'ਕਲਚਰਲ ਬਰਨਿੰਗ': ਅੱਗ ਦੀ ਵਰਤੋਂ ਕਰਦੇ ਹੋਏ ਅੱਗ ਤੋਂ ਬਚਾਅ ਕਰਨਾ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨਾ

GFX 110225 CULTURAL BURNING AUSTRALIA EXPLAINED HEADER.jpg

Fire work on Wunambal Gaambera Country, WA.

ਕੀ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਪਹਿਲੇ ਰਾਸ਼ਟਰਾਂ ਦੇ ਲੋਕ ਅੱਗ ਨੂੰ ਇੱਕ ਮਹੱਤਵਪੂਰਨ ਸਾਧਨ ਵਜੋਂ ਵਰਤਦੇ ਹੋਏ ਇਸ ਧਰਤੀ ਦੀ ਰੱਖਿਆ ਅਤੇ ਇਸ ਦਾ ਪ੍ਰਬੰਧਨ ਕਰਦੇ ਆਏ ਹਨ? ਸਬੂਤ ਦੱਸਦੇ ਹਨ ਕਿ ਰਵਾਇਤੀ ਸਾੜ (Cultural Burning) ਜੰਗਲੀ ਅੱਗਾਂ ਨੂੰ ਘਟਾਉਣ ਅਤੇ ਧਰਤੀ ਦੀ ਤੰਦਰੁਸਤੀ ਬਣਾਈ ਰੱਖਣ ਲਈ ਇੱਕ ਪ੍ਰਭਾਵਸ਼ਾਲੀ ਢੰਗ ਸਿੱਧ ਹੋਇਆ ਹੈ। ਮਾਹਿਰ ਇਸ ਪ੍ਰਾਚੀਨ ਅਭਿਆਸ ਦੇ ਪਿਛੋਕੜ ਨਾਲ ਜੁੜੀਆਂ ਨਵੀਆਂ ਤਾਜ਼ਾ ਖੋਜਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।


Key Points
  • ਰਵਾਇਤੀ ਸਾੜ, ਜੋ ਇੱਕ ਆਦਿਵਾਸੀ ਅਭਿਆਸ ਹੈ, ਅੱਜਕਲ੍ਹ ਜੰਗਲੀ ਅੱਗਾਂ ਘਟਾਉਣ ਅਤੇ ਧਰਤੀ ਦੀ ਤੰਦਰੁਸਤੀ ਵਧਾਉਣ ਲਈ 'ਪਰਖਿਆ ਹੋਇਆ' ਤਰੀਕਾ ਮੰਨਿਆ ਜਾ ਰਿਹਾ ਹੈ।
  • ਆਦਿਵਾਸੀ ਭਾਈਚਾਰੇ ਜਾਣੇ-ਪਛਾਣੇ ਤਰੀਕੇ ਨਾਲ ਕਲਚਰਲ ਬਰਨਿੰਗ ਨੂੰ ਪੁਨਰਜੀਵਤ ਕਰਨ ਦੀ ਮਨਜ਼ੂਰੀ ਦਿੰਦੇ ਹਨ, ਅਤੇ ਸਬੂਤ ਦਿਖਾਉਂਦੇ ਹਨ ਕਿ ਇਹ ਕਾਰਗਰ ਹੈ।
  • ਪਰੰਪਰਾਗਤ ਅੱਗ ਲਗਾਉਣ ਦੇ ਫਾਇਦਿਆਂ ਵਿੱਚ ਜੰਗਲਾਤੀ ਅੱਗ ਦੀ ਰੋਕਥਾਮ ਅਤੇ ਹੋਰ ਲਾਭ ਸ਼ਾਮਲ ਹਨ। ਪਹਿਲੇ ਰਾਸ਼ਟਰੀ ਲੋਕ ਇੱਕ ਸੰਪੂਰਨ ਦ੍ਰਿਸ਼ਟਿਕੋਣ ਵਰਤਦੇ ਹਨ, ਜੋ ਇੱਕ ਮਜ਼ਬੂਤ ​​ਪ੍ਰਣਾਲੀ ਨੂੰ ਸਮਰਥਨ ਦਿੰਦਾ ਹੈ।
ਆਸਟ੍ਰੇਲੀਆ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅੱਗ ਨੂੰ ਇੱਕ ਖ਼ਤਰੇ ਵਜੋਂ ਹੀ ਵੇਖਦੇ ਹਨ ਕਿਉਂਕਿ 2019-20 ਦੇ 'ਬਲੈਕ ਸਮਰ' ਦੀਆਂ ਵਿਨਾਸ਼ਕਾਰੀ ਅੱਗਾਂ ਅਤੇ ਹਾਲ ਹੀ ਵਿੱਚ 2024 ਦੀਆਂ ਵਿਆਪਕ ਤੇ ਤੀਬਰ ਜੰਗਲੀ ਅੱਗਾਂ ਦੇ ਨਤੀਜੇ ਵਜੋਂ ਇਹ ਸਮਝਣ ਯੋਗ ਵੀ ਹੈ।

'ਕਲਚਰਲ ਬਰਨਿੰਗ' ਇੱਕ ਜ਼ਮੀਨੀ ਪ੍ਰਬੰਧਨ ਅਭਿਆਸ ਹੈ ਜੋ ਆਸਟ੍ਰੇਲੀਆ ਵਿੱਚ ਆਦਿਵਾਸੀ ਲੋਕਾਂ ਨੇ ਹਜ਼ਾਰਾਂ ਸਾਲਾਂ ਤੋਂ ਵਰਤਿਆ ਹੈ।

ਸਬੂਤ ਦੱਸਦੇ ਹਨ ਕਿ, ਇਸਨੇ ਸਥਿਰ ਯੋਜਨਾਬੰਦੀ, ਵਾਤਾਵਰਣ ਪ੍ਰਣਾਲੀ ਦੀ ਸੁਰੱਖਿਆ ਅਤੇ ਜੰਗਲੀ ਅੱਗ ਦੀ ਰੋਕਥਾਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
inme56e0ocfv44qprqmgz.png
Wunambal Gaambera Aboriginal Corporation chair Catherine Goonack is among those holding the baton of the fire tradition in Australia today. She learnt cultural burning directly from her ancestors. Photo: Russell Ord for WGAC
ਇਸ ਅਭਿਆਸ ਦੀਆਂ ਬਹੁਤ ਸਾਰੀਆਂ ਪਰਤਾਂ ਹਨ, ਪਰ ਇਸਦਾ ਮੁੱਖ ਉੱਦੇਸ਼ ਅੱਗ ਦੀ ਵਰਤੋਂ ਕਰਕੇ ਜ਼ਮੀਨ ਉੱਤੇ ਵੱਧ ਚੁੱਕੇ ਘਾਹ ਅਤੇ ਇਕੱਠੇ ਹੋਏ ਬਾਲਣ ਨੂੰ ਹਟਾਉਣਾ ਹੈ।

ਬਸਤੀਵਾਦ ਤੋਂ ਸ਼ੁਰੂ ਹੋ ਕੇ ਕਈ ਪੀੜੀਆਂ ਤੱਕ, ਆਪਣੀਆਂ ਜ਼ਮੀਨਾਂ ਤੋਂ ਬੇਦਖ਼ਲੀ ਅਤੇ ਆਦਿਵਾਸੀ ਭਾਈਚਾਰਿਆਂ ਦੇ ਪਛਾਣ ਖੋਏ ਜਾਣ ਕਰਕੇ ਵੱਡੇ ਪੱਧਰ 'ਤੇ ਪਰੰਪਰਾਗਤ ਸਾੜ ਵਿੱਚ ਰੁਕਾਵਟਾਂ ਆਈਆਂ ਹਨ।
qlhrbgdvvzcyrv23y0nst.png
Skills of assessing the right timing, and how to burn the right way, survive to this day. Fire walk by Jeremy Kowan, Uunguu Ranger and Wunambal Gaambera Traditional Owner. Photo: Mark Jones for WGAC

ਪਿਛਲੇ ਕੁਝ ਸਾਲਾਂ ਵਿੱਚ, ਵਿਦਵਾਨਾਂ ਤੇ ਅੱਗ ਪ੍ਰਬੰਧਨ ਪੇਸ਼ੇਵਰਾਂ ਨੇ ਪਹਿਲੇ ਰਾਸ਼ਟਰਾਂ ਦੇ ਵਡੇਰਿਆਂ ਅਤੇ ਭਾਈਚਾਰਿਆਂ ਵੱਲੋਂ ਸਾਂਝੇ ਕੀਤੇ ਗਏ ਰਵਾਇਤੀ ਅੱਗ ਦੇ ਗਿਆਨ ਵਿੱਚ ਵੱਧ ਰੁਚੀ ਦਿਖਾਈ ਹੈ।

ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸੁਣੋ ਆਸਟ੍ਰੇਲੀਆ ਐਕਸਪਲੇਨਡ ਦਾ ਇਹ ਐਪੀਸੋਡ...
LISTEN TO
Punjabi_13022025_AE image

'ਕਲਚਰਲ ਬਰਨਿੰਗ': ਅੱਗ ਦੀ ਵਰਤੋਂ ਕਰਦੇ ਹੋਏ ਅੱਗ ਤੋਂ ਬਚਾਅ ਕਰਨਾ ਅਤੇ ਧਰਤੀ ਨੂੰ ਮੁੜ ਸੁਰਜੀਤ ਕਰਨਾ

SBS Punjabi

19/02/202509:25

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Subscribe or follow the Australia Explained podcast for more valuable information and tips about settling into your new life in Australia.   

Do you have any questions or topic ideas? Send us an email to 

Share

Recommended for you