6 ਮਾਰਚ ਨੂੰ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ਕਰਾਸਿੰਗ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਖਾਸਾ ਖੇਤਰ ਵਿੱਚ ਬੀ ਐਸ ਐਫ ਦੀ ਮੈੱਸ ਵਿੱਚ ਵਾਪਰੀ ਇਸ ਘਟਨਾ ਵਿੱਚ ਮਾਰੇ ਗਏ ਪੰਜ ਜਵਾਨਾਂ ਵਿੱਚ ਗੋਲੀਬਾਰੀ ਕਰਨ ਵਾਲਾ ਸੈਨਿਕ ਵੀ ਸ਼ਾਮਲ ਹੈ।
ਗੋਲੀਬਾਰੀ ਵਿੱਚ ਜ਼ਖਮੀ ਹੋਏ ਹੋਰ ਜਵਾਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬੀ ਐਸ ਐਫ ਵੱਲੋਂ ਇਸ ਘਟਨਾ ਦੇ ਸਬੰਧ ਵਿੱਚ 'ਕੋਰਟ ਆਫ਼ ਇਨਕੁਆਰੀ' ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਬੀ ਐਸ ਐਫ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ, “ਇੱਕ ਮੰਦਭਾਗੀ ਘਟਨਾ ਵਿੱਚ, 6 ਮਾਰਚ ਨੂੰ ਸੀਟੀ ਸਤੱਪਾ ਐਸਕੇ ਦੁਆਰਾ ਹੈੱਡਕੁਆਰਟਰ 144 ਬੀ ਐਨ ਖਾਸਾ, ਅੰਮ੍ਰਿਤਸਰ ਵਿਖੇ ਕੀਤੀ ਗਈ ਗੋਲੀਬਾਰੀ ਕਾਰਨ, ਇੱਕ ਮੰਦਭਾਗੀ ਘਟਨਾ ਵਿੱਚ, ਬੀਐਸਐਫ ਦੇ 5 ਜਵਾਨ ਜ਼ਖਮੀ ਹੋ ਗਏ ਸਨ। ਇਸ ਘਟਨਾ ਵਿੱਚ ਸੀਟੀ ਸੱਤੇਪਾ ਐਸਕੇ ਖੁਦ ਵੀ ਜ਼ਖ਼ਮੀ ਹੋ ਗਿਆ ਸੀ। 6 ਜ਼ਖਮੀਆਂ 'ਚੋਂ ਸੀਟੀ ਸੱਤੇਪਾ ਸਮੇਤ 5 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਤੱਥਾਂ ਦਾ ਪਤਾ ਲਗਾਉਣ ਲਈ ਅਦਾਲਤੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।''
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ