ਆਸਟ੍ਰੇਲੀਆ ਅਤੇ ਭਾਰਤ ਬਣੇ ਪੁਲਾੜ ਸਹਿਯੋਗੀ

AUSTRALIAS LARGEST SATELLITE OPTIMUS

A supplied image obtained on Tuesday, March 5, 2024, of Australia's largest satellite, Optimus, being launched on SpaceX's Falcon 9 rocket. (AAP Image/Supplied by Space Machines Company) NO ARCHIVING, EDITORIAL USE ONLY Credit: PR IMAGE

ਫੈਡਰਲ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਹਿਯੋਗੀ ਪੁਲਾੜ ਪ੍ਰੋਜੈਕਟਾਂ ਲਈ $18 ਮਿਲੀਅਨ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਆਸਟ੍ਰੇਲੀਅਨ-ਅਧਾਰਤ ਕੰਪਨੀਆਂ ਨੂੰ ਭਾਰਤ ਨਾਲ ਵਪਾਰਕ ਸਬੰਧ ਬਣਾਉਣ ਦੀ ਇਜਾਜ਼ਤ ਦੇਵੇਗਾ, ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪੁਲਾੜ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੈ।


ਭਾਰਤ ਦੀ ਪੁਲਾੜ ਸਮਰੱਥਾ ਅਸਮਾਨ ਛੂਹ ਰਹੀ ਹੈ।

ਦੇਸ਼ ਨੇ ਪਿਛਲੇ ਸਾਲ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੇ ਪਹਿਲੇ ਦੇਸ਼ ਵਜੋਂ ਇਤਿਹਾਸ ਰਚਿਆ ਸੀ। ਉਸ ਸਮੇਂ ਆਸਟ੍ਰੇਲੀਆ ਨੇ ਲੈਂਡਿੰਗ ਨੂੰ ਟਰੈਕ ਕਰਨ ਵਿੱਚ ਮਦਦ ਕੀਤੀ ਸੀ।

ਆਸਟ੍ਰੇਲੀਆ ਦੇ ਸਹਾਇਕ ਰੱਖਿਆ ਮੰਤਰੀ ਮੈਟ ਥਿਸਟਲਵੇਟ ਆਸ ਕਰਦੇ ਹਨ ਕਿ ਆਸਟਰੇਲੀਆ ਭਾਰਤ ਦੇ ਅਗਲੇ ਵੱਡੇ ਕੰਮ - ਪੁਲਾੜ ਵਿੱਚ ਮਨੁੱਖਾਂ ਨੂੰ ਭੇਜਣ ਵਿੱਚ ਭੂਮਿਕਾ ਨਿਭਾਏਗਾ।

"Australia will be collaborating with India to achieve that mission and some of the companies that are receiving grant funding today will be involved in that mission".

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share