Key Points
- ਸਰਕਾਰ ਨੇ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮਾਈਗ੍ਰੇਸ਼ਨ ਰਣਨੀਤੀ ਜਾਰੀ ਕਰ ਦਿੱਤੀ ਹੈ।
- ਇਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਦਲਾਅ ਸ਼ਾਮਲ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਦੀ ਉੱਚ ਮੁਹਾਰਤ ਦੀ ਲੋੜ ਹੋਵੇਗੀ।
- ਪਰ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਲਈ ਵੀਜ਼ਾ ਫਾਸਟ-ਟ੍ਰੈਕ ਕੀਤਾ ਜਾਵੇਗਾ।
ਇਸ ਸਮੀਖਿਆ ਦੇ ਕੇਂਦਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਸਖ਼ਤ ਪਾਬੰਦੀਆਂ ਹਨ, ਇਸ ਸਮੇਂ ਆਸਟਰੇਲੀਆ ਵਿੱਚ 650,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ, ਅਤੇ ਬਹੁਤ ਸਾਰੇ ਹੁਣ ਵਾਧੂ ਵੀਜ਼ਿਆਂ ਲਈ ਜ਼ੋਰ ਪਾ ਰਹੇ ਹਨ।
ਇਹ ਫੈਸਲਾ ਸੀਨੀਅਰ ਪਬਲਿਕ ਸਰਵੈਂਟ ਮਾਰਟਿਨ ਪਾਰਕਿੰਸਨ ਦੁਆਰਾ ਕੀਤੀ ਗਈ ਇੱਕ ਗੰਭੀਰ ਸਮੀਖਿਆ ਤੋਂ ਬਾਅਦ ਆਇਆ ਹੈ। ਸਮੀਖਿਆ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਪ੍ਰਣਾਲੀ "ਉਦੇਸ਼ ਲਈ ਫਿੱਟ ਨਹੀਂ" ਸੀ ਅਤੇ ਅਸਥਾਈ ਪ੍ਰਵਾਸ 'ਤੇ ਬਹੁਤ ਜ਼ਿਆਦਾ ਨਿਰਭਰ ਸੀ।
ਸੋਮਵਾਰ ਨੂੰ ਯੂਨੀਅਨ ਅਤੇ ਵਪਾਰਕ ਨੁਮਾਇੰਦਿਆਂ ਨਾਲ , ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਘੋਸ਼ਣਾ ਕੀਤੀ ਕਿ ਸਰਕਾਰ ਦੇਸ਼ ਦੀਆਂ ਜ਼ਰੂਰਤਾਂ ਦੇ ਅਧਾਰ 'ਤੇ ਇੱਕ ਪ੍ਰਣਾਲੀ ਬਣਾ ਕੇ "ਗਿਣਤੀ ਨੂੰ ਦੁਬਾਰਾ ਕੰਟਰੋਲ ਹੇਠ ਲਿਆਵੇਗੀ"।
ਵਿਦਿਆਰਥੀਆਂ ਲਈ ਲੈਂਗੁਏਜ ਟੈਸਟ
ਵਿਦਿਆਰਥੀ ਵੀਜ਼ਾ ਹਾਸਲ ਕਰਨ ਦਾ ਇਹ ਮਤਲਬ ਹੋਵੇਗਾ ਕਿ ਬਿਨੈਕਾਰ ਨੂੰ ਬਿਹਤਰ ਅੰਗਰੇਜੀ ਦੀ ਲੋੜ ਹੋਵੇਗੀ।
ਗ੍ਰੈਜੂਏਟ ਵੀਜ਼ਾ ਦੇ ਅਪਲਾਈ ਕਰਨ ਵਾਲੇ ਹਰ ਵਿਅਕਤੀ ਨੂੰ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟ ਸਿਸਟਮ ’ਤੇ 6.5 (6.0 ਤੋਂ ਉੱਪਰ) ਨੰਬਰ ਹਾਸਲ ਕਰਨ ਦੀ ਲੋੜ ਹੋਵੇਗੀ ਅਤੇ ਵਿਦਿਆਰਥੀ ਵੀਜ਼ਾ ਅਪਲਾਈ ਕਰਨ ਵਾਲੇ ਨੂੰ 6.0 ਸਕੋਰ (5.5 ਤੋਂ ਉਪਰ) ਹਾਸਲ ਕਰਨਾ ਹੋਵੇਗਾ।
ਇਹਨਾਂ ਉੱਚੇ ਮਿੱਥੇ ਮਿਆਰਾਂ ਬਾਰੇ ਵਿਦਿਆਰਥੀਆਂ ਦੀ ਰਾਏ ਜਾਨਣ ਲਈ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਗੁਨਵੀਰ ਸਿੰਘ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਜਾਣੇ।
ਜਨਵਰੀ 2021 ਵਿੱਚ ਵਿਦਿਆਰਥੀ ਵੀਜ਼ਾ ’ਤੇ ਆਸਟ੍ਰੇਲੀਆ ਆਏ ਗੁਨਵੀਰ ਸਿੰਘ ਨੇ ਐੱਸਬੀਐੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਧੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਵਿਦਿਆਰਥੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਉਸ ਨੇ ਕਿਹਾ, "ਕਿ ਜਦੋਂ ਸਰਕਾਰ ਨੂੰ ਖੁਦ ਕਾਮਿਆਂ ਦੀ ਜ਼ਰੂਰਤ ਸੀ ਵਿਦਿਆਰਥੀ ਨੂੰ ਪੂਰਾ ਸਮਾਂ ਕੰਮ ਕਰਨ ਦਾ ਅਧਿਕਾਰ ਦੇ ਦਿੱੱਤਾ ਸੀ ਅਤੇ ਜਦੋਂ ਜ਼ਰੂਰਤ ਖਤਮ ਹੋ ਗਈ ਤਾਂ ਕੰਮ ਦੇ ਘੰਟੇ ਘਟਾ ਦਿੱਤੇ ਗਏ"।
"ਇਸ ਨਾਲ ਵਿਿਦਆਰਥੀਆਂ ਨੂੰ ਵਿੱਤੀ ਤੌਰ ’ਤੇ ਬਹੁਤ ਨੁਕਸਾਨ ਹੋਇਆ ਅਤੇ ਮਾਨਸਿਕ ਪ੍ਰੇਸ਼ਾਨੀ ਵੀ ਹੋਈ"।
ਉਸ ਨੇ ਕਿਹਾ ਕਿ ਨਵੀਂ ਪ੍ਰਵਾਸ ਨੀਤੀ ਦੇ ਨਿਯਮਾਂ ਮੁਤਾਬਿਕ ਜੇਕਰ ਨਿਰਧਾਰਤ ਸਮੇਂ ਵਿੱਚ ਤੁਹਾਡੀ ਪੀਆਰ ਨਹੀਂ ਆਉਂਦੀ ਤਾਂ ਵਾਪਸ ਵਤਨ ਜਾਣਾ ਪਵੇਗਾ ਅਤੇ ਨਵੇਂ ਸਿਰੇ ਤੋਂ ਮੁੜ ਸ਼ੁਰੂਆਤ ਕਰਨੀ ਪਵੇਗੀ, ਜੋ ਕਿ ਕਿਸੇ ਪੱਖੋਂ ਵੀ ਵਿਿਦਆਰਥੀਆਂ ਦੇ ਹੱਕ ਵਿੱਚ ਨਹੀਂ ਹੈ।
ਇਸ ਦੇ ਨਾਲ ਹੀ ਪਿਛਲੇ ਸਮੇਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਰਹੀ ਹਰਲੀਨ ਕੌਰ, ਜੋ ਕਿ ਹੁਣ ਆਰਜ਼ੀ ਵੀਜ਼ੇ 'ਤੇ ਨਰਸ ਵਜੋਂ ਨੌਕਰੀ ਕਰ ਰਹੀ ਹੈ, ਨੇ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝਿਆਂ ਕੀਤੇ।
2019 ਵਿੱਚ ਵਿਦਿਆਰਥੀ ਵੀਜ਼ੇ ’ਤੇ ਆ ਕੇ ਇੱਥੋਂ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਾਲੀ ਹਰਲੀਨ ਕੌਰ ਆਹੂਜਾ ਨੇ ਨਵੀਂ ਪ੍ਰਵਾਸ ਨੀਤੀ ਉੱਤੇ ਵੱਡਾ ਸਵਾਲੀਆ ਨਿਸ਼ਾਨ ਲਗਾਇਆ ਹੈ।
ਸਰਕਾਰ ਵਲੋਂ ਨਵੇਂ ਨਿਯਮਾਂ ਤਹਿਤ ਵਿਦਿਆਰਥੀ ਵੀਜ਼ਾ ਲਈ ਅੰਗਰੇਜੀ ਟੈਸਟ ਦੇ ਵਧਾਏ ਅੰਕਾਂ ਬਾਰੇ ਗੱਲ ਕਰਦਿਆਂ ਹਰਲੀਨ ਨੇ ਕਿਹਾ, "ਵਾਰ-ਵਾਰ ਅੰਗਰੇਜੀ ਭਾਸ਼ਾ ਦਾ ਟੈਸਟ ਦੇਣਾ ਵਿਦਿਆਰਥੀਆਂ ਲਈ ਮਾਨਸਿਕ ਅਤੇ ਵਿੱਤੀ ਬੋਝ ਤੋਂ ਇਲਾਵਾ ਕੁਝ ਵੀ ਨਹੀਂ ਹੈ"।
ਉਸ ਨੇ ਕਿਹਾ ਕਿ ਸਿਰਫ ਇੱਕ ਟੈਸਟ ਤੁਹਾਡੀ ਸਾਰੀ ਪੜ੍ਹਾਈ, ਤੁਹਾਡੀ ਸਾਰੀ ਕਾਬਲੀਅਤ ਦਾ ਮੁਲਾਂਕਣ ਨਹੀਂ ਕਰ ਸਕਦਾ।
"ਅੰਗਰੇਜ਼ੀ ਦਾ ਟੈਸਟ ਦੇ ਕੇ ਸਟੂਡੈਂਟ ਵੀਜ਼ਾ ਹਾਸਲ ਕਰਨ ਤੋਂ ਬਾਅਦ, ਆਸਟ੍ਰੇਲੀਆ ਆ ਕੇ ਅੰਗਰੇਜੀ ਭਾਸ਼ਾ ਵਿੱਚ ਪੜ੍ਹਾਈ ਕਰਨ ਅਤੇ ਬੋਲਚਾਲ ਵਾਲੀ ਭਾਸ਼ਾ ਵੀ ਅੰਗਰੇਜੀ ਹੋਣ ਦੇ ਬਾਵਜੂਦ ਸਥਾਈ ਨਾਗਰਿਕਤਾ ਲਈ ਅੰਗਰੇਜੀ ਦਾ ਟੈਸਟ ਦੇਣਾ ਕਿਸੇ ਪਾਸਿਉਂ ਵੀ ਵਾਜਬ ਨਹੀਂ ਹੈ"।
ਉਸ ਨੇ ਕਿਹਾ ਹਰ ਸਾਲ ਨਵੀਂਆਂ ਸ਼ਰਤਾਂ ਅਤੇ ਫੀਸਾਂ ਵਿੱਚ ਹੋ ਰਿਹਾ ਵਾਧਾ ਵਿਦਿਆਰਥੀਆਂ ਨਾਲ ਨਾਇਨਸਾਫੀ ਹੈੇ।
ਨਵੀਂ ਰਣਨੀਤੀ ਮੁਤਾਬਿਕ ਇਸਦੇ ਕਈ ਲਾਭ ਹੋਣਗੇ:
ਉਨ੍ਹਾਂ ਦੇ ਸਿੱਖਿਆ ਅਨੁਭਵ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਅਤੇ ਸਿੱਖਿਆ ਖੇਤਰ ਦੇ ਅਕਸ ਨੂੰ ਵਧਾਉਣਾ।
ਘੱਟ ਅੰਗਰੇਜ਼ੀ ਹੁਨਰ ਵਾਲੇ ਲੋਕਾਂ ਨੂੰ ਆਸਟ੍ਰੇਲੀਅਨ ਲੇਬਰ ਮਾਰਕੀਟ ਵਿੱਚ ਸ਼ੋਸ਼ਣ ਦਾ ਸਾਹਮਣਾ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਮਹੱਤਵਪੂਰਨ ਤੌਰ 'ਤੇ, ਸਮੀਖਿਆ ਇਹ ਵੀ ਬਿਆਨ ਕਰਦੀ ਹੈੈ ਕਿ ਇਸ ਨਾਲ ਗ੍ਰੈਜੂਏਟ ਹੋਣ ’ਤੇ ਪ੍ਰਾਪਤ ਕੀਏ ਜਾਣ ਵਾਲੇ ਰੁਜ਼ਗਾਰ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ, ਕਿਉਂਕਿ ਮੌਜੂਦਾ ਪ੍ਰਣਾਲੀ ਵਿਦੇਸ਼ੀ ਗ੍ਰੈਜੂਏਟਸ ਨੂੰ ਉਨ੍ਹਾਂ ਦੇ ਹੁਨਰ ਪੱਧਰ ਤੋਂ ਹੇਠਾਂ ਕੰਮ ਕਰਨ ਲਈ ਭੇਜ ਰਹੀ ਹੈ।
ਸਥਾਨਕ ਗ੍ਰੈਜੂਏਟਾਂ ਦੇ ਤਿੰਨ ਚੌਥਾਈ ਦੇ ਮੁਕਾਬਲੇ ਸਿਰਫ਼ ਇੱਕ ਤਿਹਾਈ ਅੰਤਰਰਾਸ਼ਟਰੀ ਵਿਿਦਆਰਥੀ ਆਪਣੇ ਹੁਨਰ ਪੱਧਰ 'ਤੇ ਨੌਕਰੀ ਵਿੱਚ ਕੰਮ ਕਰਦੇ ਹਨ।
ਅੱਧੇ ਤੋਂ ਜ਼ਿਆਦਾ ਹੇਠਲੇ ਦੋ ਹੁਨਰ ਖੇਤਰਾਂ ਵਿੱਚ ਕੰਮ ਕਰਦੇ ਹਨ
ਇੱਕ ਅੰਤਰਰਾਸ਼ਟਰੀ ਮਾਸਟਰ ਡਿਗਰੀ ਗ੍ਰੈਜੂਏਟ ਲਈ ਔਸਤ ਸਾਲਾਨਾ ਤਨਖਾਹ ਉਹਨਾਂ ਦੇ ਆਸਟ੍ਰੇਲੀਅਨ ਹਮਰੁਤਬਾ ਦੇ ਮੁਕਾਬਲੇ $30,000 ਤੋਂ ਜ਼ਿਆਦਾ ਘੱਟ ਹੈ।
ਇਸ ਦੇ ਨਾਲ ਹੀ ਵੀਜ਼ਾ ਹੌਪਿੰਗ ਯਾਨੀ ਅਸਥਾਈ ਵੀਜ਼ਿਆਂ ਲਈ ਅਰਜ਼ੀਆਂ ਦੇਣ ’ਤੇ ਵੀ ਰੋਕ ਹੋਵੇਗੀ। ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਇਹ “ਸਥਾਈ ਅਸਥਾਈਤਾ” ਪੈਦਾ ਕਰਦਾ ਹੈ। ਕਰੀਬ 108,000 ਅੰਤਰਰਾਸ਼ਟਰੀ ਵਿਿਦਆਰਥੀ ਦੂਜੇ ਵੀਜ਼ਿਆਂ ਵਿੱਚ ਬਦਲ ਕੇ, ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ।
ਮੌਜੂਦਾ ਪ੍ਰਣਾਲੀ ਤਹਿਤ ਇੱਕ ਗ੍ਰੈਜੂਏਟ ਵੱਖ-ਵੱਖ ਵੀਜ਼ਿਆਂ ਲਈ ਅਰਜ਼ੀ ਦੇ ਕੇ ਅਤੇ ਪ੍ਰਕਿਿਰਆ ਦੀ ਉਡੀਕ ਕਰਕੇ ਅੱਠ ਸਾਲਾਂ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ।
ਜ਼ਿਆਦਾ ਕਮਾਈ ਕਰਨ ਵਾਲਿਆਂ ਲਈ ਤੇਜ਼ ਵੀਜ਼ਾ
ਸਿਸਟਮ ਦੇ ਸਿਖਰ 'ਤੇ ਵੀਜ਼ਾ ਫਾਸਟ-ਟ੍ਰੈਕ ਕੀਤਾ ਜਾਵੇਗਾ।
ਕਿਸੇ ਵੀ ਵਿਅਕਤੀ ਨੂੰ $135,000 ਜਾਂ ਇਸ ਤੋਂ ਵੱਧ ਦੀ ਨੌਕਰੀ ਲਈ ਲਿਆਂਦਾ ਜਾ ਰਿਹਾ ਹੈ, ਇੱਕ ਨਵੇਂ 'ਸਪੈਸ਼ਲਿਸਟ ਮਾਰਗ' ਦੇ ਹਿੱਸੇ ਵਜੋਂ, ਉਸਦੀ ਵੀਜ਼ਾ ਅਰਜ਼ੀ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਦਾ ਉਦੇਸ਼ ਉਨ੍ਹਾਂ ਵੀਜ਼ਿਆਂ ਦੀ ਪ੍ਰਕਿਰਿਆ ਔਸਤਨ ਇੱਕ ਹਫ਼ਤੇ ਦੇ ਅੰਦਰ ਕਰਨਾ ਹੈ।
ਆਸਟ੍ਰੇਲੀਅਨ ਇੰਡਸਟਰੀ ਵਿਚ ਸਭ ਤੋਂ ਜ਼ਿਆਦਾ ਜ਼ਰੂਰਤ ਵਾਲੇ ਵਿਦੇਸ਼ੀ ਹੁਨਰ ਨੂੰ ਆਕਰਸ਼ਿਤ ਕਰਨ ਲਈ ‘ਇਨ ਡਿਮਾਂਡ ਸਕਿੱਲ’ ਯਾਨੀ ਹੁਨਰ ਦੀ ਮੰਗ ਵਾਲੇ ਲੋਕਾਂ ਲਈ ਵੀ ਸਥਾਈ ਨਿਵਾਸ ਦੇ ਲਈ ਇਕ ਸਪੱਸ਼ਟ ਮਾਰਗ ਲਿਆਂਦਾ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।।