ਵੱਡੇ ਲਾਲ ਅਤੇ ਪੀਲੇ ਸਟਿੱਕਰਾਂ ਰਾਹੀਂ... ਗਾਹਕਾਂ ਨੂੰ ਕਰਿਆਨੇ ਦੀਆਂ ਚੀਜ਼ਾਂ ਤੇ ਛੋਟਾਂ ਦੇ ਵਾਅਦੇ ਨਾਲ ਲੁਭਾਇਆ ਜਾ ਰਿਹਾ ਹੈ।
ਪਰ ਕੀ ਸੁਪਰਮਾਰਕਿਟ ਦਿੱਗਜ ਵੱਲੋਂ ਪ੍ਰਦਰਸ਼ਿਤ ਇਹ ਛੋਟਾਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਅਸਲ ਗਿਰਾਵਟ ਹੈ?
ਇਸ ਬਾਬਤ ਸੋਸ਼ਲ ਮੀਡੀਆ ਤੇ ਪਾਏ ਰੌਲੇ-ਰੱਪੇ ਤੋਂ ਬਾਅਦ, ਹੁਣ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਇਸ ਮੁੱਦੇ ਨੂੰ ਅਦਾਲਤ ਵਿੱਚ ਲਿਜਾ ਰਿਹਾ ਹੈ।
ਕੋਲਸ ਅਤੇ ਵੂਲਵਰਥਸ 'ਤੇ ਕ੍ਰਮਵਾਰ 15 ਅਤੇ 20 ਮਹੀਨਿਆਂ ਦੀ ਮਿਆਦ ਦੇ ਦੌਰਾਨ ਸੈਂਕੜੇ ਪ੍ਰਸਿੱਧ ਉਤਪਾਦਾਂ 'ਤੇ ਭਾਰੀ ਮਾਰਕੀਟਿੰਗ ਛੋਟਾਂ ਦੇ ਨਾਲ, ਆਸਟ੍ਰੇਲੀਅਨ ਉਪਭੋਗਤਾ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।