Key Points
- ਆਸਟ੍ਰੇਲੀਆ ਵਿੱਚ, ਤੁਸੀਂ ਮਨੋਨੀਤ ਰੀਸਾਈਕਲਿੰਗ ਅਤੇ ਈ-ਕੂੜਾ ਇਕੱਠਾ ਕਰਨ ਵਾਲੇ ਸਥਾਨਾਂ ਰਾਹੀਂ ਅਣਚਾਹੀਆਂ ਇਲੈਕਟ੍ਰਾਨਿਕ ਵਸਤੂਆਂ ਤੋਂ ਮੁਫ਼ਤ ਵਿੱਚ ਛੁਟਕਾਰਾ ਪਾ ਸਕਦੇ ਹੋ।
- ਲਿਥੀਅਮ-ਆਇਨ ਬੈਟਰੀਆਂ ਨੂੰ ਪਰੰਪਰਾਗਤ ਬੈਟਰੀਆਂ ਨਾਲੋਂ ਵੱਖਰੀ ਹੈਂਡਲਿੰਗ ਦੀ ਲੋੜ ਹੁੰਦੀ ਹੈ।
- ਤੁਹਾਡੇ ਪੁਰਾਣੇ ਟੀਵੀ, ਕੰਪਿਊਟਰ, ਮੋਬਾਈਲ ਫ਼ੋਨ, ਜਾਂ ਹੋਰ ਇਲੈਕਟ੍ਰਾਨਿਕ ਯੰਤਰਾਂ ਦੇ ਨਿਪਟਾਰੇ ਲਈ ਤੁਹਾਡੇ ਖੇਤਰ ਵਿੱਚ ਸੇਵਾਵਾਂ ਅਤੇ ਡ੍ਰੌਪ-ਆਫ ਪੁਆਇੰਟ recyclingnearyou.com.au 'ਤੇ ਲੱਭੇ ਜਾ ਸਕਦੇ ਹਨ।
ਜਲਵਾਯੂ ਪਰਿਵਰਤਨ, ਊਰਜਾ, ਵਾਤਾਵਰਣ ਅਤੇ ਪਾਣੀ ਵਿਭਾਗ ਲਈ ਤਿਆਰ ਕੀਤੀ ਗਈ ਸਭ ਤੋਂ ਤਾਜ਼ਾ ਮੁਤਾਬਕ, ਆਸਟ੍ਰੇਲੀਆ ਨੇ 2020-21 ਦੀ ਮਿਆਦ ਵਿੱਚ 531,000 ਟਨ ਈ-ਵੇਸਟ ਪੈਦਾ ਕੀਤਾ ਸੀ।
ਟੋਸਟਰਾਂ ਤੋਂ ਲੈ ਕੇ ਸੋਲਰ ਪੈਨਲ ਤੱਕ ਕੋਈ ਵੀ ਵਸਤੂ ਜੋ ਪਲੱਗ ਇਨ ਹੋ ਸਕੇ ਉਸਨੂੰ ਈ-ਵੇਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਾਡੇ ਕਰਬਸਾਈਡ ਵਾਲੇ ਰੀਸਾਈਕਲਿੰਗ ਬਿਨ ਵਿੱਚ ਇਹ ਵਸਤੂਆਂ ਸ਼ਾਮਲ ਨਾ ਕਰਨ ਦੇ ਕੁੱਝ ਕਾਰਨ ਹਨ। ਵਾਤਾਵਰਣ ਦੀ ਬੇਹਤਰੀ ਤੋਂ ਇਲਾਵਾ ਇਸ ਦੇ ਕੁੱਝ ਸੁਰੱਖਿਆ ਨਾਲ ਜੁੜੇ ਕਾਰਨ ਵੀ ਹਨ।
ਕੂੜੇ ਵਿੱਚ ਇੱਕ ਛੋਟੀ ਜਿਹੀ ਬੈਟਰੀ ‘ਚੋਂ ਨਿਕਲੀ ਚਿੰਗਾਰੀ ਵੀ ਭਿਆਨਕ ਅੱਗ ਦਾ ਰੂਪ ਲੈ ਸਕਦੀ ਹੈ।
ਅੰਦਾਜ਼ਨ ਆਸਟ੍ਰੇਲੀਆ ਦੀਆਂ ਵਰਤੀਆਂ ਜਾਂਦੀਆਂ 90 ਫੀਸਦ ਬੈਟਰੀਆਂ ਲੈਂਡਫਿੱਲ ਵਿੱਚ ਜਾਂਦੀਆਂ ਹਨ ਜੋ ਕਿ ਵਾਤਾਵਰਣ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਲੀਕ ਕਰਦੀਆਂ ਹਨ।

When batteries are compressed and crushed in waste collection trucks and facilities, they can spark fires putting lives and the environment at risk. Credit: PhotoAlto/Milena Boniek/Getty Images
ਰਾਜ ਅਤੇ ਖੇਤਰੀ ਅਥਾਰਟੀਆਂ ਵੱਲੋਂ ਨਾਲ ਭਾਈਵਾਲੀ ਕੀਤੀ ਗਈ ਹੈ ਜੋ ਕਿ ਇੱਕ ਰਾਸ਼ਟਰੀ ਸਰਕਾਰ-ਸਮਰਥਿਤ ਸਕੀਮ ਹੈ ਜਿਸ ਵਿੱਚ ਕਮਿਊਨਿਟੀ ਰੀਸਾਈਕਲਿੰਗ ਕੇਂਦਰਾਂ ਅਤੇ ਪ੍ਰਮੁੱਖ ਪ੍ਰਚੂਨ ਦੁਕਾਨਾਂ ‘ਤੇ ਵਰਤੀਆਂ ਜਾਣ ਵਾਲੀਆਂ ਘਰੇਲੂ ਬੈਟਰੀਆਂ ਲਈ ਸਥਾਪਿਤ ਡ੍ਰੋਪ-ਆਫ ਪੁਆਇੰਟ ਹਨ।
ਨਿਪਟਾਰੇ ਸਮੇਂ ਬੈਟਰੀਆਂ 'ਚ ਅੱਗ ਨਾ ਲੱਗੇ ਇਸ ਲਈ ਹਰ ਇੱਕ ਬੈਟਰੀ ਨੂੰ ਸਟਿੱਕੀ ਟੇਪ ਨਾਲ ਲਪੇਟਣਾ ਚਾਹੀਦਾ ਹੈ।
ਅਸੀਂ ਹਾਲ ਹੀ ਵਿੱਚ ਰੀਸਾਈਕਲਿੰਗ ਕੇਂਦਰਾਂ ਵਿੱਚ ਕਈ ਅੱਗ ਲੱਗਣ ਦੇ ਮਾਮਲੇ ਦੇਖੇ ਹਨ।Rebecca Gilling, CEO of Planet Ark
ਪਰ ਸਾਰੀਆਂ ਬੈਟਰੀਆਂ ਬੀ-ਸਾਈਕਲ ਰੀਸਾਈਕਲਿੰਗ ਪ੍ਰੋਗਰਾਮ ਲਈ ਯੋਗ ਨਹੀਂ ਹਨ। ਉਦਾਹਰਣ ਲਈ, ਵੱਡੀਆਂ ਬੈਟਰੀਆਂ ਜਿਵੇਂ ਕਿ ਕਾਰ ਅਤੇ ਲਿਥੀਅਮ-ਆਇਨ ਬੈਟਰੀਆਂ ਨੂੰ ਵੱਖ-ਵੱਖ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਹੈ।
ਲਿਥੀਅਮ-ਆਇਨ ਬੈਟਰੀਆਂ ਉਹ ਹਨ ਜੋ ਆਮ ਤੌਰ ‘ਤੇ ਇਲੈਕਟ੍ਰਿਕ ਬਾਈਕ ਅਤੇ ਸਕੂਟਰਾਂ ਵਿੱਚ ਵਰਤੀਆਂ ਜਾਂਦੀਆਂ ਹਨ।
ਆਰਐਮਆਈਟੀ ਯੂਨੀਵਰਸਿਟੀ ਦੇ ਸਕੂਲ ਆਫ਼ ਸਾਇੰਸ ਤੋਂ ਵਿਸ਼ਿਸ਼ਟ ਪ੍ਰੋਫੈਸਰ ਟਿਆਨਈ ਮਾ ਦਾ ਕਹਿਣਾ ਹੈ ਕਿ ਲਿਥੀਅਮ-ਆਇਨ ਬੈਟਰੀਆਂ ਸਾਡੀ ਕਲਪਨਾ ਤੋਂ ਵੱਧ ਰੋਜ਼ਾਨਾ ਦੇ ਉਪਕਰਣਾਂ ਵਿੱਚ ਵਰਤੀਆਂ ਜਾਂਦੀਆਂ ਹਨ।

Lithium-ion batteries are also found in power banks and toys and come in different shapes and sizes. If a battery has “Li” or “Lithium” printed on it, you can safely assume it is a lithium-ion battery. Source: Moment RF / Kypros/Getty Images
ਲਿਥੀਅਮ-ਆਇਨ ਬੈਟਰੀ ਦੀ ਸਟੋਰੇਜ ਤੋਂ ਲੈ ਕੇ ਨਿਪਟਾਰੇ ਤੱਕ ਸੁਰੱਖਿਆ ਉਪਾਅ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਉਹ ਅੱਗੇ ਕਹਿੰਦੇ ਹਨ "ਬਹੁਤ ਸਾਰੇ ਇਲੈਕਟ੍ਰਾਨਿਕ ਸਟੋਰ ਅਤੇ ਸਥਾਨਕ ਕੂੜਾ ਪ੍ਰਬੰਧਨ ਸੇਵਾਵਾਂ ਬੈਟਰੀਆਂ ਦੀ ਰੀਸਾਈਕਲਿੰਗ ਸੇਵਾਵਾਂ ਪ੍ਰਦਾਨ ਕਰਦੀਆਂ ਹਨ।"

Did you know that e-scooters and bikes run with lithium-ion batteries? These, or in fact any battery, should never go in your household waste or recycling bins. Credit: Solskin/Getty Images
ਸ਼੍ਰੀਮਤੀ ਗਿਲਿੰਗ ਦੱਸਦੇ ਹਨ ਕਿ ਕੰਪਿਊਟਰ ਡਿਵਾਈਸਾਂ ਲਈ ਯੋਜਨਾ ਦੇ ਤਹਿਤ ਪ੍ਰੋਸੈਸਿੰਗ ਦੇ ਅਗਲੇ ਪੜਾਅ ਤੱੱਕ ਪਹੁੰਚਣ ਤੋਂ ਪਹਿਲਾਂ ਡਿਵਾਈਸਾਂ ਤੋਂ ਸਾਰਾ ਡਾਟਾ ਹਟਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ।

The Australian government runs a recycling program free to consumers for televisions and computers, including printers, computer parts and peripherals Source: Moment RF / Schon/Getty Images
ਲੁਈਸ ਹਾਈਲੈਂਡ ਆਸਟ੍ਰੇਲੀਅਨ ਮੋਬਾਈਲ ਟੈਲੀਕਮਿਊਨੀਕੇਸ਼ਨ ਐਸੋਸੀਏਸ਼ਨ ਦੀ ਸੀਈਓ ਹੈ, ਜੋ ਉਦਯੋਗ-ਅਗਵਾਈ ਵਾਲੇ ਰੀਸਾਈਕਲਿੰਗ ਪ੍ਰੋਗਰਾਮ ਨੂੰ ਚਲਾਉਣ ਵਾਲੀ ਚੋਟੀ ਦੀ ਸੰਸਥਾ ਹੈ।
ਉਹਨਾਂ ਵੱਲੋਂ ਮੋਬਾਈਲ ਫੋਨ ਨੂੰ ਅੱਪਗ੍ਰੇਡ ਕਰਨ ਅਤੇ ਪੁਰਾਣੇ ਫੋਨ ਨੂੰ ਰੀਸਾਈਕਲ ਕਰਨ ਲਈ ਸਭ ਤੋਂ ਵਧੀਆ ਅਭਿਆਸ ਬਾਰੇ ਦੱਸਿਆ ਗਿਆ।
ਪ੍ਰੋਗਰਾਮ ਦੇ ਤਹਿਤ ਰੀਸਾਈਕਲਿੰਗ ਲਈ ਫੋਨ ਐਕਸੈਸਰੀਜ਼ ਅਤੇ ਸਬੰਧਿਤ ਡਿਵਾਈਸਾਂ ਵੀ ਸਵੀਕਾਰ ਕੀਤੀਆਂ ਜਾਂਦੀਆਂ ਹਨ ਜੋ ਬਿਨਾਂ ਕਿਸੇ ਕੀਮਤ ਦੇ ਡਰਾਪ ਆਫ ਅਤੇ ਡਾਕ ਵਿਕਲਪਾਂ ਰਾਹੀਂ ਉਪਲਬਧ ਹਨ।
ਸ਼੍ਰੀਮਤੀ ਹਈਲੈਂਡ ਦੱਸਦੇ ਹਨ ਕਿ ਮੋਬਾਈਲ ਫੋਨ ਦੀਆਂ ਬੈਟਰੀਆਂ ਜੇਕਰ ਡਿਵਾਈਸ ਦੇ ਵਿੱਚ ਹੀ ਰਹਿੰਦੀਆਂ ਹਨ ਤਾਂ ਉਹਨਾਂ ਨੂੰ ਵੀ ਮੋਬਾਈਲ ਮਸਟਰ ਰਾਹੀਂ ਰੀਸਾਈਕਲ ਕੀਤਾ ਜਾ ਸਕਦਾ ਹੈ।
ਨਹੀਂ ਤਾਂ, ਜੋ ਖੁੱਲੀਆਂ ਬੈਟਰੀਆਂ ਹੁੰਦੀਆਂ ਹਨ ਉਹਨਾਂ ਨੂੰ ਬੈਟਰੀ-ਵਿਸ਼ੇਸ਼ ਬੀ-ਸਾਈਕਲ ਪ੍ਰੋਗਰਾਮ ਦੁਆਰਾ ਰੀਸਾਈਕਲਿੰਗ ਲਈ ਭੇਜੀਆਂ ਜਾਂਦੀਆਂ ਹਨ।
ਕਿਸੇ ਵੀ ਇਲੈਕਟ੍ਰਾਨਿਕ ਯੰਤਰ ਜਾਂ ਕਿਸੇ ਹੋਰ ਕਿਸਮ ਦੀ ਘਰੇਲੂ ਵਸਤੂ ਲਈ ਜੋ ਹੁਣ ਵਰਤੋਂ ਵਿੱਚ ਨਹੀਂ ਹੈ, ਤੁਸੀਂ 'ਤੇ ਜਾ ਕੇ ਪਲੈਨੇਟ ਆਰਕ ਦੀ ਵੈੱਬਸਾਈਟ 'ਤੇ ਢੁਕਵੇਂ ਰੀਸਾਈਕਲਿੰਗ ਵਿਕਲਪ ਅਤੇ ਆਪਣੇ ਨਜ਼ਦੀਕੀ ਡਰਾਪ-ਆਫ ਟਿਕਾਣੇ ਨੂੰ ਲੱਭ ਸਕਦੇ ਹੋ।

Recycled e-waste can get a new life, for example in road base and construction materials or new batteries, while valuable metals are recovered from dismantled devices. Credit: Mindful Media/Getty Images
ਇਲੈਕਟ੍ਰਾਨਿਕ ਡਿਵਾਈਸ ਜਾਂ ਬੈਟਰੀ ਨੂੰ ਅੱਗ ਲੱਗਣ 'ਤੇ ਕੀ ਕਰਨਾ ਹੈ?
ਜੇਕਰ ਡਿਵਾਈਸ ਜਾਂ ਬੈਟਰੀ ਧੂੰਆਂ ਜਾਂ ਅੱਗ ਦੀਆਂ ਲਪਟਾਂ ਛੱਡਣ ਲੱਗ ਪੈਂਦੀ ਹੈ:
- ਅੱਗ ਦੇ ਫੈਲਣ ਨੂੰ ਹੌਲੀ ਕਰਨ ਲਈ ਖੇਤਰ ਨੂੰ ਖਾਲੀ ਕਰੋ ਅਤੇ ਦਰਵਾਜ਼ੇ ਬੰਦ ਕਰੋ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ ਤਾਂ ਇਹ ਯਕੀਨੀ ਬਣਾਓ ਕਿ ਕੋਈ ਵੀ ਕਿਸੇ ਕਾਰਨ ਕਰਕੇ ਇਮਾਰਤ ਦੇ ਅੰਦਰ ਵਾਪਸ ਨਾ ਜਾਵੇ। ਵੈਂਟਡ ਬੈਟਰੀ ਗੈਸਾਂ, ਭਾਫ਼ ਅਤੇ ਧੂੰਆਂ ਬਹੁਤ ਜ਼ਿਆਦਾ ਜ਼ਹਿਰੀਲੇ ਅਤੇ ਜਲਣਸ਼ੀਲ ਹਨ ਅਤੇ ਇਹਨਾਂ ਨੂੰ ਸਾਹ ਨਾਲ ਅੰਦਰ ਨਾ ਖਿੱਚਿਆ ਜਾਵੇ।
- ਟ੍ਰਿਪਲ ਜ਼ੀਰੋ (000) 'ਤੇ ਕਾਲ ਕਰੋ ਅਤੇ ਫਾਇਰਫਾਈਟਰਾਂ ਦੇ ਪਹੁੰਚਣ ਲਈ ਸੁਰੱਖਿਅਤ ਸਥਾਨ 'ਤੇ ਉਡੀਕ ਕਰੋ।
- ਜੇਕਰ ਕੋਈ ਵੀ ਫੈਲੇ ਹੋਏ ਇਲੈਕਟ੍ਰੋਲਾਈਟ, ਉੱਡਦੇ ਮਲਬੇ, ਧੂੰਏਂ ਜਾਂ ਵਾਸ਼ਪਾਂ, ਜਾਂ ਅੱਗ ਦੀਆਂ ਲਾਟਾਂ ਦੇ ਸੰਪਰਕ ਵਿੱਚ ਆਇਆ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।