ਇੱਕ ਨਿੱਜੀ ਕਰਜ਼ਾ ਤੁਹਾਨੂੰ ਇੱਕ ਨਿਸ਼ਚਿਤ ਸਮੇਂ ਲਈ ਵਿਆਜ ਤੇ ਇੱਕ ਰਕਮ ਉਧਾਰ ਲੈਣ ਦੀ ਇਜਾਜ਼ਤ ਦਿੰਦਾ ਹੈ।
ਆਸਟ੍ਰੇਲੀਅਨ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੀ ਮਨੀਸਮਾਰਟ ਟੀਮ ਤੋਂ ਐਂਡਰਿਊ ਡੈਡਸਵੈਲ, ਦੱਸਦੀ ਹੈ ਕਿ ਜ਼ਿਆਦਾਤਰ ਲੋਕ ਆਮ ਤੌਰ 'ਤੇ ਕਿਸੇ ਖਾਸ ਚੀਜ਼ ਲਈ ਨਿੱਜੀ ਕਰਜ਼ੇ ਤੱਕ ਪਹੁੰਚ ਕਰਨ 'ਤੇ ਵਿਚਾਰ ਕਰਦੇ ਹਨ।
ਬਹੁਤ ਸਾਰੇ ਆਸਟ੍ਰੇਲੀਅਨ ਨਿੱਜੀ ਕਰਜ਼ਿਆਂ ਰਾਹੀਂ ਵੱਡੀ ਮਾਤਰਾ ਵਿੱਚ ਕਰਜ਼ਾ ਲੈਂਦੇ ਹਨ। ਨਿੱਜੀ ਕਰਜ਼ੇ ਲੈਣ ਦੀ ਆਮ ਸੀਮਾ $2,000 ਤੋਂ $100,000 ਹੈ, ਅਤੇ ਇਹ ਕਰਜ਼ੇ ਆਮ ਤੌਰ 'ਤੇ ਦੋ ਤੋਂ ਸੱਤ ਸਾਲਾਂ ਦੇ ਅੰਦਰ ਅਦਾ ਕੀਤੇ ਜਾਂਦੇ ਹਨ।
ਹਰ ਕੋਈ ਨਿੱਜੀ ਕਰਜ਼ੇ ਲਈ ਯੋਗ ਨਹੀਂ ਹੁੰਦਾ ਹੈ, ਇਸ ਲਈ ਰਿਣਦਾਤਾ ਬਿਨੈਕਾਰਾਂ ਦਾ ਉਨ੍ਹਾਂ ਦੇ ਨਿੱਜੀ ਹਾਲਾਤਾਂ ਦੇ ਆਧਾਰ 'ਤੇ ਮੁਲਾਂਕਣ ਕਰਦੇ ਹਨ। ਇਸ ਤੋਂ ਇਲਾਵਾ, ਹਰੇਕ ਰਿਣਦਾਤਾ ਦੀਆਂ ਵੱਖ-ਵੱਖ ਯੋਗਤਾ ਲੋੜਾਂ ਹੁੰਦੀਆਂ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਰਿਣਦਾਤਾ ਸਿਰਫ਼ ਤੁਹਾਡੀ ਆਸਟ੍ਰੇਲੀਅਨ ਕ੍ਰੈਡਿਟ ਹਿਸਟਰੀ ਨੂੰ ਦੇਖਣਗੇ।
ਉਹ ਇਹ ਨਿਰਧਾਰਤ ਕਰਨ ਲਈ ਤੁਹਾਡੇ 'ਕ੍ਰੈਡਿਟ ਸਕੋਰ' ਦੀ ਵਰਤੋਂ ਕਰਦੇ ਹਨ ਕਿ ਕੀ ਤੁਸੀਂ ਕਰਜ਼ੇ ਦੀ ਅਦਾਇਗੀ ਕਰ ਸਕਦੇ ਹੋ ਜਾਂ ਨਹੀਂ।
ਫਾਈਂਡਰ ਵਿਖੇ ਇੱਕ ਨਿੱਜੀ ਵਿੱਤ ਮਾਹਰ ਐਮੀ ਬ੍ਰੈਡਨੀ -ਜਾਰਜ, ਇਸ ਬਾਰੇ ਵਿਸਥਾਰ ਨਾਲ ਦੱਸਦਾ ਹੈ।
![Credit report form on a desk with other paperwork.](https://images.sbs.com.au/66/7e/f51fabfe4e618aab861b51525ecc/gettyimages-643148934.jpg?imwidth=1280)
Credit report form on a desk with other paperwork. There are also a pen, glasses and a calculator on the desk Credit: courtneyk/Getty Images
ਹਾਲਾਂਕਿ ਇੱਕੋ ਵਾਰ ਵਿੱਚ ਕਈ ਰਿਣਦਾਤਿਆਂ ਨੂੰ ਕਰੈਡਿਟ ਕਾਰਡ ਜਾਂ ਕਰਜੇ ਆਦਿ ਦੀਆਂ ਅਰਜ਼ੀਆਂ ਭੇਜਣਾ ਆਸਾਨ ਜਾਪਦਾ ਹੈ ਪਰ ਅਜਿਹਾ ਕਰਨ ਨਾਲ ਅਸਲ ਵਿੱਚ ਤੁਹਾਡੇ ਕ੍ਰੈਡਿਟ ਸਕੋਰ ਘੱਟ ਸਕਦਾ ਹੈ, ਕਿਉਂਕਿ ਇਹ ਦਰਸਾ ਸਕਦਾ ਹੈ ਕਿ ਤੁਸੀਂ ਵਿੱਤੀ ਤਣਾਅ ਵਿੱਚ ਹੋ। ਐਂਡਰਿਊ ਡੈਡਸਵੈਲ ਦੀ ਸਿਫ਼ਾਰਿਸ਼ ਹੈ ਕਿ ਕਰਜ਼ੇ ਲਈ ਅਰਜ਼ੀ ਦੇਣ ਤੋਂ ਪਹਿਲਾਂ, ਰਿਣਦਾਤਿਆਂ, ਉਨ੍ਹਾਂ ਦੀਆਂ ਵਿਆਜ ਦਰਾਂ, ਅਤੇ ਕਿਸੇ ਵੀ ਸੰਬੰਧਿਤ ਫੀਸਾਂ ਦੀ ਖੋਜ ਕਰਕੇ ਸ਼ੁਰੂਆਤ ਕਰੋ ਅਤੇ ਨਾਲ ਹੀ, ਧਿਆਨ ਨਾਲ ਕਰਜ਼ੇ ਦੀ ਮਿਆਦ 'ਤੇ ਵਿਚਾਰ ਕਰੋ।
ਜਦੋਂ ਤੁਸੀਂ ਕਰਜ਼ੇ ਦੀ ਰਕਮ ਅਤੇ ਵਿਆਜ ਦਰ ਦਾਖਲ ਕਰਦੇ ਹੋ ਤਾਂ ਮਨੀਸਮਾਰਟ ਦਾ ਨਿੱਜੀ ਲੋਨ ਕੈਲਕੁਲੇਟਰ ਤੁਹਾਡੀ ਮੁੜ ਅਦਾਇਗੀਆਂ ਦੀ ਗਣਨਾ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਵਿੱਤੀ ਸੰਸਥਾਵਾਂ, ਜਿਵੇਂ ਕਿ ਬੈਂਕ ਅਤੇ ਮਿਉਚੁਅਲ ਫ਼ੰਡ, ਕਈ ਤਰ੍ਹਾਂ ਦੇ ਨਿੱਜੀ ਕਰਜ਼ੇ ਦੀ ਪੇਸ਼ਕਸ਼ ਕਰਦੇ ਹਨ ਜੋ ਕਿ ਤੁਹਾਡੀਆਂ ਲੋੜਾਂ ਮੁਤਾਬਕ ਬਣਾਏ ਜਾ ਸਕਦੇ ਹਨ।
ਹੈਰੀਟੇਜ ਐਂਡ ਪੀਪਲਜ਼ ਚੁਆਇਸ ਤੋਂ ਪਾਲ ਫਾਰਮਰ ਦੱਸਦਾ ਹੈ।
ਇੱਥੇ ਦੋ ਮੁੱਖ ਕਿਸਮਾਂ ਦੇ ਨਿੱਜੀ ਕਰਜ਼ੇ ਵਿਚਾਰਨਯੋਗ ਹਨ: ਸੁਰੱਖਿਅਤ ਅਤੇ ਅਸੁਰੱਖਿਅਤ।
ਸੁਰੱਖਿਅਤ ਕਰਜ਼ਿਆਂ ਦੀ ਵਰਤੋਂ ਵੱਡੀ ਜਾਇਦਾਦ ਜਿਵੇਂ ਕਿ ਕਾਰ ਖਰੀਦਣ ਲਈ ਕੀਤੀ ਜਾਂਦੀ ਹੈ।
![Caucasian woman examining sports car for sale in dealership](https://images.sbs.com.au/38/c6/d0c8acf04f0a957a2d621cb67759/gettyimages-565875393.jpg?imwidth=1280)
Credit: Jacobs Stock Photography Ltd/Getty Images
ਸੁਰੱਖਿਅਤ ਕਰਜ਼ਿਆਂ ਵਿੱਚ ਆਮ ਤੌਰ 'ਤੇ ਸਥਿਰ ਵਿਆਜ ਦਰਾਂ ਹੁੰਦੀਆਂ ਹਨ, ਅਤੇ ਤੁਹਾਨੂੰ ਆਪਣੀ ਸੰਪਤੀ ਦਾ ਬੀਮਾ ਕਰਵਾਉਣ ਦੀ ਲੋੜ ਹੋ ਸਕਦੀ ਹੈ।
ਦੂਜਾ ਵਿਕਲਪ, ਇੱਕ ਅਸੁਰੱਖਿਅਤ ਕਰਜ਼ਾ, ਜੋ ਕਿ ਫੰਡਾਂ ਨੂੰ ਲਗਭਗ ਕਿਸੇ ਵੀ ਉਦੇਸ਼ ਲਈ ਵਰਤਣ ਦੀ ਆਗਿਆ ਦਿੰਦਾ ਹੈ।
ਜੇਕਰ ਤੁਹਾਨੂੰ ਯਕੀਨ ਹੈ ਕਿ ਤੁਸੀਂ ਸਾਰੀਆਂ ਲੋੜਾਂ ਪੂਰੀਆਂ ਕਰ ਸਕਦੇ ਹੋ ਅਤੇ ਮੁੜ-ਭੁਗਤਾਨ ਦਾ ਪ੍ਰਬੰਧਨ ਕਰ ਸਕਦੇ ਹੋ, ਤਾਂ ਤੁਸੀਂ ਆਮ ਤੌਰ 'ਤੇ ਆਪਣੇ ਤਰਜੀਹੀ ਰਿਣਦਾਤਾ ਨੂੰ ਔਨਲਾਈਨ ਅਰਜ਼ੀ ਦੇ ਸਕਦੇ ਹੋ ਅਤੇ ਲੋੜੀਂਦੇ ਦਸਤਾਵੇਜ਼ ਨੱਥੀ ਕਰ ਸਕਦੇ ਹੋ।
ਬ੍ਰੈਡਨੀ -ਜਾਰਜ ਦਾ ਕਹਿਣਾ ਹੈ ਕਿ ਕਰਜ਼ੇ ਦੀ ਅਰਜ਼ੀ ਨੂੰ ਅਸਵੀਕਾਰ ਕੀਤਾ ਜਾਣਾ ਆਮ ਗੱਲ ਹੈ।
![Businessman giving money, Australian dollar bills, to his partner](https://images.sbs.com.au/09/e5/13c1ba6346c69805dbf76759d529/gettyimages-1215849671.jpg?imwidth=1280)
You can always discuss financial hardship options with your lender if times get tough. Source: iStockphoto / Atstock Productions/Getty Images/iStockphoto
ਸਮੇਂ ਸਿਰ ਤੁਹਾਡੀ ਅਦਾਇਗੀ ਕਰਨ ਵਿੱਚ ਅਸਫਲ ਹੋਣਾ ਆਮ ਤੌਰ 'ਤੇ ਵਾਧੂ ਫੀਸਾਂ ਨੂੰ ਆਕਰਸ਼ਿਤ ਕਰਦਾ ਹੈ, ਅਤੇ ਤਤਕਾਲ ਹੱਲ ਜਿਵੇਂ ਕਿ ਪੇ-ਡੇ ਲੋਨ ਜਾਂ ਤੁਹਾਡੀ ਕ੍ਰੈਡਿਟ ਕਾਰਡ ਸੀਮਾ ਨੂੰ ਵਧਾਉਣਾ ਕਰਜ਼ੇ ਦੇ ਚੱਕਰ ਨੂੰ ਚਾਲੂ ਕਰ ਸਕਦਾ ਹੈ।
ਜੇਕਰ ਤੁਸੀਂ ਆਪਣੇ ਆਪ ਨੂੰ ਇੱਕ ਮੁਸ਼ਕਲ ਸਥਿਤੀ ਵਿੱਚ ਪਾਉਂਦੇ ਹੋ, ਤਾਂ ਆਪਣੇ ਰਿਣਦਾਤਾ ਨਾਲ ਵਿੱਤੀ ਤੰਗੀ ਦੇ ਵਿਕਲਪਾਂ ਬਾਰੇ ਚਰਚਾ ਕਰਨਾ ਮਹੱਤਵਪੂਰਨ ਹੈ। ਉਹ ਤੁਹਾਡੇ ਕਰਜ਼ੇ ਦੀਆਂ ਸ਼ਰਤਾਂ ਨੂੰ ਬਦਲਣ ਦੇ ਯੋਗ ਹੋ ਸਕਦੇ ਹਨ।
ਮਨੀਸਮਾਰਟ ਤੋਂ ਐਂਡਰਿਊ ਡੈਡਸਵੈਲ ਕਿਸੇ ਵੀ ਵਿਅਕਤੀ ਨੂੰ ਵਿੱਤੀ ਸਲਾਹਕਾਰ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕਰਦਾ ਹੈ।
ਅਤੇ ਜਿਵੇਂ ਕਿ ਸਾਰੇ ਵਿੱਤੀ ਲੈਣ-ਦੇਣ ਦੇ ਨਾਲ, ਹਮੇਸ਼ਾ ਘੁਟਾਲਿਆਂ ਤੋਂ ਸੁਚੇਤ ਰਹੋ।
Moneysmart ਵੈੱਬਸਾਈਟ ਤੁਹਾਨੂੰ ਘੁਟਾਲਿਆਂ ਦੀ ਪਛਾਣ ਕਰਨ ਅਤੇ ਇਹ ਜਾਣਨ ਵਿੱਚ ਮਦਦ ਕਰ ਸਕਦੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਕੀ ਕਰਨਾ ਹੈ।
Moneysmart.gov.au ਸੰਘੀ ਸਰਕਾਰ ਦੀ ਇੱਕ ਵੈੱਬਸਾਈਟ ਹੈ ਜੋ ਆਸਟ੍ਰੇਲੀਅਨਾਂ ਨੂੰ ਸੂਚਿਤ ਵਿੱਤੀ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ।