ਲੋਗਨ ਅਧਾਰਤ ਤਿੰਨ ਬੱਚਿਆਂ ਦੀ ਮਾਂ, ਫਾਤਿਮਾ ਹਾਸ, ਫੁੱਲ-ਟਾਈਮ ਕੰਮ ਕਰਦਿਆਂ ਆਪਣੇ ਪਰਿਵਾਰ ਨੂੰ ਸੰਭਾਲਣ ਲਈ ਸੰਘਰਸ਼ ਕਰਨ ਵਿੱਚ ਖੁਸ਼ ਨਹੀਂ ਸੀ।
ਬਦਲਾਅ ਲਈ ਬੇਚੈਨ, ਉਹ ਹਫ਼ਤੇ ਭਰ ਚੱਲਣ ਵਾਲੇ ਨਿੱਜੀ ਵਿਕਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਅਤੇ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਆਪਣਾ ਖੁਦ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ।
ਡਾਕਟਰ ਮੇ ਲੀ ਵੋਂਗ ਵਿਮੈਨ ਹੈਲਥ ਵੀਕ ਦੇ ਪੇਸ਼ਕਾਰ ਜੀਨ ਹੈਲਸ ਫਾਰ ਵਿਮੈਨਜ਼ ਹੈਲਥ ਨਾਲ ਇੱਕ ਜੀਪੀ ਹੈ।
ਉਹ ਸਵੈ-ਦੇਖਭਾਲ ਦੀ ਤੁਲਨਾ ਦੂਜਿਆਂ ਦੀ ਮਦਦ ਕਰਨ ਤੋਂ ਪਹਿਲਾਂ ਖੁਦ ਆਕਸੀਜਨ ਮਾਸਕ ਪਾਉਣ ਨਾਲ ਕਰਦੀ ਹੈ।
ਆਸਟ੍ਰੇਲੀਆ ਵਿੱਚ ਸਵੈ-ਦੇਖਭਾਲ ਦੀ ਸਥਿਤੀ ਬਾਰੇ ਹਾਲ ਹੀ ਵਿੱਚ ਵਿਕਟੋਰੀਆ ਯੂਨੀਵਰਸਿਟੀ ਦਾ ਅਧਿਐਨ ਦਰਸਾਉਂਦਾ ਹੈ ਕਿ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਟਾਈਪ-2 ਸ਼ੂਗਰ ਦੇ 80 ਪ੍ਰਤੀਸ਼ਤ ਅਤੇ ਕੈਂਸਰ ਦੇ ਇੱਕ ਤਿਹਾਈ ਹਿੱਸੇ ਨੂੰ ਬਿਹਤਰ ਸਵੈ-ਦੇਖਭਾਲ ਦੁਆਰਾ ਰੋਕਿਆ ਜਾ ਸਕਦਾ ਹੈ - ਜਿਵੇਂ ਕਿ ਨਿਯਮਤ ਕਸਰਤ, ਸਿਹਤਮੰਦ ਭੋਜਨ ਅਤੇ ਅਲਕੋਹਲ ਅਤੇ ਸਿਗਰਟਨੋਸ਼ੀ ਛੱਡਣਾ।
ਡਾ. ਵੋਂਗ ਦਾ ਕਹਿਣਾ ਹੈ ਕਿ ਸਵੈ-ਦੇਖਭਾਲ ਦਾ ਮਤਲਬ ਹੈ ਕਿ ਆਪਣੀ ਸਰੀਰਕ ਸਿਹਤ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ।
ਸੰਘੀ ਸਿਹਤ ਵਿਭਾਗ ਦੇ ਅਨੁਸਾਰ, ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਿੱਚ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦੇ ਨਾਲ ਰਹਿਣ ਦੀ ਸੰਭਾਵਨਾ 1.6 ਗੁਣਾ ਜ਼ਿਆਦਾ ਹੁੰਦੀ ਹੈ।
ਪਰ ਬਿਓਂਡ ਬਲੂ ਦੇ ਪ੍ਰਮੁੱਖ ਕਲੀਨਿਕਲ ਸਲਾਹਕਾਰ, ਡਾ. ਗ੍ਰੈਂਟ ਬਲਾਸ਼ਕੀ ਨੂੰ ਚਿੰਤਾ ਹੈ ਕਿ ਕੁਝ ਸਭਿਆਚਾਰਾਂ ਦੇ ਲੋਕ ਸਮਾਜਿਕ ਅਤੇ ਸਭਿਆਚਾਰਕ ਕਲੰਕ ਦੇ ਕਾਰਨ ਆਪਣੇ ਜੀਪੀ ਨਾਲ ਮਾਨਸਿਕ ਸਿਹਤ ਦੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਪਰਹੇਜ਼ ਕਰਦੇ ਹਨ।
ਉਹ ਬਿਓਂਡ ਬਲੂ ਦੇ ਨਤੀਜਿਆਂ ਨੂੰ ਉਜਾਗਰ ਕਰਦੇ ਹੋਏ ਦੱਸਦੇ ਹਨ ਕਿ ਸਾਰੇ ਆਸਟ੍ਰੇਲੀਆ ਦੇ ਲਗਭਗ ਅੱਧੇ ਲੋਕ ਆਪਣੇ ਜੀਵਨ ਕਾਲ ਵਿੱਚ ਮਾਨਸਿਕ ਸਿਹਤ ਦੀ ਸਥਿਤੀ ਦਾ ਅਨੁਭਵ ਕਰਨਗੇ ਜਿਨ੍ਹਾਂ ਵਿਚੋਂ ਇੱਕ ਮਿਲੀਅਨ ਲੋਕ ਡਿਪਰੈਸ਼ਨ ਅਤੇ 20 ਲੱਖ ਚਿੰਤਾ ਦਾ ਅਨੁਭਵ ਕਰਨਗੇ।
ਬ੍ਰਿਸਬੇਨ ਅਧਾਰਤ ਦੋ ਬੱਚਿਆਂ ਦੀ ਮਾਂ ਮਾਰਸੇਲਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੀ ਉਦਾਸੀ ਤੋਂ ਪੀੜਤ ਸੀ, ਪਰ ਉਸਨੇ ਆਪਣੀ ਰੁਟੀਨ ਵਿੱਚ ਸਵੈ-ਦੇਖਭਾਲ ਨੂੰ ਸਰਗਰਮੀ ਨਾਲ ਸ਼ਾਮਲ ਕਰਨਾ ਸ਼ੁਰੂ ਕਰਕੇ ਆਪਣੇ ਜੀਵਨ ਲਈ ਜੋਸ਼ ਮੁੜ ਪ੍ਰਾਪਤ ਕਰ ਲਿਆ।
ਮਾਰਸੇਲਾ ਨਿਯਮਤ ਪੈਡੀਕਯੂਰ, ਮੈਨਿਕਯੂਰ, ਮਸਾਜ ਅਤੇ ਸੈਰ ਕਰਨ ਜਾਂਦੀ ਹੈ। ਇਸ ਤੋਂ ਇਲਾਵਾ, ਉਹ ਇੱਕ ਵਿਅਸਤ ਦਿਨ ਤੋਂ ਬਾਅਦ ਗਾਈਡਿਡ ਮੈਡੀਟੇਸ਼ਨ ਨੂੰ ਵੀ ਸੁਣਦੀ ਹੈ ਅਤੇ ਕਈ ਵਾਰ, ਸਿਰਫ ਇੱਕ ਕੱਪ ਚਾਹ ਪੀਣ ਲਈ ਪੰਦਰਾਂ ਮਿੰਟ ਲੈਣਾ ਵੀ ਇੱਕ ਅੰਤਰ ਬਣਾਉਂਦਾ ਹੈ।
ਹਾਲਾਂਕਿ ਡਾ. ਵੋਂਗ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਭਾਸ਼ਾ ਦੀ ਰੁਕਾਵਟ ਦਾ ਸਾਹਮਣਾ ਕਰਦੀਆਂ ਹਨ, ਉਨ੍ਹਾਂ ਨੂੰ ਕਈ ਚਣੋਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੱਭਿਆਚਾਰਕ ਤੌਰ 'ਤੇ ਯੋਗ ਪੇਸ਼ੇਵਰ ਨਾਲ ਗੱਲ ਕਰਨ ਦੀ ਆਜ਼ਾਦੀ ਨਾ ਹੋਣਾ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ਵਿੱਚ ਇੱਕ ਰੁਕਾਵਟ ਬਣਦਾ ਹੈ।
ਮਾਰੀਆ ਹੈਚ ਮਲਟੀਕਲਚਰਲ ਸੈਂਟਰ ਫਾਰ ਵਿਮੈਨਜ਼ ਹੈਲਥ ਦੀ ਸੀਨੀਅਰ ਨੀਤੀ ਸਲਾਹਕਾਰ ਹੈ। ਉਹ ਕਹਿੰਦੀ ਹੈ ਕਿ ਵਿਅਕਤੀਗਤ ਸਥਿਤੀਆਂ ਦੇ ਅਧਾਰ ਤੇ, ਸਵੈ-ਦੇਖਭਾਲ ਦਾ ਅਰਥ ਵੱਖੋ ਵੱਖਰੇ ਲੋਕਾਂ ਲਈ ਵੱਖਰੀਆਂ ਚੀਜ਼ਾਂ ਹੋ ਸਕਦਾ ਹੈ। ਕੁਝ ਲੋਕਾਂ ਲਈ, ਇਹ ਦੁਰਵਿਵਹਾਰ ਵਾਲੇ ਘਰ ਵਿੱਚ ਸੁਰੱਖਿਅਤ ਰਹਿਣ ਨਾਲ ਸੰਬੰਧਤ ਹੋ ਸਕਦਾ ਹੈ।
ਉਸਦੀ ਖੋਜ ਦਰਸਾਉਂਦੀ ਹੈ ਕਿ ਸਵੈ-ਦੇਖਭਾਲ ਕਮਿਊਨਿਟੀ ਕੇਅਰ ਨਾਲ ਗੂੜ੍ਹੀ ਤਰ੍ਹਾਂ ਜੁੜੀ ਹੋਈ ਹੈ ਅਤੇ ਇਹ ਦਰਸਾਉਂਦੀ ਹੈ ਕਿ ਮਜ਼ਬੂਤ ਵਿਅਕਤੀ ਆਖਿਰਕਾਰ ਬਿਹਤਰ ਸਮਾਜ ਬਣਾਉਂਦੇ ਹਨ।
ਦੋ ਸਾਲਾਂ ਬਾਅਦ, ਫਾਤਿਮਾ ਹਾਸ ਨੇ ਸਿਰਫ 10 ਕਿੱਲੋ ਵਜ਼ਨ ਹੀ ਨਹੀਂ ਘਟਾਇਆ, ਬਲਕਿ ਉਸਨੇ ਇੱਕ ਬਿਲਕੁਲ ਵੱਖਰੇ ਵਿਅਕਤੀ ਵਜੋਂ ਆਪਣੇ ਮੋਢਿਆਂ ਤੋਂ ਬਹੁਤ ਵੱਡਾ ਭਾਵਨਾਤਮਕ ਭਾਰ ਵੀ ਉਤਾਰਿਆ ਹੈ।
ਉਹ ਹੁਣ ਆਪਣੇ ਸਭ ਤੋਂ ਵਧੀਆ ਰੂਪ ਲਈ ਖੁਦ ਨੂੰ 100 ਪ੍ਰਤੀਸ਼ਤ ਦੇ ਸਕਦੀ ਹੈ - ਨਿਯਮਿਤ ਤੌਰ 'ਤੇ ਜਿੰਮ ਵਿੱਚ ਜਾਣਾ, ਪੰਜ ਵਾਰ ਪ੍ਰਾਰਥਨਾ ਕਰਨਾ ਅਤੇ ਹਰ ਰੋਜ਼ ਅੱਧੇ ਘੰਟੇ ਲਈ ਕੁਝ ਨਵਾਂ ਸਿੱਖਣਾ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ।
6 ਤੋਂ 10 ਸਤੰਬਰ ਤੱਕ ਇਸ ਰਾਸ਼ਟਰੀ ਮਹਿਲਾ ਹਫਤੇ ਨੂੰ ਆਪਣੀ ਸਵੈ-ਸੰਭਾਲ ਦੀ ਤਰਜੀਹ ਦਿਓ। ਸੁਝਾਵਾਂ ਲਈ, www.womenshealthweek.com.au 'ਤੇ ਜਾਓ।
ਭਾਵਨਾਤਮਕ ਸਹਾਇਤਾ ਲਈ, ਬਿਓਂਡ ਬਲੂ ਦੀ ਮੁਫਤ 24 ਘੰਟੇ ਦੀ ਹੈਲਪਲਾਈਨ ਨੂੰ 1300 22 46 36 ਤੇ ਕਾਲ ਕਰੋ।
ਕਿਸੇ ਵੀ ਸੇਵਾ ਲਈ ਮੁਫਤ ਅਨੁਵਾਦਕ ਨੂੰ ਐਕਸੈਸ ਕਰਨ ਲਈ, ਅਨੁਵਾਦ ਅਤੇ ਵਿਆਖਿਆ ਸੇਵਾ ਨੂੰ 13 14 50 'ਤੇ ਕਾਲ ਕਰੋ ਅਤੇ ਆਪਣੇ ਮਨੋਨੀਤ ਸੇਵਾ ਪ੍ਰਦਾਤਾ ਬਾਰੇ ਪੁੱਛੋ।
ਜੇ ਤੁਸੀਂ ਘਰੇਲੂ ਜਾਂ ਜਿਨਸੀ ਸ਼ੋਸ਼ਣ ਤੋਂ ਪੀੜਤ ਹੋ ਤਾਂ 1800 737 732 'ਤੇ 1800 RESPECT 'ਤੇ ਕਾਲ ਕਰੋ।
ਜੇ ਤੁਹਾਡੀ ਜਾਨ ਕਿਸੇ ਖਤਰੇ ਵਿੱਚ ਹੈ ਤਾਂ ਤੁਰੰਤ 000 ਨੂੰ ਕਾਲ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ