Key Points
- ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਦੇ ਨਾਲ ਸਹਿਯੋਗ ਕਰਦੇ ਹੋਏ ਇਸ ਫਿਲਮ ਦਾ ਨਿਰਮਾਣ ਕੀਤਾ।
- ਰੀਸਟੋਰ ਕੀਤੀ ਫਿਲਮ ਮੰਥਨ 1 ਜੂਨ 2024 ਨੂੰ ਵਿਸ਼ਵ ਦੁੱਧ ਦਿਵਸ 'ਤੇ ਭਾਰਤ ਭਰ ਦੇ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਕੀਤੀ ਗਈ।
1976 ਵਿੱਚ 5 ਲੱਖ ਭਾਰਤੀ ਡੇਅਰੀ ਕਿਸਾਨਾਂ ਦੁਆਰਾ ਬਣਾਈ ਗਈ ਫਿਲਮ 'ਮੰਥਨ' ਚਿੱਟੀ ਕ੍ਰਾਂਤੀ 'ਤੇ ਆਧਾਰਿਤ ਹੈ।
ਇਸ ਫਿਲਮ ਨੂੰ ਬਣਾਉਣ ਲਈ 5 ਲੱਖ ਕਿਸਾਨਾਂ ਨੇ ਉਸ ਵੇਲੇ 2-2 ਰੁਪਏ ਦਾ ਯੋਗਦਾਨ ਪਾ ਕੇ 1 ਮਿਲੀਅਨ ਜਾਂ 10 ਲੱਖ ਰੁਪਇਆ ਇਕੱਠਾ ਕੀਤਾ ਸੀ।
ਭਾਰਤ ਨੇ 'ਕਾਨਸ ਫਿਲਮ ਫੈਸਟੀਵਲ 2024' ਵਿੱਚ ਇਸ ਫਿਲਮ ਨੂੰ ਦਾਖਲ ਕੀਤਾ।
ਫਿਲਮ ਦਾ ਨਿਰਦੇਸ਼ਨ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਨੇ ਕੀਤਾ ਸੀ। ਇਸ ਫਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਇਸ ਵਿੱਚ ਮਰਹੂਮ ਗਿਰੀਸ਼ ਕਰਨਾਡ, ਨਸੀਰੂਦੀਨ ਸ਼ਾਹ ਅਤੇ ਮਰਹੂਮ ਮਸ਼ਹੂਰ ਫਿਲਮ ਅਦਾਕਾਰਾ ਸਮਿਤਾ ਪਾਟਿਲ ਸ਼ਾਮਲ ਸਨ।
ਪਰ ਇਹ ਫਿਲਮ ਕਾਨਸ ਫਿਲਮ ਫੈਸਟੀਵਲ ਤੱਕ ਆਖਰ ਕਿਵੇਂ ਪਹੁੰਚ ਸਕੀ? ਉਹ ਵੀ ਬਣਨ ਤੋਂ ਇੰਨੇ ਸਾਲਾਂ ਬਾਅਦ? ਇਹ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
LISTEN TO
5 ਲੱਖ ਕਿਸਾਨਾਂ ਵਲੋਂ 2-2 ਰੁਪਏ ਇਕੱਠੇ ਕਰ ਕੇ 1976 ਵਿੱਚ ਬਣਾਈ ਇਹ ਫਿਲਮ 48 ਸਾਲਾਂ ਬਾਅਦ ਪਹੁੰਚੀ 'ਕਾਨਜ਼ ਫੈਸਟੀਵਲ'
SBS Punjabi
24/06/202406:02
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।