ਸਿਡਨੀ ਦੀ ਡਾਈਟੀਸ਼ੀਅਨ ਸਿਮਰਨ ਗਰੋਵਰ ਮਿਠਾਈਆਂ ਦੀ ਮਿਕਦਾਰ ਅਤੇ ਪੌਸ਼ਟਿਕਤਾ ਬਾਰੇ ਆਪਣੀ ਮਾਹਰ ਸਲਾਹ ਦਿੰਦੇ ਹੋਏ ਕਹਿੰਦੇ ਹਨ ਕਿ, “ਜਿਹੜੀ ਵੀ ਮਿਠਾਈ ਤੁਹਾਨੂੰ ਪਸੰਦ ਹੈ, ਉਸ ਨੂੰ ਜਰੂਰ ਖਾਓ, ਪਰ ਮਾਤਰਾ ਨੂੰ ਸੀਮਤ ਰੱਖਣਾ ਸਿਹਤ ਲਈ ਬਹੁਤ ਹੀ ਜਰੂਰੀ ਹੈ।”
ਤਿਓਹਾਰਾਂ ਦਾ ਅਨੰਦ ਮਾਨਣ ਸਮੇਂ ਸਿਹਤ ਦਾ ਧਿਆਨ ਰਖਣਾ ਵੀ ਜਰੂਰੀ ਹੁੰਦਾ ਹੈ।ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿਠਾਈਆਂ ਨੂੰ ਰੋਜਾਨਾ ਖਾਣ ਤੋਂ ਪਰਹੇਜ਼ ਕਰਨ, ਅਤੇ ਇਨ੍ਹਾਂ ਦੀ ਮਾਤਰਾ ਨੂੰ ਵੀ ਸੀਮਤ ਕਰਨਾ ਚਾਹੀਦਾ ਹੈ।
Sweets are not harmful if taken in moderation and occasionally. Source: SBS Punjabi
ਜ਼ਿਆਦਾ ਖੰਡ ਜਾਂ ਮਿੱਠਾ ਦੰਦਾਂ, ਹੱਡੀਆਂ, ਚਮੜੀ ਆਦਿ ਲਈ ਤਾਂ ਹਾਨੀਕਾਰਕ ਹੁੰਦਾ ਹੀ ਹੈ, ਨਾਲ ਹੀ ਇਸ ਨਾਲ ਸ਼ਰੀਰ ਦਾ ਭਾਰ ਵੀ ਬਹੁਤ ਤੇਜ਼ੀ ਨਾਲ ਵਧਦਾ ਹੈ।
“ਜੇ ਹੋ ਸਕੇ ਤਾਂ ਮਿਠਾਈਆਂ ਨੂੰ ਸਿਹਤਮੰਦ ਚੀਜਾਂ ਜਿਵੇਂ ਸੁੱਕੇ ਮੇਵੇ ਅਤੇ ਤਾਜ਼ੇ ਫਲਾਂ ਨਾਲ ਬਦਲੋ।”
ਬੇਸ਼ਕ ਮਿਠਾਈਆਂ ਖਾਣ ਤੋਂ ਬਿਲਕੁਲ ਪਰਹੇਜ਼ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਸ ਦੀ ਮਾਤਰਾ ਨੂੰ ਜ਼ਰੂਰ ਘੱਟ ਕੀਤਾ ਜਾਣਾ ਚਾਹੀਦਾ ਹੈ।
ਜਿਆਦਾ ਮਿੱਠੇ ਦਾ ਸੇਵਨ ਸਿਰਫ਼ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਹੀ ਨਹੀਂ ਘਟਾਉਣਾ ਚਾਹੀਦਾ ਬਲਿਕ ਆਮ ਲੋਕਾਂ ਨੂੰ ਵੀ ਇਸ ਦੀ ਮਿਕਦਾਰ ਸੀਮਤ ਹੀ ਰੱਖਣੀ ਚਾਹੀਦੀ ਹੈ।
“ਘਰਾਂ ਵਿੱਚ ਬਣਾਈਆਂ ਜਾਣ ਵਾਲੀਆਂ ਮਿਠਾਈਆਂ ਵਿੱਚ ਲੋਕ ਆਪਣੀ ਪਸੰਦ ਅਨੁਸਾਰ ਵਸਤੂਆਂ ਦੀ ਮਿਕਦਾਰ ਘਟਾ ਵਧਾ ਸਕਦੇ ਹਨ। ਪਰ ਬਜ਼ਾਰਾਂ ਵਿੱਚ ਮਿਲਣ ਵਾਲੀਆਂ ਮਿਠਾਈਆਂ ਜਿਆਦਾ ਲਾਭ ਲੈਣ ਦੇ ਆਸ਼ੇ ਨਾਲ ਗੈਰ ਸਿਹਤਮੰਦ ਚੀਜਾਂ ਨਾਲ ਬਣਾ ਕੇ ਵੇਚੀਆਂ ਜਾਂਦੀਆਂ ਹਨ”, ਮਿਸ ਗਰੋਵਰ ਨੇ ਕਿਹਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।