Key Points
- ਫੈਡਰਲ ਵਿਤਕਰਾ-ਵਿਰੋਧੀ ਕਾਨੂੰਨ ਅਧੀਨ ਸਿਰਫ਼ ਧਰਮ ਦੇ ਆਧਾਰ 'ਤੇ ਵਿਤਕਰਾ ਗੈਰ-ਕਾਨੂੰਨੀ ਨਹੀਂ ਹੈ ਪਰ ਰਾਜ ਜਾਂ ਖੇਤਰੀ ਕਾਨੂੰਨ ਦੇ ਅਧੀਨ ਗੈਰ-ਕਾਨੂੰਨੀ ਹੋ ਸਕਦਾ ਹੈ।
- ਫੇਅਰ ਵਰਕ ਕਮਿਸ਼ਨ, ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਸਥਾਨਕ ਵਿਤਕਰੇ ਵਿਰੋਧੀ ਸੰਸਥਾਵਾਂ ਅਦਾਲਤ ਦੇ ਬਾਹਰ ਧਾਰਮਿਕ ਵਿਤਕਰੇ ਦੀ ਸ਼ਿਕਾਇਤ ਦਰਜ ਕਰਨ ਲਈ ਗਠਨ ਕੀਤੀਆਂ ਹਨ।
- ਕੁਝ ਮਾਮਲਿਆਂ ਵਿੱਚ, ਇੱਕ ਕਰਮਚਾਰੀ ਦੀ ਆਪਣੇ ਧਰਮ ਦਾ ਅਭਿਆਸ ਕਰਨ ਦੀ ਆਜ਼ਾਦੀ ਨੂੰ ਸੀਮਤ ਕਰਨ ਦੇ ਜਾਇਜ਼ ਆਧਾਰ ਵੀ ਹੋ ਸਕਦੇ ਹਨ।
ਆਸਟ੍ਰੇਲੀਆ ਵਿੱਚ ਅਜੇ ਹੋਂਦ ਵਿੱਚ ਨਹੀਂ ਆਇਆ ਹੈ। ਇਸ ਲਈ ਧਾਰਮਿਕ ਅਧਿਕਾਰਾਂ ਦੀ ਵਰਤੋਂ ਕਰਨ ਦੇ ਉਪਬੰਧਾਂ ਵਾਲਾ ਕੋਈ ਇਕਸਾਰ ਆਸਟ੍ਰੇਲੀਅਨ ਕਾਨੂੰਨ ਨਹੀਂ ਹੈ।
ਦੇ ਮੁਤਾਬਕ ਰੁਜ਼ਗਾਰ ਵਿੱਚ ਧਰਮ ਦੇ ਆਧਾਰ ‘ਤੇ ਵਿਤਕਰੇ ਵਿਰੁੱਧ ਦੇਸ਼ ਵਿਆਪੀ ਸੁਰੱਖਿਆ ਉਪਲਬਧ ਹੈ ਪਰ ਉਹ ਇੱਕ ਦਾਇਰੇ ਵਿੱਚ ਸੀਮਤ ਹੈ।
ਕਰੀਨਾ ਓਕੋਟਲ ਦੀ ਪ੍ਰਮੁੱਖ ਵਕੀਲ ਹੈ। ਇਹ ਇੱਕ ਰਾਸ਼ਟਰੀ ਭਾਈਚਾਰਾ ਕਾਨੂੰਨੀ ਕੇਂਦਰ ਹੈ ਜੋ ਏ ਸੀ ਟੀ ਵਿੱਚ ਅਧਾਰਤ ਹੈ।
ਉਹ ਕਹਿੰਦੀ ਹੈ ਕਿ ਧਾਰਮਿਕ ਵਿਤਕਰੇ ਦਾ ਸ਼ਿਕਾਰ ਹੋਏ ਕਿਸੇ ਕਰਮਚਾਰੀ ਲਈ ਪਹਿਲਾ ਕਦਮ ਫੇਅਰ ਵਰਕ ਕਮਿਸ਼ਨ ਨਾਲ ਸੰਪਰਕ ਕਰਨਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਕੇਸ ਐਕਟ ਅਧੀਨ ਸ਼ਿਕਾਇਤ ਲਈ ਯੋਗ ਹੈ ਜਾਂ ਨਹੀਂ।
Complaints about workplace religious discrimination includes discrimination because of the lack of a religious belief. Credit: SDI Productions/Getty Images
ਕੰਮ ਦੀ ਥਾਂ ‘ਤੇ ਹੋਰ ਕਈ ਪ੍ਰਕਾਰ ਦੇ ਧਾਰਮਿਕ ਵਿਤਕਰੇ ਜਿੰਨ੍ਹਾਂ ਵਿੱਚੋਂ ਕਈ ਸਹਿ ਕਰਮਚਾਰੀਆਂ ਵੱਲੋਂ ਕੀਤੇ ਜਾਂਦੇ ਹਨ ਉਹਨਾਂ ਬਾਰੇ ਸ਼ਿਕਾਇਤ ਕਰਨਾ ਇਸ ਵਿੱਚ ਕਵਰ ਨਹੀਂ ਹੁੰਦਾ।
ਕਮਿਸ਼ਨ ਦੀ ਕੋਸ਼ਿਸ਼ ਸਿਰਫ ਗੈਰ-ਬਾਈਡਿੰਗ ਸਿਫਾਰਿਸ਼ਾਂ ਜਾਰੀ ਕਰਨ ਦੀ ਸ਼ਕਤੀ ਵਾਲੀਆਂ ਧਿਰਾਂ ਵਿਚਕਾਰ ਸਮਝੋਤਾ ਕਰਨ ਦੀ ਹੁੰਦੀ ਹੈ।
ਸ਼੍ਰੀਮਤੀ ਓਕੋਟਲ ਕਹਿੰਦੇ ਹਨ ਕਿ ਇਸ ਸਭ ਦੇ ਬਾਵਜੂਦ ਵੀ ਤੁਹਾਨੂੰ ਕਮਿਸ਼ਨ ਕੋਲ ਸ਼ਿਕਾਇਤ ਦਰਜ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਰਾਜ ਅਤੇ ਖੇਤਰੀ ਪੱਧਰ ‘ਤੇ ਵਿਤਕਰੇ ਖਿਲਾਫ ਕਾਨੂੰਨਾਂ ਵਿੱਚ ਧਾਰਮਿਕ ਮਾਮਲਿਆਂ ਸਬੰਧੀ ਕੁੱਝ ਵਿਵਸਥਾਵਾਂ ਹਨ। ਪਰ ਤੁਸੀਂ ਜਿੱਥੇ ਰਹਿੰਦੇ ਹੋ ਉਥੇ ਇੰਨ੍ਹਾਂ ਵਿਵਸਥਾਵਾਂ ਵਿੱਚ ਭਿੰਨਤਾ ਹੋਵੇਗੀ।
ਜੇਕਰ ਕਿਸੇ ਥਾਂ ‘ਤੇ ਖਾਸ ਤੌਰ ‘ਤੇ ਧਰਮ ਦੇ ਆਧਾਰ ‘ਤੇ ਵਿਤਕਰੇ ਦੀ ਮਨਾਹੀ ਹੈ, ਉਥੇ ਕਰਮਚਾਰੀ ਆਪਣੀ ਸਥਾਨਕ ਭੇਦਭਾਵ ਵਿਰੋਧੀ ਸੰਸਥਾ ਨੂੰ ਸ਼ਿਕਾਇਤ ਕਰ ਸਕਦੇ ਹਨ।
ਉਦਾਹਰਣ ਲਈ ਵਿਕਟੋਰੀਆ ਵਿੱਚ ਵਿਕਟੋਰੀਅਨ ਇਕੁਅਲ ਓਪਰਚੁਨਿਟੀ ਅਤੇ ਹਿਊਮਨ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ।
ਕਮਿਸ਼ਨ ਦੇ ਕਾਨੂੰਨੀ ਮੁਖੀ, ਏਮੀ ਕੂਪਰ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ ‘ਤੇ ਧਾਰਮਿਕ ਵਿਤਕਰਾ ਵਿਆਪਕ ਹੈ ਜੋ ਕਿ ਧਾਰਮਿਕ ਪਹਿਰਾਵੇ, ਪ੍ਰਾਰਥਨਾ ਅਤੇ ਧਾਰਮਿਕ ਰੀਤੀ-ਰਿਵਾਜ ਵਰਗੀਆਂ ਚੀਜ਼ਾਂ ਰਾਹੀਂ ਆਪਣੇ ਵਿਸ਼ਵਾਸ ਨੂੰ ਪ੍ਰਗਟ ਕਰਨ ਅਤੇ ਅਭਿਆਸ ਕਰਨ ਦੀ ਆਜ਼ਾਦੀ ਵਿੱਚ ਰੁਕਾਵਟ ਪਾ ਸਕਦਾ ਹੈ।
Some jurisdictions, including Queensland, Victoria and the ACT also have protections for freedom of religion in their respective Human Rights Acts. Credit: coldsnowstorm/Getty Images
ਕਾਨੂੰਨ ਵਿੱਚ ਵੀ ਕੁੱਝ ਰਾਹਤ ਹੋ ਸਕਦੀ ਹੈ। ਮਤਲਬ ਕੀ ਕੁੱਝ ਮਾਮਲਿਆਂ ਵਿੱਚ ਰੁਜ਼ਗਾਰ ਦੇਣ ਸਮੇਂ ਧਾਰਮਿਕ ਵਿਤਕਰਿਆਂ ਸਣੇ ਕਿਸੇ ਵੀ ਤਰਾਂ ਦਾ ਵਿਤਕਰਾ ਕਰਨਾ ਕਾਨੂੰਨ ਦੇ ਖਿਲਾਫ ਨਹੀਂ ਸਮਝਿਆ ਜਾ ਸਕਦਾ।
The kinds of mediation outcomes are “limitless, because it's really what the two parties are willing to agree to”. Credit: CihatDeniz/Getty Images
ਬਲੈਕਬੇ ਲਾਇਰਜ਼ ਦੇ ਵਪਾਰਕ ਵਿਵਾਦਾਂ ਦੇ ਪਾਰਟਨਰ ਜਸਟਿਨ ਕੈਰੋਲ ਦੱਸਦੇ ਹਨ ਕਿ ਧਾਰਮਿਕ ਸੰਸਥਾਵਾਂ ਵੀ ‘ਨੇਕ ਵਿਸ਼ਵਾਸ ਨਾਲ’ ਜਾਂ ‘ਉਸ ਧਰਮ ਜਾਂ ਪੰਥ ਦੇ ਅਨੁਯਾਈਆਂ ਦੀਆਂ ਧਾਰਮਿਕ ਸੰਵੇਦਨਾਵਾਂ ਦਾ ਧਿਆਨ ਰੱਖਦਿਆਂ’ ਉਲਟ ਕਾਰਵਾਈ ਕਰਨ ਵੇਲੇ ਫੇਅਰ ਵਰਕ ਐਕਟ ਦੇ ਤਹਿਤ ਗੈਰ-ਕਾਨੂੰਨੀ ਤੌਰ ‘ਤੇ ਵਿਤਕਰਾ ਨਹੀਂ ਕਰ ਰਹੀਆਂ ਹਨ।
ਸ਼੍ਰੀਮਾਨ ਕੈਰੋਲ ਅੱਗੋਂ ਕਹਿੰਦੇ ਹਨ ਕਿ ਧਾਰਮਿਕ ਤੌਰ ‘ਤੇ ਪਾਲਣਾ ਕਰਨ ਵਾਲੇ ਕਰਮਚਾਰੀਆਂ ਦੇ ਇਲਾਜ ਨਾਲ ਸਬੰਧਤ ਮੁਕੱਦਮੇ ਜਾਂ ਸ਼ਿਕਾਇਤਾਂ ਤੋਂ ਬਚਣਾ ਮਾਲਕ ਦੇ ਹੱਥ ਹੁੰਦਾ ਹੈ।
ਇਹ ਕਿਰਿਆਸ਼ੀਲ ਕਦਮ ਚੁੱਕ ਕੇ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਮੁੱਖ ਤੌਰ ‘ਤੇ ਫੇਅਰ ਵਰਕ ਐਕਟ ਅਤੇ ਸਬੰਧਤ ਰਾਜ ਅਤੇ ਖੇਤਰੀ ਕਾਨੂੰਨਾਂ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਕੇ।
“Health and safety issues are grounds on which employers can legitimately infringe upon religious practice or religious observance, in the form of religious dress for example,” Mr Carroll explains. (Getty) Credit: Maskot/Getty Images
ਉਹ ਵਿਅਕਤੀਆਂ ਨੂੰ ਉਹਨਾਂ ਦੇ ਹਾਲਾਤਾਂ ਲਈ ਉਪਲਬਧ ਵਿਕਲਪਾਂ ਦੀ ਪੜਚੋਲ ਕਰਨ ਲਈ ਹਮੇਸ਼ਾਂ ਕਾਨੂੰਨੀ ਸਲਾਹ ਲੈਣ ਲਈ ਉਤਸ਼ਾਹਿਤ ਕਰਦੇ ਹਨ।
For information about making a religious discrimination complaint at a state/territory level visit:
ACT | ACT Human Rights Commission | |
NSW | Anti-Discrimination Board of NSW | |
NT | Northern Territory Anti-Discrimination Commission | |
QLD | Queensland Human Rights Commission | |
SA | South Australian Equal Opportunity Commission | |
TAS | Equal Opportunity Tasmania | |
VIC | Victorian Equal Opportunity & Human Rights Commission | |
WA | Western Australian Equal Opportunity Commission | |
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।