ਕਿਸੇ ਸਮੇਂ ਅਮਰੀਕੀ ਕੰਪਨੀ ਟਪਰਵੇਅਰ ਦੁਆਰਾ ਬਣਾਏ ਜਾਣ ਵਾਲੇ ਚਮਕਦਾਰ ਰੰਗ ਦੇ ਪਲਾਸਟਿਕ ਫੂਡ ਸਟੋਰੇਜ ਕੰਟੇਨਰਾਂ ਦੀ ਕਾਫੀ ਮੰਗ ਹੁੰਦੀ ਸੀ।
ਟਪਰਵੇਅਰ ਨੇ ਰਸੋਈ ਦਾ ਸਮਾਨ ਸੰਭਾਲਣ ਦੇ ਹੱਲ ਦੀ ਤਲਾਸ਼ ਵਜੋਂ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕੀਤੀ। ਇਸਦੀ ਇੱਕ ਮਹੱਤਵਪੂਰਨ ਮਾਰਕੀਟਿੰਗ ਸਕੀਮ ਤਹਿਤ ਆਮ ਲੋਕ ਆਪਣੇ ਘਰਾਂ ਵਿੱਚ ਟਪਰਵੇਅਰ ਪਾਰਟੀਆਂ ਦੌਰਾਨ ਇਸ ਦੇ ਉਤਪਾਦਾਂ ਦਾ ਪ੍ਰਚਾਰ ਕਰਦੇ ਅਤੇ ਇਹਨਾਂ ਨੂੰ ਵੇਚਦੇ ਸਨ।
ਪਰ ਓਰਲੈਂਡੋ, ਫਲੋਰੀਡਾ ਵਿੱਚ ਸਥਿਤ ਕੰਪਨੀ ਨੇ 2021 ਤੋਂ ਘਟਦੀ ਮੰਗ ਅਤੇ 1.7 ਬਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਦੇ ਨਾਲ ਦੀਵਾਲੀਆਪਨ ਦਾਇਰ ਕੀਤਾ ਹੈ।