ਸੋਮਵਾਰ (27 ਦਸੰਬਰ) ਰਾਤ 10 ਵਜੇ ਦੇ ਕਰੀਬ ਇੱਕ ਭਿਆਨਕ ਤ੍ਰਾਸਦੀ ਦੌਰਾਨ ਭਾਰਤੀ ਮੂਲ ਦੇ ਦੀਪਇੰਦਰਜੀਤ ਸਿੰਘ ਦੀ ਹੋਬਾਰਟ ਵਾਟਰਫਰੰਟ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਦੀਪਇੰਦਰਜੀਤ ਆਪਣੀ ਇੱਕ ਦੋਸਤ ਨਾਲ ਵਾਟਰਫ੍ਰੰਟ 'ਤੇ ਬੈਠਾ ਸੀ ਜਦ ਕੁੱਝ ਵਿਅਕਤੀਆਂ ਨੇ ਉਸ ਔਰਤ ਦਾ ਹੈਂਡਬੈਗ ਚੋਰੀ ਕਰਨ ਦੀ ਕੋਸ਼ਿਸ਼ ਪਿੱਛੇ ਦੋਹਾਂ ਨੂੰ ਪਾਣੀ ਵਿੱਚ ਧੱਕ ਦਿੱਤਾ।

Tasmania Police at Franklin Wharf after the discovery of a man's body in the water, in Hobart Tuesday, January 30, 2024. Source: AAP / ETHAN JAMES/AAPIMAGE
ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਹੋਰਾਂ ਦਾ ਕਹਿਣਾ ਹੈ ਕਿ ਦੀਪਇੰਦਰ ਦਾ ਪਿਛੋਕੜ ਲੁਧਿਆਣੇ ਨਾਲ ਸਬੰਧਿਤ ਹੈ ਅਤੇ ਦੀਪਇੰਦਰ 2019 ਦੇ ਕਰੀਬ ਇੱਕ ਚੰਗੇਰੇ ਭਵਿੱਖ ਲਈ ਆਸਟ੍ਰੇਲੀਆ ਆਇਆ ਸੀ ਤੇ ਕੁੱਝ ਚਿਰ ਪਹਿਲਾਂ ਹੀ ਮੈਲਬੌਰਨ ਤੋਂ ਤਸਮਾਨੀਆ ਸ਼ਿਫਟ ਹੋਇਆ ਸੀ।

Parminderjit Singh from Punjabi Society, Tasmania.
ਬ੍ਰਿਸਬੇਨ ਤੋਂ ਮਨਜੀਤ ਬੋਪਾਰਾਏ ਜੋ ਕਿ ਮਿਰਤਕ ਦੀ ਦੇਹ ਨੂੰ ਭਾਰਤ ਭੇਜਣ ਲਈ ਯਤਨ ਕਰ ਰਹੇ ਹਨ, ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਫੰਡਰੇਜ਼ਰ ਜ਼ਰੀਏ ਭਾਈਚਾਰੇ ਵੱਲੋਂ ਇਕੱਠਿਆਂ ਹੋਕੇ ਮੱਦਦ ਕੀਤੀ ਜਾ ਰਹੀ ਹੈ।

Brisbane-based Indian community leader Manjit Boparai who has facilitated the repatriation of hundreds of bodies from various parts of Australia to India.
ਜ਼ਿਕਰਯੋਗ ਹੈ ਕਿ ਪੀੜਤ ਦੇ ਪਰਿਵਾਰ ਦੀ ਮੱਦਦ ਲਈ ਮਹਿਜ਼ 9 ਘੰਟਿਆਂ 'ਚ 28 ਹਜ਼ਾਰ ਡਾਲਰਾਂ ਦੀ ਇਮਦਾਦ ਕੀਤੀ ਗਈ ਹੈ।
ਤਸਮਾਨੀਆ ਪੁਲਿਸ ਨੇ ਚਾਰ ਕਥਿਤ ਆਰੋਪੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ, ਉਨ੍ਹਾਂ ਨੂੰ ਭਲਕੇ ਹੋਬਾਰਟ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਨੋਟ: ਇਹ ਖ਼ਬਰ ਭਾਈਚਾਰੇ ਲਈ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......
LISTEN TO

ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ
SBS Punjabi
08:08