ਕਿਸਾਨਾਂ ਦੀਆਂ ਕਾਮਿਆਂ ਸਬੰਧੀ ਮੁਸ਼ਕਲਾਂ ਦਾ ਹਾਲ ਕਰਨ ਲਈ ਸਰਕਾਰ ਨੇ 2021 ਦੀ ਕ੍ਰਿਸਮਸ ਤੱਕ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਹਜ਼ਾਰਾਂ ਕਾਮਿਆਂ ਨੂੰ ਆਸਟ੍ਰੇਲੀਆ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਇਹ ਉਪਰਾਲਾ ਸਿਰੇ ਚੜਦਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਸਰਕਾਰ ਦੇ ਅੰਦਰ ਵੀ ਆਪਸੀ ਮਤਭੇਦ ਵਧ ਗਿਆ ਹੈ।
ਇਸ ਵੀਜ਼ਾ ਸਕੀਮ ਨੂੰ ਅਕਤੂਬਰ ਵਿੱਚ ਜਾਰੀ ਕਰਨਾ ਮਿਥਿਆ ਗਿਆ ਸੀ ਪਰ ਚਾਰ ਮਹੀਨੇ ਤੋਂ ਵੱਧ ਸਮਾਂ ਉਤੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਦੇਸ਼ ਨੇ ਇਸ ਉਪਰਾਲੇ ਤਹਿਤ ਕਿਸੇ ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਹਨ।
ਸਰਕਾਰ ਦੀ ਇਸ ਸਮੇਂ ਚਾਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਪਰ ਹੁਣ ਤੱਕ ਇੰਡੋਨੇਸ਼ੀਆ ਤੋਂ ਇਲਾਵਾ ਬਾਕੀ ਤਿੰਨ ਦੇਸ਼ਾਂ ਵਲੋਂ ਨਿਸ਼ਚਿਤ ਤੌਰ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ਼ ਰਿਹਾ ਹੈ।
ਇਸ ਦੌਰਾਨ ਐਸ ਬੀ ਐਸ ਨਿਊਜ਼ ਨੇ ਕਈ ਦੂਤਾਵਾਸਾਂ ਨਾਲ ਇਸ ਮੁਦੇ ਉਤੇ ਚੱਲ ਰਹੇ ਵਿਚਾਰ-ਵਟਾਂਦਰੇ ਬਾਰੇ ਜਾਨਣਾ ਚਾਹਿਆ ਪਰ ਕਿਸੇ ਮੁਲਕ ਨੇ ਵੀ ਇਸ ਬਾਰੇ ਅੰਤਿਮ ਫੈਸਲਾ ਲਏ ਜਾਣ ਜਾਂ ਇਸ ਬਾਰੇ ਕੋਈ ਸਮਾਂ-ਸੀਮਾ ਦੇਣ ਬਾਰੇ ਕੋਈ ਸਪਸ਼ਟਤਾ ਪ੍ਰਦਾਨ ਨਹੀਂ ਕੀਤੀ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।