ਆਸਟ੍ਰੇਲੀਆ ਵਿੱਚ ਕ੍ਰਿਕਟ ਨੂੰ ‘Summer National Sport’ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਇਸਨੂੰ ਸਥਾਨਕ ਤੌਰ 'ਤੇ ‘ਕ੍ਰਿਕਟ ਆਸਟ੍ਰੇਲੀਆ’ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ।
ਮੰਨਿਆ ਜਾਂਦਾ ਹੈ ਕਿ ਖੇਡ ਦੀ ਸ਼ੁਰੂਆਤ 16ਵੀਂ ਸਦੀ ਦੌਰਾਨ ਇੰਗਲੈਂਡ ਵਿੱਚ ਹੋਈ ਸੀ। ਇਸ ਲਈ ਇਹ ਹੈਰਾਨੀਜਨਕ ਗੱਲ ਨਹੀਂ ਹੈ ਕਿ ਕ੍ਰਿਕਟ ਨੇ 1800 ਦੇ ਦਹਾਕੇ ਦੀ ਸ਼ੁਰੂਆਤ ਤੋਂ ਆਸਟ੍ਰੇਲੀਆ ਵਿੱਚ ਆਪਣਾ ਇਤਿਹਾਸ ਸ਼ੁਰੂ ਕੀਤਾ, ਜਿਸਦਾ ਪਹਿਲਾ ਦਰਜ ਕੀਤਾ ਗਿਆ ਮੈਚ 1804 ਵਿੱਚ ਸਿਡਨੀ ਵਿਖੇ ਖੇਡਿਆ ਗਿਆ ਸੀ।
ਉਦੋਂ ਤੋਂ, ਆਸਟ੍ਰੇਲੀਆ ਨੇ ਇੱਕ ਅਮੀਰ ਕ੍ਰਿਕਟ ਵਿਰਾਸਤ ਨੂੰ ਜਨਮ ਦਿੱਤਾ, ਜਿਸ ਵਿੱਚ ਐਲੀਸ ਪੇਰੀ ਅਤੇ ਸਰ ਡੋਨਾਲਡ ਬ੍ਰੈਡਮੈਨ ਵਰਗੇ ਮਹਾਨ ਕ੍ਰਿਕਟ ਖਿਡਾਰੀ ਪੈਦਾ ਹੋਏ । ਬ੍ਰੈਡਮੈਨ ਨੂੰ ਤਾਂ ਪਿਆਰ ਨਾਲ 'ਦ ਡੌਨ' ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਨੂੰ ਸਭ ਤੋਂ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।
ਖੇਡ ਦੇ ਨਿਯਮ
ਇਸ ਖੇਡ ਨੂੰ ਚੰਗੀ ਤਰਾਂ ਜਾਨਣ ਲਈ, ਬੁਨਿਆਦੀ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ ।
ਕ੍ਰਿਕਟ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ, ਹਰੇਕ ਵਿੱਚ 11 ਖਿਡਾਰੀ ਹੁੰਦੇ ਹਨ।
ਅਬਸਾਰ ਹਸਨ, ਇੱਕ ਪੇਸ਼ੇਵਰ ਕ੍ਰਿਕਟਰ ਜੋ NSW ਪ੍ਰੀਮੀਅਰ ਐਸੋਸੀਏਸ਼ਨ ਵਿੱਚ ਯੂਨੀਵਰਸਿਟੀ ਆਫ NSW ਕ੍ਰਿਕਟ ਕਲੱਬ ਲਈ ਖੇਡਦੇ ਨੇ, ਇੱਕ ਕ੍ਰਿਕਟ ਮੈਚ ਦੇ ਬੁਨਿਆਦੀ ਢਾਂਚੇ ਦਾ ਵਰਣਨ ਕਰਦੇ ਹਨ ।
“ਇੱਕ ਫੀਲਡਿੰਗ ਸਾਈਡ ਹੁੰਦੀ ਹੈ ਅਤੇ ਇੱਕ ਬੱਲੇਬਾਜ਼ੀ ਸਾਈਡ ਹੁੰਦੀ ਹੈ... ਆਮ ਤੌਰ 'ਤੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਟਾਸ ਕੀਤਾ ਜਾਂਦਾ ਹੈ। ਜੋ ਟੀਮ ਟਾਸ ਜਿੱਤਦੀ ਹੈ ਉਹ ਫੈਸਲਾ ਕਰਦੀ ਹੈ ਕਿ ਉਹ ਪਹਿਲਾਂ ਫੀਲਡਿੰਗ ਕਰਨਾ ਚਾਹੁੰਦੀ ਹੈ ਜਾਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦੀ ਹੈ। ਇਸ ਦੇ ਅਧਾਰ 'ਤੇ, ਫੀਲਡਿੰਗ ਟੀਮ ਦੇ ਸਾਰੇ 11 ਖਿਡਾਰੀ, ਇੱਕੋ ਸਮੇਂ 'ਤੇ ਗੋਲਾਕਾਰ ਮੈਦਾਨ ਵਿੱਚ ਫੀਲਡਿੰਗ ਕਰਦੇ ਹਨ। ਅਤੇ ਬੱਲੇਬਾਜ਼ੀ ਸਾਈਡ ਤੋਂ, ਦੋ ਬੱਲੇਬਾਜ਼ ਪਿੱਚ ਦੇ ਵਿਚਕਾਰ ਬੱਲੇਬਾਜ਼ੀ ਕਰਦੇ ਹਨ।”
Wickets in a stadium. Source: Getty / Colin Anderson
ਇਸਦਾ ਮਤਲਬ ਹੈ ਕਿ, ਕ੍ਰਿਕਟ ਦਾ ਇੱਕ ਮੈਚ ਕਿੰਨੇ ਸਮੇਂ ਲਈ ਖੇਡਿਆ ਜਾਵੇਗਾ, ਇਸਦੀ ਕੋਈ ਤੈਅ ਸੀਮਾਂ ਨਹੀਂ ਹੈ ਅਤੇ ਕ੍ਰਿਕਟ ਹੋਰ ਬਹੁਤ ਸਾਰੀਆਂ ਹੋਰ ਖੇਡਾਂ ਨਾਲੋਂ ਕਾਫ਼ੀ ਲੰਬੀ ਖੇਡ ਹੈ ।
ਇਸ ਤੋਂ ਇਲਾਵਾ, ਮੈਚ ਦੀ ਮਿਆਦ ਤਿੰਨ ਤੋਂ ਪੰਜ ਦਿਨਾਂ ਤੱਕ ਹੋ ਸਕਦੀ ਹੈ, ਜਿਸ ਵਿੱਚ ਹਰ ਰੋਜ਼ ਛੇ ਘੰਟੇ ਖੇਡਣਾ ਹੁੰਦਾ ਹੈ ।
ਹਸਨ ਦੱਸਦੇ ਨੇ ਕਿ, “ਦੌੜਾਂ ਬਣਾਉਣ ਦੇ ਵੱਖ-ਵੱਖ ਤਰੀਕੇ ਹਨ।
“ਮੁੱਖ ਤਰੀਕਾ ਪਿੱਚ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਦੌੜਨਾ ਹੈ... ਪਿੱਚ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਦੌੜਨ ਨਾਲ ਇੱਕ ਰਨ ਜੁੜਦਾ ਹੈ। ਜੇ ਤੁਸੀਂ ਕਈ ਵਾਰ ਦੌੜਦੇ ਹੋ, ਤਾਂ ਇਹ ਕਈ ਰਨ ਹੁੰਦੇ ਹਨ । ਪਰ ਤੁਹਾਡਾ ਦੌੜਨਾ ਇਸ ਗੱਲ 'ਤੇ ਅਤੇ ਉਦੋਂ ਤੱਕ ਨਿਰਭਰ ਕਰਦਾ ਹੈ ਕਿ ਜਦੋਂ ਤੱਕ ਫੀਲਡਰ ਨੂੰ ਗੇਂਦ ਮਿਲਦੀ ਹੈ, ਜਾਂ ਜਦੋਂ ਵੀ ਗੇਂਦ ਫੀਲਡਰ ਕੋਲ ਆਉਂਦੀ ਹੈ, ਅਤੇ ਜਦੋਂ ਵੀ ਫੀਲਡਰ ਗੇਂਦ ਨੂੰ ਵਿਕਟ ਕੀਪਰ ਕੋਲ ਵਾਪਸ ਲਿਆਉਣ ਦੇ ਯੋਗ ਹੁੰਦਾ ਹੈ । ਪਰ ਤੁਸੀਂ ਵਿਕਟਾਂ ਜਾਂ ਪਿਚ ਦੇ ਵਿਚਕਾਰ ਚਾਰ ਤੋਂ ਵੱਧ ਵਾਰ ਨਹੀਂ ਦੌੜ ਸਕਦੇ ਹੋ।
ਜਿੱਥੇ ਬੱਲੇਬਾਜ਼ੀ ਕਰਨ ਵਾਲੀ ਟੀਮ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਓਥੇ ਹੀ ਫੀਲਡਿੰਗ ਕਰਨ ਵਾਲੀ ਟੀਮ ਉਨ੍ਹਾਂ ਨੂੰ ਆਊਟ ਕਰਨ ਵਿੱਚ ਲੱਗੀ ਹੁੰਦੀ ਹੈ ।
ਬੱਲੇਬਾਜ਼ ਨੂੰ ਆਊਟ ਕਰਨ ਦੇ 10 ਤਰੀਕੇ ਹਨ। ਹਸਨ ਸਮਝਾਉਂਦਾ ਹੈ ਕਿ ਬੋਲਡ ਹੋਣਾ ਸਭ ਤੋਂ ਆਮ ਤਰੀਕਾ ਹੈ।
“ਇੱਕ ਪਿੱਚ ‘ਤੇ, ਲੱਕੜ ਦੇ ਸਟੰਪਸ ਦੇ ਦੋ ਸੈੱਟ ਹੁੰਦੇ ਹਨ। ਜੇਕਰ ਗੇਂਦ ਸਟੰਪਸ ਨੂੰ ਲੱਗਦੀ ਹੈ, ਤਾਂ ਬੱਲੇਬਾਜ਼ ਆਊਟ ਹੋ ਜਾਂਦਾ ਹੈ। ਜੇਕਰ ਗੇਂਦ ਵਿਕਟ ਤੋਂ ਪਹਿਲਾਂ ਜਾਂ ਵਿਕਟ ਦੇ ਸਾਹਮਣੇ ਤੁਹਾਡੀ ਅਗਲੀ ਲੱਤ ਨਾਲ ਟਕਰਾਉਂਦੀ ਹੈ, ਤਾਂ ਉਹ ਵੀ ਆਊਟ ਹੈ। ਜੇਕਰ ਤੁਸੀਂ ਗੇਂਦ ਨੂੰ ਹਿੱਟ ਕਰਦੇ ਹੋ ਅਤੇ ਗੇਂਦ ਪੂਰੀ ਤਰ੍ਹਾਂ ਹਵਾ ਵਿੱਚ ਹੁੰਦੀ ਹੈ ਅਤੇ ਫੀਲਡਰ ਇਸ ਨੂੰ ਕੈਚ ਕਰਦਾ ਹੈ, ਤਾਂ ਇਹ ਵੀ ਆਊਟ ਹੈ।
Bowled out. Credit: Patrick Case/pexels
ਕ੍ਰਿਕਟ ਸ਼ਬਦਾਵਲੀ
ਕ੍ਰਿਕਟ ਦੇ ਹੋਰ ਕਈ ਸ਼ਬਦ ਹਨ ਜੋ ਤੁਸੀਂ ਅਕਸਰ ਮੈਚ ਵੇਖਦੇ ਹੋਏ ਸੁਣੋਗੇ:
· ਗੇਂਦਬਾਜ਼ ਵੱਲੋਂ ਬੱਲੇਬਾਜ਼ ਵੱਲ ਸੁੱਟੀ ਜਾਂਦੀ ਗੇਂਦ ਨੂੰ ਡਿਲਿਵਰੀ ਕਿਹਾ ਜਾਂਦਾ ਹੈ।
· ਬੱਲੇਬਾਜ਼ ਵੱਲ ਸੁੱਟੀਆਂ ਛੇ ਗੇਂਦਾਂ ਨੂੰ ਇੱਕ ਓਵਰ ਕਿਹਾ ਜਾਂਦਾ ਹੈ।
· ਜਦੋਂ ਇੱਕ ਟੀਮ ਆਪਣੀ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਪੂਰੀ ਕਰ ਲੈਂਦੀ ਹੈ, ਤਾਂ ਇਸਨੂੰ ਇੱਕ ਇਨਿੰਗਸ ਕਿਹਾ ਜਾਂਦਾ ਹੈ।
ਖੇਡ ਦੇ ਫਾਰਮੈਟ
ਆਸਟ੍ਰੇਲੀਆ ਵਿੱਚ ਗਰਮੀਆਂ ਦਾ ਸਮਾਂ ਅਜਿਹਾ ਹੁੰਦਾ ਹੈ ਜਦੋਂ ਬਹੁਤ ਸਾਰੇ ਵੱਖ-ਵੱਖ ਟੂਰਨਾਮੈਂਟ ਅਤੇ ਮੈਚ ਖੇਡੇ ਜਾਂਦੇ ਹਨ, ਜੋ ਕਿ ਤਿੰਨ ਘੰਟੇ ਦੇ ਛੋਟੇ ਮੈਚਾਂ ਤੋਂ ਲੈ ਕੇ ਪੰਜ ਦਿਨਾਂ ਦੇ ਟੈਸਟ ਮੈਚਾਂ ਤੱਕ ਹੁੰਦੇ ਹਨ।
ਟੈਸਟ ਕ੍ਰਿਕਟ ਇਸ ਖੇਡ ਦਾ ਸਭ ਤੋਂ ਪੁਰਾਣਾ ਫਾਰਮੈਟ ਹੈ ਅਤੇ ਇਸ ਵਿੱਚ ਆਮ ਤੌਰ 'ਤੇ ਦੋ ਪਾਰੀਆਂ ਸ਼ਾਮਲ ਹੁੰਦੀਆਂ ਹਨ।
ਐਸ਼ੇਜ਼ ਸਭ ਤੋਂ ਮਸ਼ਹੂਰ ਟੈਸਟ ਕ੍ਰਿਕਟ ਸੀਰੀਜ਼ਾਂ ਵਿੱਚੋਂ ਇੱਕ ਹੈ ਅਤੇ 1882 ਤੋਂ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਖੇਡੀ ਜਾਂਦੀ ਰਹੀ ਹੈ। ਮੇਜ਼ਬਾਨ ਦੇਸ਼ ਹਰ ਵਾਰ ਬਦਲਦਾ ਹੈ ਅਤੇ ਜਦੋਂ ਇਹ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਹੁੰਦਾ ਹੈ, ਤਾਂ ਇਹ ਪੰਜ ਰੋਜ਼ਾ ਮੈਚ ਅਕਸਰ ਕਈ ਰਾਜਧਾਨੀ ਸ਼ਹਿਰਾਂ ਵਿੱਚ ਖੇਡੇ ਜਾਂਦੇ ਹਨ।
ਮੇਹਰ ਰਾਏ ਇੱਕ ਪੇਸ਼ੇਵਰ ਕ੍ਰਿਕਟਰ ਹੈ ਜੋ ਵਰਤਮਾਨ ਵਿੱਚ ਗ੍ਰੀਨਵੇਲ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰ ਰਹੀ ਹੈ। ਉਹ ਰਵਾਇਤੀ ਪੰਜ ਦਿਨਾਂ ਟੈਸਟ ਕ੍ਰਿਕਟ ਦਾ ਵਰਣਨ ਕਰਦੀ ਹੈ।
“ਦੋਵੇਂ ਟੀਮਾਂ ਦੋ ਵਾਰ ਬੱਲੇਬਾਜ਼ੀ ਕਰਨ ਲਈ ਆਉਂਦੀਆਂ ਹਨ, ਅਤੇ ਦੋਵੇਂ ਟੀਮਾਂ ਨੂੰ ਦੋ ਵਾਰ ਗੇਂਦਬਾਜ਼ੀ ਕਰਨੀ ਪੈਂਦੀ ਹੈ। ਟੈਸਟ ਮੈਚ ਸਫੈਦ ਪਹਿਰਾਵੇ ਵਿੱਚ ਖੇਡਿਆ ਜਾਂਦਾ ਹੈ ਅਤੇ ਇਸ ਫਾਰਮੈਟ ਲਈ ਇੱਕ ਲਾਲ ਚਮੜੇ ਦੀ ਗੇਂਦ ਦੀ ਵਰਤੋਂ ਹੁੰਦੀ ਹੈ ।
ਇੱਕ ਦਿਨਾਂ ਅੰਤਰਰਾਸ਼ਟਰੀ (ODI) ਕ੍ਰਿਕਟ, ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ, ਇੱਕ ਛੋਟਾ ਗੇਮ ਹੈ। ਹਰ ਪਾਸੇ ਦੇ ਸਿਰਫ਼ 50 ਓਵਰ ਹੁੰਦੇ ਹਨ, ਜਦੋਂ ਕਿ ਟੈਸਟ ਮੈਚਾਂ ਵਿੱਚ 90 ਓਵਰ ਤੱਕ ਹੋ ਸਕਦੇ ਹਨ, ਇਸ ਲਈ ਇਹ ਇੱਕ ਦਿਨ ਵਿੱਚ ਪੂਰਾ ਕੀਤਾ ਜਾ ਸਕਦਾ ਹੈ।
ODI ਕ੍ਰਿਕਟ ਵਿੱਚ ਆਸਟ੍ਰੇਲੀਆ ਅਕਸਰ ਦੁਨੀਆ ਭਰ ਦੀਆਂ ਟੀਮਾਂ ਨਾਲ ਮੁਕਾਬਲਾ ਕਰਦਾ ਹੈ।
ਬਿਗ ਬੈਸ਼ ਲੀਗ, ਜਿਸ ਨੂੰ ਅਕਸਰ BBL ਕਿਹਾ ਜਾਂਦਾ ਹੈ, ਆਸਟ੍ਰੇਲੀਆਈ ਪੁਰਸ਼ਾਂ ਦੀ ਪੇਸ਼ੇਵਰ T20 ਲੀਗ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਹਨ।
ਔਰਤਾਂ ਦੀ ਆਪਣੀ ਪੇਸ਼ੇਵਰ T20 ਲੀਗ ਵੀ ਹੈ, ਜਿਸ ਨੂੰ ਮਹਿਲਾ ਬਿਗ ਬੈਸ਼ ਲੀਗ, ਜਾਂ WBBL ਕਿਹਾ ਜਾਂਦਾ ਹੈ।
ਕ੍ਰਿਕਟ ਦੇ ਵੱਖ-ਵੱਖ ਸੰਸਕਰਣਾਂ ਵਿੱਚ ਕਈ ਟੂਰਨਾਮੈਂਟ ਖੇਡੇ ਜਾਂਦੇ ਹਨ, ਜੋ ਪ੍ਰਸ਼ੰਸਕਾਂ ਵਿੱਚ ਕਾਫੀ ਮਸ਼ਹੂਰ ਹਨ। ਟੈਸਟ ਕ੍ਰਿਕਟ ਤੋਂ ਲੈ ਕੇ ਟੀ-20 ਤੱਕ, ਇਸ ਖੇਡ ਵਿੱਚ ਕੁਝ ਦਿਲਚਸਪ ਮੁਕਾਬਲੇ ਅਤੇ ਚੈਂਪੀਅਨਸ਼ਿਪ ਹਨ ਜੋ ਪ੍ਰਸਿੱਧ ਹਨ।
ਕਲਾਸਿਕ ਫਾਰਮੈਟ ਟੈਸਟ ਕ੍ਰਿਕਟ ਵਿੱਚ, ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਪ੍ਰਮੁੱਖਤਾ ਪ੍ਰਾਪਤ ਕਰ ਚੁੱਕੀ ਹੈ, ਜਿਸਦਾ ਫਾਈਨਲ ਅਕਸਰ ਇੰਗਲੈਂਡ ਦੇ ਲਾਰਡਸ ਕ੍ਰਿਕਟ ਮੈਦਾਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ।
ਕ੍ਰਿਕਟ ਵਿਸ਼ਵ ਕੱਪ ਵਨਡੇ ਅਤੇ ਟੀ-20 ਦੋਵਾਂ ਫਾਰਮੈਟਾਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ ਅਤੇ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹਨ। ਇੱਕ ਰੋਜ਼ਾ ਵਿਸ਼ਵ ਕੱਪ ਹਰ ਚਾਰ ਸਾਲ ਬਾਅਦ ਹੁੰਦਾ ਹੈ, ਜਦੋਂ ਕਿ ਟੀ-20 ਵਿਸ਼ਵ ਕੱਪ ਹਰ ਦੋ ਸਾਲ ਬਾਅਦ ਹੁੰਦਾ ਹੈ।
A family plays backyard cricket. Source: Getty / Marilyn Nieves
ਅਤੇ ਹੁਣ ਤੁਸੀਂ ਕ੍ਰਿਕਟ ਦੀਆਂ ਬੁਨਿਆਦੀ ਗੱਲਾਂ, ਇਸ ਦੇ ਇਤਿਹਾਸ ਅਤੇ ਕਈ ਮਸ਼ਹੂਰ ਆਸਟ੍ਰੇਲੀਅਨ ਕਿਰਦਾਰਾਂ ਬਾਰੇ ਜਾਣ ਚੁੱਕੇ ਹੋ ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to