ਭਾਰਤੀ ਇੰਟਰਨੈਸ਼ਨਲ ਵਿਦਿਆਰਥੀ ਉੱਤੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਦਾ ਸਬੱਬ ਬਨਣ ਦੇ ਦੋਸ਼ ਆਇਦ

ਇੱਕ 24 ਸਾਲਾਂ ਦੇ ਭਾਰਤ ਤੋਂ ਆਸਟ੍ਰੇਲੀਆ ਪੜਾਈ ਕਰਨ ਆਏ ਵਿਦਿਆਰਥੀ ਉੱਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਹਨ, ਕਿਉਂਕਿ ਜਿਹੜਾ ਟਰੱਕ ਉਹ ਚਲਾ ਰਿਹਾ ਸੀ ਉਸ ਦੀ ਟੱਕਰ ਇਕ ਕਾਰ ਨਾਲ ਹੋਣ ਕਾਰਨ, ਕਾਰ ਸਵਾਰ ਦੀ ਮੌਤ ਹੋ ਗਈ ਸੀ।

Car Accident

Source: Pixabay

ਪੁਲਿਸ ਵਲੋਂ ਕਥਿਤ ਰੂਪ ਵਿੱਚ ਕਿਹਾ ਗਿਆ ਹੈ ਕਿ ਬੋਮਾਰੈੱਡੀ ਨੇ ਸ਼੍ਰੀ ਵਿਲਸਨ ਦੀ ਲੇਨ ਵਿੱਚ ਦਾਖਲ ਹੋ ਕੇ ਆਹਮੇ ਸਾਹਮਣੇ ਦੀ ਟੱਕਰ ਮਾਰੀ।

ਸ਼ੁਕਰਵਾਰ ਨੂੰ ਬਾਲਾਰਟ ਦੀ ਅਦਾਲਤ ਵਿੱਚ ਇਸ ਗੱਲ ਦੇ ਸਬੂਤ ਪੇਸ਼ ਕੀਤੇ ਗਏ ਕਿ ਸ਼੍ਰੀ ਵਿਲਸਨ ਨੇ ਬਚਾਅ ਵਾਸਤੇ ਜੋਰ ਦੀ ਬਰੇਕ ਵੀ ਮਾਰੇ ਸਨ।

ਡਿਟੇਕਟਿਵ ਮੁਖੀ ਕਾਂਸਟੇਬਲ ਮੈਥਿਊ ਹੰਟ ਨੇ ਅਦਾਲਤ ਨੂੰ ਇਹ ਵੀ ਦਸਿਆ ਕਿ ਹਾਦਸੇ ਤੋਂ ਬਾਦ ਸੜਕ ਉੱਤੇ ਪਾਏ ਗਏ ਨਿਸ਼ਾਨਾਂ ਤੋਂ ਪਤਾ ਚਲਿਆ ਹੈ ਕਿ ਟਰੱਕ ਸ਼੍ਰੀ ਵਿਲਸਨ ਦੀ ਲੇਨ ਵਿੱਚ ਆਇਆ ਹੋਇਆ ਸੀ। ਸ਼੍ਰੀ ਬੋਮਾਰੈੱਡੀ ਅਨੁਸਾਰ ਸ਼੍ਰੀ ਵਿਲਸਨ ਉਸ ਦੀ ਲੇਨ ਵਿੱਚ ਆਏ ਸਨ।

ਹਾਦਸੇ ਵਾਲੇ ਮੌਕੇ, ਬੋਮਾਰੈੱਡੀ ਦਾ ‘ਬਰੈਥ ਟੈਸਟ’ ਬਿਲਕੁੱਲ ਸਾਫ ਆਇਆ ਸੀ।

ਸ਼੍ਰੀ ਬੋਮਾਰੈੱਡੀ ਵਲੋਂ ਆਪਣਾ ਪਾਸਪੋਰਟ ਜਮਾਂ ਕਰਵਾ ਦੇਣ ਤੋਂ ਬਾਦ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਸੀ। ਹੁਣ ਉਹ ਆਪਣੀ ਪੜਾਈ ਜਾਰੀ ਰੱਖਣ ਦੇ ਨਾਲ ਨਾਲ ਆਪਣੀ ਰਿਟੇਲ ਅਸਿਸਟੈਂਟ ਵਾਲੀ ਨੋਕਰੀ ਤਾਂ ਜਾਰੀ ਰੱਖ ਸਕਣਗੇ, ਪਰ ਉਹ ਕੋਈ ਵੀ ਗੱਡੀ ਨਹੀਂ ਚਲਾ ਸਕਣਗੇ।

ਉਹ ਹੁਣ ਬੈਨਡੀਗੋ ਮੈਜਿਸਟਰੇਟ ਦੀ ਅਦਾਲਤ ਵਿਚ ਦੁਬਾਰਾ 16 ਮਈ ਨੂੰ ਮੁੜ ਹਾਜਰ ਹੋਣਗੇ।

Share

Published

Updated

By MP Singh


Share this with family and friends