ਐਡੀਲੇਡ ਦੇ ਰਹਿਣ ਵਾਲ਼ੇ ਗੁਰਨਾਮ ਸਿੰਘ 'ਬੌਬੀ' ਲਈ ਨਵੰਬਰ ਮਹੀਨੇ ਦੇ ਪਹਿਲੇ ਦਿਨ ਬੜੇ 'ਅਕਹਿ 'ਤੇ ਅਸਹਿ' ਹੁੰਦੇ ਹਨ।
ਉਸ ਵੇਲ਼ੇ ਉਹ 15 ਸਾਲ ਦੇ ਸਨ ਅਤੇ ਆਪਣੇ ਪਰਿਵਾਰ ਨਾਲ਼ ਦਿੱਲੀ ਵਿੱਚ ਰਹਿੰਦੇ ਸਨ।
ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਹਨਾਂ ਅੱਖੀਂ ਡਿੱਠਾ ਦਰਦਨਾਕ ਹਾਲ਼ ਸਾਡੇ ਸੁਨਣ ਵਾਲਿਆਂ ਨਾਲ਼ ਸਾਂਝਾ ਕੀਤਾ ਹੈ।
ਉਹਨਾਂ ਦੱਸਿਆ - "ਸਾਡੇ ਘਰ ਤੋਂ ਗ੍ਰੇਟਰ ਕੈਲਾਸ਼ ਦੇ ਗੁਰਦਵਾਰਾ ਸਾਹਿਬ ਨੂੰ ਲੱਗੀ ਅੱਗ ਦਿਖਾਈ ਦੇ ਰਹੀ ਸੀ। ਭੀੜ ਦੀ ਹਾਲਾ-ਲਾਲਾ ਸੁਣਾਈ ਦੇ ਰਹੀ ਸੀ ਅਤੇ ਸਾਡਾ ਪਰਿਵਾਰ ਬੁਰੀ ਤਰਾਂਹ ਸਹਿਮਿਆ ਹੋਇਆ ਸੀ।"
ਮੇਰੇ ਲਈ ਜਿਓਂਦੇ ਜੀ ਇਹ ਵਾਕਿਆ ਭੁੱਲਣਾ ਬਹੁਤ ਔਖਾ ਹੈ, ਇਹਨੀਂ ਦਿਨੀਂ ਮਨ ਦੀ ਵੇਦਨਾ ਬੜੀ ਅਕਹਿ 'ਤੇ ਅਸਹਿ ਹੁੰਦੀ ਹੈ।
ਉਹਨਾਂ ਦੱਸਿਆ ਕਿ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ ਓਥੇ ਭਾਵੇਂ ਘੱਟ ਨੁਕਸਾਨ ਹੋਇਆ ਪਰ ਸਾਰੇ ਸਿੱਖ ਭਾਈਚਾਰੇ ਲਈ ਜਾਨ-ਮਾਲ ਦਾ ਨੁਕਸਾਨ, ਉਹਨਾਂ ਲਈ ਨਾ-ਭੁੱਲਣਯੋਗ ਹੈ।
"ਕਈ ਦਿਨ ਬਾਅਦ ਵੀ ਬਲ਼ੇ ਹੋਏ ਟਾਇਰ ਦੀ ਸਵਾਹ ਦੇਖ ਕੇ ਲੱਗਣਾ ਕਿ ਇਹਦੇ ਚ' ਸਾਡੇ ਕਿਸੇ ਸਿੱਖ ਭਰਾ ਦੀ ਜਾਨ ਗਈ ਹੋਣੀ - ਜਿਓਂਦੇ ਜੀ ਇਹ ਵਾਕਿਆ ਭੁੱਲਣਾ ਬਹੁਤ ਔਖਾ, ਨਵੰਬਰ ਦੇ ਇਹਨੀਂ ਦਿਨੀਂ ਮਨ ਦੀ ਵੇਦਨਾ ਬੜੀ ਅਕਹਿ 'ਤੇ ਅਸਹਿ ਹੁੰਦੀ ਹੈ।"
![1984 Sikh Massacre](https://images.sbs.com.au/drupal/yourlanguage/public/desktop73_6.jpg?imwidth=1280)
ਨਵੰਬਰ 1984 ਵਿੱਚ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਦੁਖਾਂਤ ਨੂੰ 35 ਸਾਲ ਹੋ ਚੁੱਕੇ ਨੇ। Source: Supplied
“ਚੁਰਾਸੀ ਨੇ ਇਸ ਸਾਲ ਵੀ ਦਸਤਕ ਦਿੱਤੀ ਏ,
ਜਾਲਮ, ਤੂੰ ਸਾਡੇ ਨਾਲ ਨ’ ਚੰਗੀ ਕੀਤੀ ਏ।
ਵਕਤ ਨਾਲ ਭੁੱਲ ਜੁ, ਤੂੰ ਕਹਿ ਕੇ ਪੱਲਾ ਝਾੜ ਗਿਓਂ,
ਏਸ ਦਿਲ ‘ਤੇ ਝਾਤੀ ਮਾਰ ਕੀ ਏਸ ‘ਤੇ ਬੀਤੀ ਏ।"
ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ....