ਕੀ ਆਸਟ੍ਰੇਲੀਆ ਵਿੱਚ ਯਹੂਦੀਆਂ ਪ੍ਰਤੀ ਵਿਰੋਧ ਵੱਧ ਰਿਹਾ ਹੈ?

SOLIDARITY RALLY FOR ADASS ISRAEL SYNAGOGUE

MP David Southwick hugs a member of the Jewish community during a community solidarity rally following the arson attack on the Adass Israel Synagogue, Melbourne. Source: AAP / Diego Fedele/AAP Image

ਦੋ ਗੁੱਟਾਂ ਦੀ ਦੁਸ਼ਮਣੀ ਜਾਂ ਨਫ਼ਰਤ ਭਰੇ ਬਿਆਨ ਕੋਈ ਨਵੀਂ ਚੀਜ਼ ਨਹੀਂ ਹੈ। ਪਰ ਮਾਹਰ ਮੰਨਦੇ ਹਨ ਕਿ ਜਿਸ ਤਰ੍ਹਾਂ ਦੀਆਂ ਯਹੂਦੀ ਵਿਰੋਧੀ ਘਟਨਾਵਾਂ ਅਤੇ ਹਮਲੇ ਇਸ ਸਮੇਂ ਆਸਟ੍ਰੇਲੀਆ ਵਿੱਚ ਦੇਖੇ ਜਾ ਰਹੇ ਹਨ ਅਜਿਹੇ ਉਹਨਾਂ ਪਹਿਲਾਂ ਕਦੇ ਨਹੀਂ ਦੇਖੇ।


ਆਸਟਰੇਲੀਅਨ ਯਹੂਦੀਆਂ ਦੀ ਕਾਰਜਕਾਰੀ ਕੌਂਸਲ (ਈਸੀਏਜੇ) ਦੇ ਅਨੁਸਾਰ, ਪਿਛਲੇ ਸਾਲ ਵਿੱਚ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਘਟਨਾਵਾਂ ਦੀਆਂ ਰਿਪੋਰਟਾਂ ਤਿੰਨ ਗੁਣਾ ਵਧੀਆਂ ਹਨ।

ਸਹਿ-ਸੀਈਓ ਐਲੇਕਸ ਰਾਈਕਵਿਨ ਨੇ ਕਿਹਾ ਕਿ, "ਯਹੂਦੀ ਭਾਈਚਾਰਾ ਵਧੇਰੇ ਦੁਰਵਿਵਹਾਰ, ਨਫ਼ਰਤ, ਬੇਦਖ਼ਲੀ, ਅਤੇ ਬਦਨਾਮੀ ਦਾ ਅਨੁਭਵ ਕਰ ਰਿਹਾ ਹੈ ਅਤੇ ਹਰ ਮਾਮਲੇ ਵਿੱਚ ਇਸਦਾ ਸਬੰਧ ਉਹਨਾਂ ਦੀ ਯਹੂਦੀ ਪਛਾਣ ਨਾਲ ਹੈ।"

ਸਾਰਾਹ ਬੇਨਡੇਟਸਕੀ ਰੂਸ ਵਿੱਚ ਵੱਡੀ ਹੋਈ, ਜਿੱਥੇ ਉਹ ਕਹਿੰਦੀ ਹੈ ਕਿ ਉਹ ਇੱਕ ਬੱਚੇ ਦੇ ਰੂਪ ਵਿੱਚ ਯਹੂਦੀ ਵਿਰੋਧੀਵਾਦ ਦਾ ਸਾਹਮਣਾ ਕਰ ਰਹੀ ਸੀ। ਉਸਨੇ ਐਸ ਬੀ ਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਉਸਨੇ ਹਾਲ ਹੀ ਵਿੱਚ ਆਸਟ੍ਰੇਲੀਆ ਵਿੱਚ ਜੋ ਅਨੁਭਵ ਕੀਤਾ ਉਹ ਉਸਨੇ ਪਹਿਲਾਂ ਕਦੇ ਵੀ ਅਨੁਭਵ ਨਹੀਂ ਕੀਤਾ ਸੀ।

ਉਸਨੇ ਕਿਹਾ ਕਿ ਉਸਦੀ ਕਿਸ਼ੋਰ ਧੀ ਨੂੰ ਸਕੂਲ ਜਾਂਦੇ ਸਮੇਂ ਇੱਕ ਅਜਨਬੀ ਦੁਆਰਾ ਨਫ਼ਰਤ ਦਾ ਸਾਹਮਣਾ ਕਰਨਾ ਪਿਆ, ਜਿਸ ਨੇ "ਨਾਜ਼ੀ ਸਲੂਟ ਦੇ ਨਾਲ ਉਸਦੇ ਚਿਹਰੇ 'ਤੇ 'ਹੇਲ ਹਿਟਲਰ' ਵੀ ਚੀਕਿਆ।"

This episode of SBS Examines asks: what is antisemitism, and is it changing?

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share