ਨੌਜਵਾਨਾਂ ਵਿਚ ਵੱਧ ਰਹੇ ਅੰਤੜੀਆਂ ਦੇ ਕੈਂਸਰ ਅਤੇ ਜਾਂਚ ਲਈ ਮੁਫ਼ਤ ਕੈਂਸਰ ਕਿੱਟਾਂ ਬਾਰੇ ਵਿਸ਼ੇਸ਼ ਜਾਣਕਾਰੀ

The home test kit designed to detect bowel cancer

Home test kits designed to detect bowel cancer. Source: AAP

ਫੈਡਰਲ ਸਰਕਾਰ ਦੀਆਂ ਸਿਫ਼ਾਰਸ਼ਾਂ ਦੇ ਤਹਿਤ ਜਿਸ ਉਮਰ ਦੇ ਆਸਟ੍ਰੇਲੀਅਨਾ ਲੋਕਾਂ ਨੂੰ ਅੰਤੜੀਆਂ ਦੇ ਕੈਂਸਰ ਵਾਲੀਆਂ ਜਾਂਚ ਕਿੱਟਾਂ ਮੁਫ਼ਤ ਮਿਲਦੀਆਂ ਹਨ, ਉਹ ਉਮਰ 50 ਸਾਲ ਤੋਂ ਘਟਾ ਕੇ 45 ਸਾਲ ਤੱਕ ਕੀਤੀ ਜਾ ਸਕਦੀ ਹੈ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਛੋਟੀ ਉਮਰ ਦੇ ਲੋਕ ਨਿਦਾਨ ਤੋਂ ਪਹਿਲਾਂ ਕਈ ਡਾਕਟਰਾਂ ਨੂੰ ਮਿਲਣ ਵਿੱਚ ਪੰਜ ਸਾਲ ਤੱਕ ਦਾ ਸਮਾਂ ਬਿਤਾ ਸਕਦੇ ਹਨ।


ਐਡਮ ਕਿਊਬਿਟੋ ਨੂੰ ਦੋ ਸਾਲ ਤੋਂ ਵੱਧ ਸਮਾਂ ਪਹਿਲਾਂ ਅੰਤੜੀ ਦੇ ਕੈਂਸਰ ਦਾ ਪਤਾ ਲੱਗਾ ਸੀ।

ਪਰ 38 ਸਾਲਾ ਐਡਮ ਨੇ ਜੀਪੀ ਅਤੇ ਮਾਹਰਾਂ ਨਾਲ ਕਈ ਡਾਕਟਰੀ ਮੁਲਾਕਾਤਾਂ ਦੇ ਬਾਵਜੂਦ, ਬਿਮਾਰੀ ਦੀ ਸੰਭਾਵਨਾ ਬਾਰੇ ਕਦੇ ਚਰਚਾ ਨਹੀਂ ਕੀਤੀ ਗਈ ਸੀ।

ਉਸ ਦੀ ਪੁਰਾਣੀ ਥਕਾਵਟ ਨੂੰ ਆਇਰਨ ਦੀ ਘਾਟ ਦੱਸਿਆ ਗਿਆ ਸੀ, ਜਿਸ ਲਈ ਉਸ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਸੀ।

ਪਿਛਲੇ 30 ਸਾਲਾਂ ਵਿੱਚ ਛੋਟੀ ਉਮਰ ਦੇ ਸਮੂਹਾਂ ਵਿੱਚ ਅੰਤੜੀਆਂ ਦੇ ਕੈਂਸਰ ਦੀਆਂ ਦਰਾਂ ਵਿੱਚ ਨਾਟਕੀ ਵਾਧਾ ਹੋਇਆ ਹੈ - ਅਤੇ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ ਇਹ 250 ਪ੍ਰਤੀਸ਼ਤ ਤੋਂ ਵਧਿਆ ਹੈ।

ਪਰ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਦੋਂ ਮਰੀਜ਼ ਡਾਕਟਰ ਨੂੰ ਜਾਂਚ ਲਈ ਮਿਲਦੇ ਹਨ ਤਾਂ ਉਹਨਾਂ ਨੂੰ ਅਕਸਰ ਉਮਰ ਦੇ ਪੱਖਪਾਤ ਨੂੰ ਦੂਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ।

Share