ਆਸਟ੍ਰੇਲੀਅਨ ਯਹੂਦੀ ਦੀ ਕਾਰਜਕਾਰੀ ਕੌਂਸਲ ਦੇ ਸਹਿ-ਸੀਈਓ ਐਲੇਕਸ ਰਾਇਵਚਿਨ ਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਯਹੂਦੀ ਭਾਈਚਾਰੇ ਵਿੱਚ ਵੀ ਸ਼ਬਦ 'ਜ਼ਾਇਓਨਿਸਟ' ਵਿਆਪਕ ਤੌਰ 'ਤੇ ਸਮਝਿਆ ਨਹੀਂ ਜਾਂਦਾ ਹੈ।
ਉਹ ਜ਼ਾਇਓਨਿਜ਼ਮ ਨੂੰ ਪ੍ਰਭਾਸ਼ਿਤ ਕਰਦੇ ਹੋਏ ਕਹਿੰਦੇ ਹਨ ਕਿ "ਯਹੂਦੀ ਲੋਕਾਂ ਦੇ ਆਪਣੇ ਜੱਦੀ ਭੂਮੀ ਦੇ ਕੁਝ ਹਿੱਸੇ ਵਿੱਚ ਲੋਕਾਂ ਵਜੋਂ ਸਵੈ-ਨਿਰਣੇ ਦੀ ਵਰਤੋਂ ਕਰਨ ਲਈ, ਇੱਕ ਵਤਨ ਦੇ ਹੱਕ ਵਿੱਚ ਵਿਸ਼ਵਾਸ ਜਾਂ ਸਮਰਥਨ" ਨੂੰ ਜ਼ਾਇਓਨਿਜ਼ਮ ਕਿਹਾ ਜਾਂਦਾ ਹੈ।
ਜ਼ਾਇਓਨਿਜ਼ਮ ਦਾ ਵਿਚਾਰ 19ਵੀਂ ਸਦੀ ਦੇ ਅਖੀਰ ਵਿੱਚ ਉਭਰਿਆ ਜਿਸਨੇ 20ਵੀਂ ਸਦੀ ਵਿੱਚ ਰੂਪ ਧਾਰਨ ਕਰ ਲਿਆ।
ਇਹ 1948 ਵਿੱਚ ਇਜ਼ਰਾਈਲ ਰਾਜ ਦੀ ਸਥਾਪਨਾ ਵੱਲ ਅਗਵਾਈ ਕਰਦਾ ਹੈ।
ਇਜ਼ਰਾਈਲ ਦੀ ਸਥਾਪਨਾ ਦਾ ਹਮੇਸ਼ਾ ਵਿਰੋਧ ਹੁੰਦਾ ਰਿਹਾ ਹੈ ਅਤੇ ਪਿਛਲੇ ਸਾਲ 7 ਅਕਤੂਬਰ ਤੋਂ ਜਦੋਂ ਇਜ਼ਰਾਈਲ-ਹਮਾਸ ਸੰਘਰਸ਼ ਮੁੜ ਸ਼ੁਰੂ ਹੋਇਆ ਸੀ, ਰਾਜ ਅਤੇ ਇਸਦੀ ਸਰਕਾਰ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਯੁੱਧ ਅਪਰਾਧਾਂ ਦੇ ਦੋਸ਼ ਲੱਗੇ ਸਨ।
ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਆਸਟ੍ਰੇਲੀਆ ਦੀ ਨਵੀਂ-ਸਥਾਪਿਤ ਯਹੂਦੀ ਕੌਂਸਲ ਦੀ ਕਾਰਜਕਾਰੀ ਅਧਿਕਾਰੀ, ਸਾਰਾਹ ਸ਼ਵਾਰਟਜ਼ ਨੇ ਜ਼ਾਇਓਨਿਜ਼ਮ ਦੀ ਇੱਕ ਵੱਖਰੀ ਪਰਿਭਾਸ਼ਾ ਪੇਸ਼ ਕੀਤੀ।
ਉਹਨਾਂ ਕਿਹਾ ਕਿ "ਮੈਂ ਜ਼ਾਇਓਨਿਜ਼ਮ ਨੂੰ ਇੱਕ ਰਾਜਨੀਤਿਕ ਵਿਚਾਰਧਾਰਾ ਦੇ ਰੂਪ ਵਜੋਂ ਦੇਖਦੀ ਹਾਂ, ਇਹ ਪਰਵਾਹ ਕੀਤੇ ਬਿਨਾਂ ਕਿ ਲੋਕ ਇਸ ਨੂੰ ਕਿਵੇਂ ਸਮਝ ਸਕਦੇ ਹਨ ਜਾਂ ਇਸ ਬਾਰੇ ਕੀ ਸੋਚ ਸਕਦੇ ਹਨ, ਫਲਸਤੀਨੀ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਬੇਦਖਲ ਕਰਨ ਨੂੰ ਜਾਇਜ਼ ਠਹਿਰਾਉਣ ਲਈ ਇਹ ਸ਼ਬਦ ਵਰਤਿਆ ਗਿਆ ਹੈ।"
This episode of SBS Examines looks at different ideas about Zionism, and asks if criticism of the State of Israel is antisemitic.
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।