼ਠਾ ਦਾ ਕਹਿਣਾ ਹੈ ਕਿ ਫਰਵਰੀ 2020 ਤੋਂ ਪਹਿਲਾਂ, 485 ਵੀਜ਼ੇ ਲਈ ਅਰਜ਼ੀ ਦਾਇਰ ਕਰਨ ਅਤੇ ਵੀਜ਼ੇ ਦੀ ਗ੍ਰਾਂਟ ਦੇ ਸਮੇਂ ਬਿਨੈਕਾਰ ਦਾ ਆਸਟ੍ਰੇਲੀਆ ਵਿੱਚ ਹੋਣਾ ਜ਼ਰੂਰੀ ਹੁੰਦਾ ਸੀ।
ਪਰ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਇਹ ਅਰਜ਼ੀ ਦਾਇਰ ਕਰ ਸਕਦੇ ਹਨ।
ਇੱਕ ਹੋਰ ਮਹੱਤਵਪੂਰਨ ਤਬਦੀਲੀ, ਖੇਤਰੀ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਅਤੇ ਅਧਿਐਨ ਕਰਨ ਵਾਲੇ 485 ਵੀਜ਼ਾ ਧਾਰਕਾਂ ਲਈ ਦੂਜਾ ਪੋਸਟ-ਸਟੱਡੀ ਵਰਕ ਵੀਜ਼ਾ ਉਪਲੱਬਧ ਕਰਵਾ ਰਹੀ ਹੈ।
ਸ਼੍ਰੇਸ਼ਠਾ ਦਾ ਕਹਿਣਾ ਹੈ ਕਿ ਦੂਜਾ ਪੋਸਟ-ਸਟੱਡੀ ਵਰਕ ਵੀਜ਼ਾ ਉਸਨੂੰ ਲੈਣ ਦੇ ਚਾਹਵਾਨਾਂ ਲਈ ਇੱਕ ਵੱਡਾ ਲਾਭ ਸਾਬਿਤ ਹੋਇਆ ਹੈ।
ਦੂਜੇ 485 ਵੀਜ਼ੇ ਦੇ ਬਿਨੈਕਾਰਾਂ ਨੂੰ ਆਸਟ੍ਰੇਲੀਆ ਦੇ ਪੇਂਡੂ ਖੇਤਰ ਵਿਚ ਆਪਣੀ ਪੜ੍ਹਾਈ ਕਰਨ ਅਤੇ ਅਰਜ਼ੀ ਦਾਇਰ ਕਰਨ ਤੋਂ ਪਹਿਲਾਂ ਘੱਟੋ-ਘੱਟ ਦੋ ਸਾਲ ਲਈ ਉਥੇ ਰਹਿਣ ਦੀ ਜ਼ਰੂਰਤ ਹੋਵੇਗੀ।
ਐਲਿਸ ਵਾਂਗ ਦਾ ਕਹਿਣਾ ਹੈ ਕਿ ਖੇਤਰੀ ਆਸਟ੍ਰੇਲੀਆ ਵਿੱਚ ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਨੂੰ ਛੱਡ ਕੇ ਬਾਕੀ ਸਾਰਾ ਆਸਟ੍ਰੇਲੀਆ ਸ਼ਾਮਲ ਹੈ।
ਸ਼੍ਰੇਸ਼ਠਾ ਦਾ ਕਹਿਣਾ ਹੈ ਕਿ ਪੋਸਟ-ਸਟੱਡੀ ਵਰਕ ਪ੍ਰਣਾਲੀ ਦਾ ਬਿਨੈਕਾਰ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਲਿਆ ਸਕਦਾ ਹੈ ਜਿਨ੍ਹਾਂ ਕੋਲ ਪੜ੍ਹਾਈ ਕਰਨ ਅਤੇ ਕੰਮ ਕਰਨ ਦੇ ਪੂਰੇ ਅਧਿਕਾਰ ਹੋਣਗੇ।
ਨੀਰਜ ਸ਼੍ਰੇਸ਼ਠਾ ਮੁੱਖ ਤੌਰ 'ਤੇ ਨੇਪਾਲ, ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਕੰਮ ਕਰਦੇ ਹਨ।
ਉਨ੍ਹਾਂ ਵਿੱਚੋਂ ਕੁਝ ਖੇਤਰੀ ਆਸਟਰੇਲੀਆ ਵਿੱਚ ਅਧਿਐਨ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੇ ਸਥਾਈ ਨਿਵਾਸ ਦੇ ਰਸਤੇ ਵਿੱਚ ਸਹਾਇਤਾ ਕਰ ਸਕਦਾ ਹੈ।
ਦੂਜਾ 485 ਗ੍ਰੈਜੂਏਟ ਵਰਕ ਵੀਜ਼ਾ, 18 ਮਹੀਨਿਆਂ ਲਈ ਆਸਟ੍ਰੇਲੀਆ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ। ਇਸ ਦੇ ਤਹਿਤ, ਬਿਨੈਕਾਰ ਨੂੰ ਇੱਕ ਪੇਸ਼ੇ ਨੂੰ ਨਾਮਜ਼ਦ ਕਰਨਾ ਪੈਂਦਾ ਹੈ ਜੋ ਕਿ ‘ਕੁਸ਼ਲ ਪੇਸ਼ਾ ਸੂਚੀ’ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ, ਅਤੇ ਵੀਜ਼ਾ ਦਿੱਤੇ ਜਾਣ ਤੋਂ ਪਹਿਲਾਂ ਇੱਕ ਹੁਨਰ ਮੁਲਾਂਕਣ ਪਾਸ ਕਰਨਾ ਵੀ ਲਾਜ਼ਮੀ ਰੱਖਿਆ ਗਿਆ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ ਉੱਤੇ ਉਪਲੱਬਧ ਹਨ।