ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਮਲਾਲਾ ਦਾ ਰੂਬਰੂ, ‘ਸੁਪਰਮੈਨ’ ਅਤੇ ‘ਪਾਵਰਪੱਫ ਗਰਲਸ’ ਵਾਂਗੂ ਹੀ ਕਰਵਾਈਏ। ਇੱਕ ਅਜਿਹੀ ਬਹਾਦਰੀ ਦੀ ਮਿਸਾਲ ਜਿਸ ਨੂੰ ਸਿਰਫ 15 ਸਾਲਾਂ ਦੀ ਉਮਰ ਵਿੱਚ ਹੀ ਐਨ ਨੇੜਿਉਂ ਗੋਲੀ ਮਾਰੀ ਗਈ, ਜਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਮੌਤ ਨੂੰ ਹਾਰ ਦਿਖਾਉਂਦੀ ਹੋਈ ਅੱਜ ਉਹ ਮੁੜ ਆਪਣੇ ਪੈਰਾਂ ਤੇ ਮਜਬੂਤੀ ਨਾਲ ਖੜੋ ਕਿ ਦੂਜਿਆਂ ਨੂੰ ਵੀ ਪਰੇਰ ਰਹੀ ਹੈ।
ਸਾਲ 2011 ਵਿੱਚ ਮਲਾਲਾ ਨੂੰ ਪਾਕਿਸਤਾਨ ਵਲੋਂ ਸਨਮਾਨਿਆ ਗਿਆ ਸੀ, ਅਤੇ ਅਗਲੇ ਸਾਲ 2012 ਵਿੱਚ ਹੀ ਉਸ ਉੱਤੇ ਜਾਨ ਲੇਵਾ ਹਮਲਾ ਕੀਤਾ ਗਿਆ। ਪਰ ਦ੍ਰਿੜ ਇਰਾਦਿਆਂ ਦੀ ਮਾਲਕ ਮਲਾਲਾ ਨੇ ਮੌਤ ਦਾ ਮੂੰਹ ਵੀ ਉਸੀ ਤਰਾਂ ਮੋੜ ਦਿੱਤਾ ਜਿਸ ਤਰਾਂ ਨਾਲ ਉਸ ਨੇ ਵੱਖਵਾਦੀਆਂ ਦਾ ਮੂੰਹ ਮੋੜਿਆ ਸੀ। ਸਾਲ 2014 ਵਿੱਚ, ਮਲਾਲਾ ਸੰਸਾਰ ਦੀ ਸਭ ਤੋਂ ਛੋਟੀ ਉਮਰ ਦੀ ਨੋਬਲ ਪੀਸ ਵਿਜੇਤਾ ਬਣੀ।
ਜਦੋਂ ਮਲਾਲਾ ਉੱਤੇ ਜਾਨਲੇਵਾ ਹਮਲਾ ਹੋਇਆ ਤਾਂ ਉਸ ਦਾ ਕਸੂਰ ਸਿਰਫ ਇਹੀ ਸੀ ਕਿ ਉਸ ਨੇ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰੱਖਿਆ ਸੀ, ਪਰ ਇਸ ਤੋਂ ਬਾਦ ਤਾਂ ਮਲਾਲਾ ਦੇ ਦਿੱਲ ਵਿੱਚੋਂ ਹਰ ਕਿਸਮ ਦਾ ਡਰ ਪੂਰੀ ਤਰਾਂ ਨਾਲ ਹੀ ਮੁੱਕ ਗਿਆ।