ਸਿਡਨੀ ਵਾਸੀ ਜਸਕੀਰਤ ਅਤੇ ਅਨੁਰਾਗ ਜੋ ਤਕਰੀਬਨ ਦਸ ਸਾਲ ਪਹਿਲਾਂ 'ਸਿੱਖ ਸਮਰ ਕੈਂਪ' ਵਿੱਚ ਪਹਿਲੀ ਵਾਰ ਮਿਲ਼ੇ ਸਨ, ਹੁਣ ਆਪਣੀ ਦੋਸਤੀ ਨੂੰ ਇੱਕ ਨਵੇਂ ਪੱਧਰ 'ਤੇ ਲਿਜਾਣ ਲਈ ਤਿਆਰ ਹਨ।
ਇਹ ਜੋੜੀ ਚੈਨਲ 10 ਦੇ 'ਦਿ ਅਮੇਜ਼ਿੰਗ ਰੇਸ ਆਸਟ੍ਰੇਲੀਆ' ਲਈ 'ਸੁਪਰ ਸਿੱਖਸ' ਵਜੋਂ ਸ਼ਾਮਲ ਹੋਈ ਹੈ, ਜਿਸ ਦਾ ਪ੍ਰੀਮੀਅਰ 1 ਫਰਵਰੀ ਨੂੰ ਟੀ ਵੀ ਉੱਤੇ ਹੋਣਾ ਹੈ।
ਸ਼੍ਰੀ ਸੋਬਤੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਅਸੀਂ ਦੋਹਾਂ ਨੂੰ ਆਪਣੀ ਸਿੱਖ ਪਛਾਣ 'ਤੇ ਬਹੁਤ ਮਾਣ ਹੈ। ਸਾਡੀਆਂ ਪੱਗਾਂ ਸਾਨੂੰ ਵੱਖਰੀ ਹਸਤੀ ਵਜੋਂ ਪੇਸ਼ ਕਰਦੀਆਂ ਹਨ ਅਤੇ ਅਸੀਂ ਇਸ ਮੰਚ ਦੀ ਵਰਤੋਂ ਆਪਣੀ ਪਹਿਚਾਣ ਅਤੇ ਕਦਰਾਂ ਕੀਮਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਨਾ ਚਾਹੁੰਦੇ ਹਾਂ।
“ਅਸੀਂ ਆਪਣੀ ਹਿੰਮਤ ਅਤੇ ਹੌਂਸਲੇ ਨੂੰ ਵਰਤਦੇ ਹੋਏ ਛੇਤੀ ਹਾਰ ਨਹੀਂ ਮੰਨਦੇ! ਇਸੇ ਲਈ ਅਸੀਂ ਆਪਣੇ ਆਪ ਨੂੰ ‘ਸੁਪਰ ਸਿੱਖਸ’ ਕਹਿਣਾ ਚਾਹੁੰਦੇ ਹਾਂ,” ਉਨ੍ਹਾਂ ਕਿਹਾ।
ਸ੍ਰੀ ਸੋਬਤੀ ਦੱਸਦੇ ਹਨ ਕਿ ਉਹ 13 ਸਾਲਾਂ ਦੇ ਸਨ ਜਦ ਉਨ੍ਹਾਂ ਦਾ ਪਰਿਵਾਰ ਦਿੱਲੀ ਤੋਂ ਆਸਟ੍ਰੇਲੀਆ ਆ ਗਿਆ ਸੀ।

Jaskirat Dhingra (left) and Anurag Sobti have teamed up as 'Super Sikhs' for Channel 10's 'The Amazing Race Australia'. Source: Supplied
"ਉਸ ਸਮੇਂ ਸਿਡਨੀ ਵਿੱਚ ਆਪਣੇ ਸਕੂਲ ਵਿੱਚ ਪੱਗ ਬੰਨ੍ਹਣ ਵਾਲਾ ਮੈਂ ਇਕਲੌਤਾ ਵਿਦਿਆਰਥੀ ਸੀ। ਮੈਂ ਆਪਣੀ ਵੱਖਰੀ ਦਿੱਖ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਕਦੇ ਵੀ ਇਸਨੂੰ ਇੱਕ ਮਜਬੂਰੀ ਵਜੋਂ ਨਹੀਂ ਦੇਖਿਆ।
“ਮੈਂ ਵਾਲੀਬਾਲ ਖੇਡਦਾ ਹਾਂ ਅਤੇ ਕਈ ਵਾਰ ਸਿੱਖ ਗੇਮਜ਼ ਵਿਚ ਭਾਗ ਲੈ ਚੁੱਕਾ ਹਾਂ। ਸਾਡਾ ਭਾਈਚਾਰਾ ਇਕ ਵੱਡੇ ਖੁਸ਼ਹਾਲ ਪਰਿਵਾਰ ਦੀ ਤਰ੍ਹਾਂ ਹੈ ਜੋ ਮਨੁੱਖਤਾ ਦੀ ਨਿਰਸਵਾਰਥ ਸੇਵਾ, ਪਿਆਰ ਅਤੇ ਆਪਸੀ ਸਤਿਕਾਰ ਕਾਇਮ ਰੱਖਣ ਵਿੱਚ ਵਿਸ਼ਵਾਸ ਰੱਖਦਾ ਹੈ,” ਉਨ੍ਹਾਂ ਕਿਹਾ।
29 ਸਾਲ ਦੇ ਇਸ ਜੀਓਟੈਕਨੀਕਲ ਇੰਜੀਨੀਅਰ ਨੇ ਕਿਹਾ -
"ਅਸੀਂ ਬਹੁਤ ਮਿਹਨਤੀ ਲੋਕ ਹਾਂ। ਸਾਡੇ ਵਿੱਚੋਂ ਬਹੁਤ ਸਾਰੇ ਟੈਕਸੀ ਚਲਾਉਣ ਅਤੇ 7/11 ਸਟੋਰਾਂ ਵਿੱਚ ਕੰਮ ਕਰਨ ਵਾਲੇ ਵੀ ਹਨ। ਸਾਨੂੰ ਇਸ ਕੰਮ 'ਤੇ ਮਾਣ ਹੈ, ਪਰ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਇਹੀ ਕੰਮ ਨਹੀਂ ਕਰਦੇ।"
ਦਿੱਲੀ ਦੇ ਪਿਛੋਕੜ ਵਾਲ਼ੇ ਸ੍ਰੀ ਢੀਂਗਰਾ ਮਹਿਜ਼ ਤਿੰਨ ਸਾਲ ਦੇ ਸਨ ਜਦ ਉਹ ਆਪਣੇ ਪਰਿਵਾਰ ਨਾਲ਼ ਆਸਟ੍ਰੇਲੀਆ ਆ ਗਏ ਸਨ।

The Dhingra family is based in Sydney. They moved to Australia from India about 25 years ago. Source: Supplied
29 ਸਾਲ ਦੇ ਸ੍ਰੀ ਢੀਂਗਰਾ ਸਿਡਨੀ ਵਿਚ ਇਕ ਫਰਮ ਨਾਲ ਪ੍ਰਬੰਧਨ ਸਲਾਹਕਾਰ ਵਜੋਂ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਖ ਪਛਾਣ ਅਤੇ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਸੰਬੋਧਿਤ ਕਰਨ ਲਈ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ।
ਆਪਣੇ ਦੋਸਤ ਵਾਂਗ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਇਸ ਟੀ ਵੀ ਸ਼ੋ ਵਿੱਚ ਉਨ੍ਹਾਂ ਦਾ ਪੇਸ਼ ਹੋਣਾ ਨੌਜਵਾਨ ਸਿੱਖਾਂ ਨੂੰ ਆਪਣੀ ਪਹਿਚਾਣ ‘ਤੇ ਮਾਣ ਮਹਿਸੂਸ ਕਰਨ ਵਿੱਚ ਸਹਾਇਤਾ ਕਰੇਗਾ, ਜੋ ਕਈ ਵਾਰੀ ਵੱਖਰੀ ਦਿੱਖ ਕਾਰਨ 'ਨਸਲਵਾਦ' ਮਹਿਸੂਸ ਕਰਦੇ ਹਨ।
ਸ਼੍ਰੀ ਢੀਂਗਰਾ ਨੇ ਕਿਹਾ ਕਿ ਇਸ ਵਾਰ ਸ਼ੋਅ ਦੀ ਸ਼ੂਟਿੰਗ ਕਰੋਨਾਵਾਇਰਸ ਕਰਕੇ ਆਸਟ੍ਰੇਲੀਆ ਤੱਕ ਹੀ ਸੀਮਤ ਰਹੀ ਜਦਕਿ ਪਹਿਲਾਂ ਇਸਨੂੰ ਵਿਦੇਸ਼ਾਂ ਵਿੱਚ ਵੀ ਫਿਲਮਾਇਆ ਜਾਂਦਾ ਸੀ।

'Super Sikhs' are one of the 14 teams competing on Channel 10's 'The Amazing Race Australia'. Source: Supplied
ਦੋਵੇਂ ਮਿੱਤਰ ਉਨ੍ਹਾਂ 14 ਟੀਮਾਂ ਵਿੱਚੋਂ ਇੱਕ ਹਨ ਜੋ 250,000 ਡਾਲਰ ਦੀ ਇਨਾਮੀ ਰਾਸ਼ੀ ਜਿੱਤਣ ਦਾ ਇਰਾਦਾ ਰੱਖਦੇ ਹਨ।
‘ਦਿ ਅਮੇਜ਼ਿੰਗ ਰੇਸ ਆਸਟ੍ਰੇਲੀਆ’ ਟੀ ਵੀ ਸ਼ੋ 1 ਫਰਵਰੀ ਸੋਮਵਾਰ ਸ਼ਾਮ 7:30 ਵਜੇ ਚੈਨਲ 10 ‘ਤੇ ਆਉਣਾ ਸ਼ੁਰੂ ਹੋਵੇਗਾ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ:
LISTEN TO

Amazing Race Australia contestants Jaskirat and Anurag hope to highlight ‘Sikh identity’ on national TV
SBS Punjabi
10:46
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ