ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਆਸਟ੍ਰੇਲੀਆਈ ਸਿੱਖ ਭਾਈਚਾਰੇ ਦੇ ਸਭ ਤੋਂ ਵੱਡੇ ਖੇਡ ਅਤੇ ਸੱਭਿਆਚਾਰਕ ਸਮਾਗਮਾਂ ਵਿੱਚੋਂ ਇੱਕ ਹੈ।
ਹਰ ਸਾਲ ਜੂਨ ਦੇ ਸ਼ੁਰੂਆਤੀ ਦਿਨਾਂ ਵਿੱਚ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਟੈਡ ਸਕੋਬੀ ਓਵਲ, ਗ੍ਰਿਫ਼ਿਥ ਦੇ ਮੈਦਾਨ ਵਿੱਚ ਦੋ ਦਿਨ ਦਾ ਇਹ ਖੇਡ ਪ੍ਰੋਗਰਾਮ, ਭਾਈਚਾਰੇ ਦੇ ਕੈਲੰਡਰ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।
ਇਸ ਵਿੱਚ ਸ਼ਮੂਲੀਅਤ ਲਈ ਪ੍ਰਬੰਧਕਾਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਟੂਰਨਾਮੈਂਟ ਵਿੱਚ ਕਬੱਡੀ, ਵਾਲੀਬਾਲ, ਫੁੱਟਬਾਲ, ਰੱਸਾਕਸੀ, ਮਿਊਜ਼ੀਕਲ ਚੇਅਰ, ਦੌੜਾਂ, ਦਸਤਾਰ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।
ਦੱਸਣਯੋਗ ਹੈ ਕਿ ਇਹ ਟੂਰਾਨਮੈਂਟ ਪਿਛਲੇ 24 ਸਾਲ ਤੋਂ ਲਗਾਤਰ ਕਰਵਾਇਆ ਜਾ ਰਿਹਾ ਹੈ।
ਕੋਵਿਡ ਕਾਰਨ ਗ੍ਰਿਫਿਥ ਦਾ ਸ਼ਹੀਦੀ ਟੂਰਨਾਮੈਂਟ ਪਿਛਲੇ ਦੋ ਸਾਲਾਂ 'ਚ ਸੰਭਵ ਨਹੀਂ ਹੋ ਪਾਇਆ, ਜਿਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਹਜ਼ਾਰਾਂ ਸੈਲਾਨੀ ਕਸਬੇ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹੁੰਮਹੁਮਾਂ ਕੇ ਪਹੁੰਚਣਗੇ।
ਸਥਾਨਕ ਗੁਰਦੁਆਰਾ ਕਮੇਟੀ ਦੇ ਖ਼ਜ਼ਾਨਚੀ ਮਨਜੀਤ ਸਿੰਘ ਖੈੜਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Spectators enjoying Kabaddi match at Griffith Sikh Games Source: Supplied by Danyal Syed
"ਵਾਗਾ ਵਾਗਾ ਤੋਂ ਲੈ ਕੇ ਸ਼ੈਪਰਟਨ ਤੱਕ ਦੇ ਮੋਟਲ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ, ਟਨਾਂ ਦੇ ਹਿਸਾਬ ਨਾਲ਼ ਮਠਿਆਈਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਪ੍ਰਬੰਧਕ ਕਮੇਟੀ ਅਤੇ ਸਥਾਨਕ ਭਾਈਚਾਰੇ ਦੇ ਅਣਥੱਕ ਯਤਨਾਂ ਦੇ ਸਹਿਯੋਗ ਨਾਲ, ਅਸੀਂ ਮਹਿਮਾਨਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ,” ਉਨ੍ਹਾਂ ਕਿਹਾ।
ਅੰਦਾਜ਼ਾ ਹੈ ਕਿ ਇਸ ਸਾਲ ਦੇ ਟੂਰਨਾਮੈਂਟ ਵਿੱਚ 12,000 ਤੋਂ 15,000 ਦਰਸ਼ਕ ਅਤੇ ਖਿਡਾਰੀ ਸ਼ਾਮਲ ਹੋਣਗੇ।
"2018 ਵਿੱਚ ਟੂਰਨਾਮੈਂਟ ਨੇ ਸਥਾਨਕ ਅਰਥਵਿਵਸਥਾ ਵਿੱਚ $3 ਮਿਲੀਅਨ ਦਾ ਯੋਗਦਾਨ ਪਾਉਣ ਵਿੱਚ ਮਦਦ ਕੀਤੀ ਸੀ ਅਤੇ ਇਸ ਸਾਲ ਮਹਾਂਮਾਰੀ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਕਾਰੋਬਾਰਾਂ ਲਈ $5 ਮਿਲੀਅਨ ਜੁੜਨ ਦੀ ਉਮੀਦ ਹੈ," ਉਨ੍ਹਾਂ ਕਿਹਾ।
ਪੂਰੀ ਰਿਪੋਰਟ ਸੁਨਣ ਲਈ ਆਡੀਓ ਆਈਕਨ ਉੱਤੇ ਕਲਿਕ ਕਰੋ।
LISTEN TO

‘You are welcome’: Griffith ready to host the annual Shaheedi Tournament
SBS Punjabi
10:59
Read in English: