ਆਸਟ੍ਰੇਲੀਆ ਵਿੱਚ ਪਸ਼ੂ ਭਲਾਈ ਕਾਨੂੰਨਾਂ ਬਾਰੇ ਜ਼ਰੂਰੀ ਜਾਣਕਾਰੀ

woman holding chicken

w่oman holding chicken Source: Getty / Getty Images/Mint Images

ਆਸਟ੍ਰੇਲੀਆ ਪਸ਼ੂ ਪ੍ਰੇਮੀਆਂ ਦਾ ਦੇਸ਼ ਮੰਨਿਆ ਜਾਂਦਾ ਹੈ। ਇਥੇ ਦੁਨੀਆ ਵਿੱਚ ਪਾਲਤੂ ਜਾਨਵਰਾਂ ਦੀ ਸਭ ਤੋਂ ਵੱਧ ਦਰ ਪਾਈ ਜਾਂਦੀ ਹੈ ਅਤੇ ਨਾਲ ਹੀ ਇਹ ਵਿਲੱਖਣ ਜੰਗਲੀ ਜੀਵਾਂ ਦਾ ਵੀ ਘਰ ਹੈ। ਜਾਨਵਰਾਂ ਨੂੰ ਸੁਰੱਖਿਅਤ ਰੱਖਣਾ ਸਿਰਫ਼ ਇੱਕ ਚੰਗਾ ਕੰਮ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਇੱਕ ਕਾਨੂੰਨੀ ਜ਼ਰੂਰਤ ਵੀ ਹੈ।


ਆਸਟ੍ਰੇਲੀਅਨ ਐਨੀਮਲ ਵੈਲਫੇਅਰ ਨੂੰ ਨਿਯੰਤ੍ਰਿਤ ਕਰਨ ਵਾਲੇ ਕਾਨੂੰਨ ਰਾਜਾਂ ਅਤੇ ਪ੍ਰਦੇਸ਼ਾਂ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ।

ਆਰ ਐਸ ਪੀ ਸੀ ਏ (RSPCA) ਆਸਟ੍ਰੇਲੀਆ ਦੀ ਸੀਨੀਅਰ ਵਿਗਿਆਨਕ ਅਧਿਕਾਰੀ ਡਾ. ਸਾਰਾਹ ਜ਼ੀਟੋ ਦੱਸਦੀ ਹੈ ਕਿ ਆਸਟ੍ਰੇਲੀਆ ਵਿੱਚ ਪਸ਼ੂ ਭਲਾਈ ਐਕਟਾਂ ਦੀ ਇੱਕ ਸ਼੍ਰੇਣੀ ਹੈ।

ਜਾਨਵਰਾਂ ਦੀ ਕਾਨੂੰਨੀ ਮਾਲਕੀ ਵਿੱਚ ਜਾਂ ਕੋਈ ਅਜਿਹਾ ਵਿਅਕਤੀ ਸ਼ਾਮਲ ਹੁੰਦਾ ਹੈ ਜਿਸ ਕੋਲ ਜਾਨਵਰ ਦੀ ਹਿਰਾਸਤ ਜਾਂ ਨਿਯੰਤਰਣ ਹੋਵੇ।

ਡਾ. ਜ਼ੀਟੋ ਉਦਾਹਰਨ ਦਿੰਦੇ ਹਨ ਕਿ ਇੱਕ ਬਰੀਡਿੰਗ ਸਹੂਲਤ ਜਾਂ ਕੇਨਲ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਦੇਖਭਾਲ ਕਰਨਾ ਉਸ ਸਹੂਲਤ ਦੇ ਮਾਲਕ ਦਾ ਫਰਜ਼ ਹੈ।
Puppies in cage
Source: Getty / Getty Images/John McKeen
ਪੇਟਾ ਆਸਟ੍ਰੇਲੀਆ ਤੋਂ ਲੌਰਾ ਵੇਮੈਨ-ਜੋਨਸ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣਾ ਇੱਕ ਗੰਭੀਰ ਅਪਰਾਧ ਹੈ।

ਪਸ਼ੂ ਭਲਾਈ ਸੰਸਥਾਵਾਂ ਲਈ ਕਤੂਰਿਆਂ ਦੇ ਫਾਰਮ ਇੱਕ ਵੱਡੀ ਚੁਣੌਤੀ ਹਨ।

ਆਮ ਤੌਰ 'ਤੇ ਇੱਕ ਰੈਸਕਿਊ ਗਰੁੱਪ ਤੋਂ ਜਾਨਵਰ ਨੂੰ ਗੋਦ ਲੈਣਾ ਬਿਹਤਰ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਬਚਾਅ ਕੇਂਦਰਾਂ ਵਿੱਚ ਰਹਿਣ ਵਾਲੇ ਸਿਹਤਮੰਦ ਪਾਲਤੂ ਜਾਨਵਰਾਂ ਦੀ ਵੀ ਮੌਤ ਹੋ ਸਕਦੀ ਹੈ ।

ਐਨੀਮਲ ਡਿਫੈਂਡਰਜ਼ ਆਫਿਸ ਦੇ ਵਲੰਟੀਅਰ ਪ੍ਰਿੰਸੀਪਲ ਸਾਲਿਸਟਰ, ਤਾਰਾ ਵਾਰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਜੱਦੀ ਜਾਨਵਰਾਂ ਦੇ ਲਈ ਇੱਕ ਵਿਸ਼ੇਸ਼ ਕਾਨੂੰਨੀ ਦਰਜਾ ਹੈ।
ਜਦੋਂ ਤੱਕ ਤੁਹਾਡੇ ਕੋਲ ਸਰਕਾਰ ਦੁਆਰਾ ਜਾਰੀ ਲਾਇਸੈਂਸ ਨਹੀਂ ਹੈ ਤਾਂ ਜ਼ਿਆਦਾਤਰ ਦੇਸੀ ਜਾਨਵਰਾਂ ਨੂੰ ਲੈਣਾ ਜਾਂ ਨੁਕਸਾਨ ਪਹੁੰਚਾਉਣਾ ਇੱਕ ਅਪਰਾਧ ਮੰਨਿਆ ਜਾਂਦਾ ਹੈ।

ਮਿਸ ਵਾਰਡ ਦਾ ਕਹਿਣਾ ਹੈ ਕਿ ਤੁਹਾਡੇ ਰਾਜ ਜਾਂ ਖੇਤਰ 'ਦੇ ਅਧਾਰ ਤੇ, ਤੁਸੀਂ ਲਾਇਸੈਂਸ ਪ੍ਰਾਪਤ ਕਰਕੇ ਮੂਲ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖ ਸਕਦੇ ਹੋ।

ਦੇਸੀ ਜਾਨਵਰਾਂ ਦੇ ਰਹਿਣ ਬਸੇਰਿਆਂ ਵਿੱਚ ਦਖਲ ਦੇਣ ਬਾਰੇ ਕੁਝ ਕਲਿਆਣਕਾਰੀ ਚਿੰਤਾਵਾਂ ਹਨ ਕਿਉਂਕਿ ਉਹ ਮਨੁੱਖੀ ਦਖਲਅੰਦਾਜ਼ੀ ਦੁਆਰਾ ਤਣਾਅ ਵਿੱਚ ਆ ਸਕਦੇ ਹਨ।

ਡਾ. ਜ਼ੀਟੋ ਦਾ ਕਹਿਣਾ ਹੈ ਕਿ ਪਸ਼ੂ ਭਲਾਈ ਕਾਨੂੰਨਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਅਤੇ ਜੇਲ੍ਹ ਸਮੇਤ ਗੰਭੀਰ ਸਜ਼ਾਵਾਂ ਵੀ ਵੱਖਰੀਆਂ ਹੁੰਦੀਆਂ ਹਨ।
Injured wallaby
Injured wallaby at a wildlife hospital Source: Getty / James D. Morgan/Getty Images
ਜਿਸ ਤਰ੍ਹਾਂ ਕਾਨੂੰਨ ਰਾਜ ਤੋਂ ਰਾਜ ਵਿਚ ਵੱਖੋ-ਵੱਖਰੇ ਹੁੰਦੇ ਹਨ, ਉਸੇ ਤਰ੍ਹਾਂ ਬੇਰਹਿਮੀ, ਲਾਪਰਵਾਹੀ ਅਤੇ ਜਾਣਬੁੱਝ ਕੇ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਜ਼ਾਵਾਂ ਵੀ ਵੱਖਰੀਆਂ ਹੁੰਦੀਆਂ ਹਨ।

ਕਿਸੇ ਵੀ ਜਾਨਵਰ ਪ੍ਰਤੀ ਬੇਰਹਿਮੀ ਦੀ ਰਿਪੋਰਟ ਕਰਨਾ ਮਹੱਤਵਪੂਰਨ ਹੈ, ਜਿਸ ਵਿੱਚ ਅਣਗਹਿਲੀ ਜਾਂ ਜਾਨਵਰ ਨੂੰ ਛੱਡ ਦੇਣਾ ਵੀ ਸ਼ਾਮਲ ਹੈ।

ਜਦੋਂ ਤੁਸੀਂ ਕਿਸੇ ਅਪਰਾਧ ਦੀ ਰਿਪੋਰਟ ਕਰਦੇ ਹੋ, ਤਾਂ ਤੁਹਾਡੇ ਵੇਰਵੇ ਗੁਪਤ ਰੱਖੇ ਜਾਂਦੇ ਹਨ।
ਮਿਸ ਵੇਮੈਨ-ਜੋਨਸ ਕਹਿੰਦੀ ਹੈ ਜੇਕਰ ਤੁਸੀਂ ਕਿਸੇ ਜਾਨਵਰ ਨੂੰ ਤੁਰੰਤ ਖ਼ਤਰੇ ਵਿੱਚ ਦੇਖਦੇ ਹੋ, ਉਦਾਹਰਣ ਲਈ ਗਰਮੀ ਦੇ ਮੌਸਮ ਵਿੱਚ ਜੇਕਰ ਕੋਈ ਜਾਨਵਰ ਕਿਸੇ ਕਾਰ ਵਿੱਚ ਬੰਦ ਪਿਆ ਹੋਵੇ ਤਾਂ ਤੁਹਾਨੂੰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ
ਬਿਮਾਰ, ਜ਼ਖਮੀ ਜਾਂ ਅਨਾਥ ਦੇਸੀ ਜਾਨਵਰਾਂ ਦੀ ਸੂਚਨਾ 1300 596 457 'ਤੇ ਵਾਈਲਡਲਾਈਫ ਰੈਸਕਿਊ ਆਸਟ੍ਰੇਲੀਆ ਦੀ 24-ਘੰਟੇ ਦੀ ਹੌਟਲਾਈਨ ਨੂੰ ਦਿੱਤੀ ਜਾਣੀ ਚਾਹੀਦੀ ਹੈ।

RSPCA ਨੇ ਪੂਰੇ ਆਸਟ੍ਰੇਲੀਆ ਤੋਂ ਪਸ਼ੂ ਭਲਾਈ ਕਾਨੂੰਨ ਅਤੇ ਸਰੋਤ ਇਕੱਠੇ ਕੀਤੇ ਹਨ। ਤੁਸੀਂ kb.rspca.org.au 'ਤੇ ਜਾਕੇ RSPCA ਬਾਰੇ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 

Share