ਗ੍ਰਹਿ ਵਿਭਾਗ ਦੁਆਰਾ 21 ਸਤੰਬਰ ਨੂੰ ਜਾਰੀ ਕੀਤੇ ਗਏ ਮਾਈਗ੍ਰੇਸ਼ਨ ਅੰਕੜਿਆ ਤੋਂ ਪਤਾ ਚਲਦਾ ਹੈ ਕਿ 2020-21 ਵਿੱਚ ਦਿੱਤੇ ਗਏ ਕੁੱਲ ਸਥਾਈ ਨਿਵਾਸ ਵੀਜ਼ਿਆਂ ਵਿੱਚੋਂ ਭਾਰਤੀਆਂ ਦਾ ਦੂਜਾ ਸਥਾਨ ਹੈ ਜਿੰਨਾ ਨੂੰ ਕੁੱਲ 21,791 ਵੀਜ਼ੇ ਪ੍ਰਦਾਨ ਕੀਤੇ ਗਏ।
ਵੀਜ਼ਾ ਲੈਣ ਵਾਲ਼ੇ ਪ੍ਰਵਾਸੀਆਂ ਵਿੱਚ ਚੀਨ ਦਾ 22,207 ਸਥਾਨਾਂ ਨਾਲ਼ ਪਹਿਲਾ ਨੰਬਰ ਹੈ।
2020-21 ਮਾਈਗ੍ਰੇਸ਼ਨ ਪ੍ਰੋਗਰਾਮ ਦੇ ਪਰਿਵਾਰਕ ਸ਼੍ਰੇਣੀ ਅਧੀਨ 77,372 ਸਥਾਨ ਪ੍ਰਦਾਨ ਕੀਤੇ ਗਏ ਜਿਨ੍ਹਾਂ ਵਿੱਚੋਂ ਪਾਰਟਨਰ ਵੀਜ਼ਾ ਬਿਨੈਕਾਰਾਂ ਨੂੰ ਤਕਰੀਬਨ 72,000 ਥਾਵਾਂ ਦਿੱਤੀਆਂ ਗਈਆਂ ਹਨ ਜੋਕਿ ਪਿਛਲ਼ੇ 25 ਸਾਲਾਂ ਵਿੱਚ ਇਸ ਸ਼੍ਰੇਣੀ ਅਧੀਨ ਦਾ ਸਭ ਤੋਂ ਵੱਡਾ ਵਾਧਾ ਹੈ।
ਸਰਕਾਰ ਨੇ ਸਕਿਲਡ ਸਟ੍ਰੀਮ ਅਧੀਨ 79,620 ਸਥਾਨ ਪ੍ਰਦਾਨ ਕੀਤੇ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕੁਲ ਸਥਾਨਾਂ ਦੇ 70 ਪ੍ਰਤੀਸ਼ਤ ਤੋਂ ਘਟਕੇ 51 ਪ੍ਰਤੀਸ਼ਤ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਤਕਰੀਬਨ 71 ਪ੍ਰਤੀਸ਼ਤ ਬਿਨੇਕਾਰ 'ਆਨ-ਸ਼ੋਰ' ਸਨ।
ਗਲੋਬਲ ਟੈਲੇਂਟ (ਇੰਡਿਪੈਂਡੈਂਟ) ਪ੍ਰੋਗਰਾਮ ਦੇ ਤਹਿਤ ਸਾਲ 2020-21 ਵਿੱਚ 9,584 ਵੀਜ਼ੇ ਪ੍ਰਦਾਨ ਕੀਤੇ ਗਏ ਹਨ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।