ਚੋਣਾਂ ਵਾਲੇ ਦਿਨ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ, ਜਾਂ ਏ ਈ ਸੀ (AEC), ਦੇਸ਼ ਭਰ ਵਿੱਚ ਆਪਣੇ ਵੋਟਿੰਗ ਕੇਂਦਰਾਂ ਰਾਹੀਂ ਹਰ ਘੰਟੇ ਇੱਕ ਮਿਲੀਅਨ ਵੋਟਰਾਂ ਨੂੰ ਭੁਗਤਾਉਣ ਦੀ ਉਮੀਦ ਕਰਦਾ ਹੈ। ਵੋਟਰ ਸੂਚੀ ਵਿੱਚ ਹਰੇਕ ਵੋਟਰ ਲਈ ਵੋਟ ਪਾਉਣੀ ਲਾਜ਼ਮੀ ਹੈ।
ਏ ਈ ਸੀ ਦੇ ਬੁਲਾਰੇ ਜੈਸ ਲਿਲੀ ਦਾ ਕਹਿਣਾ ਹੈ ਕਿ ਤੁਹਾਨੂੰ ਆਪਣੇ ਖੁਦ ਦੇ ਵੋਟਿੰਗ ਕੇਂਦਰ ਵਿੱਚ ਵੋਟ ਪਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਏ ਈ ਸੀ ਵੱਲੋਂ ਚੋਣਾਂ ਵਾਲੇ ਦਿਨ ਹਜ਼ਾਰਾਂ ਪੋਲਿੰਗ ਸਥਾਨ ਚਲਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਸਕੂਲ ਅਤੇ ਚਰਚ ਹਾਲ ਆਮ ਥਾਵਾਂ ਹਨ। ਇਹ ਜਾਣਕਾਰੀ ਏ ਈ ਸੀ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ।
ਏ ਈ ਸੀ ਦੇ ਬੁਲਾਰੇ ਈਵਾਨ ਏਕਿਨ-ਸਮਿਥ ਦਾ ਕਹਿਣਾ ਹੈ ਕਿ ਪੋਲਿੰਗ ਸਥਾਨ ਕਈ ਭਾਸ਼ਾਵਾਂ ਵਿੱਚ ਨਿਰਦੇਸ਼ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ।
ਰਿਹਾਇਸ਼ੀ ਦੇਖਭਾਲ ਅਤੇ ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਲੋਕਾਂ ਨੂੰ ਏ ਈ ਸੀ ਮੋਬਾਈਲ ਵੋਟਿੰਗ ਟੀਮਾਂ ਮਿਲਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵੋਟ ਕਰਨ ਤੋਂ ਖੁੰਝ ਨਾ ਜਾਵੇ।

voters in election centre Source: AEC
ਜਿਹੜੇ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਸਥਾਨ 'ਤੇ ਨਹੀਂ ਜਾ ਸਕਦੇ, ਉਹ ਹੋਰ ਤਰੀਕਿਆਂ ਨਾਲ ਵੀ ਵੋਟ ਪਾ ਸਕਦੇ ਹਨ।
ਮਿਸ ਲਿਲੀ ਕਹਿੰਦੀ ਹੈ ਕਿ ਪੋਸਟਲ ਵੋਟ ਲਈ ਅਰਜ਼ੀ ਦੇਣ ਲਈ, ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਏ ਈ ਸੀ ਦੀ ਵੈੱਬਸਾਈਟ 'ਤੇ ਜਾਓ।
ਜੇਕਰ ਤੁਸੀਂ ਕੋਵਿਡ ਦੇ ਕਾਰਨ ਐਸੋਲੇਟ ਕਰ ਰਹੇ ਹੋ ਤਾਂ ਤੁਸੀਂ ਏ ਈ ਸੀ ਦੇ ਟੈਲੀਫੋਨ ਵੋਟਿੰਗ ਸਿਸਟਮ ਤੱਕ ਪਹੁੰਚ ਕਰ ਸਕਦੇ ਹੋ।
ਜੇਕਰ ਤੁਸੀਂ ਚੋਣਾਂ ਵਾਲੇ ਦਿਨ ਦੂਜੇ ਰਾਜ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਪੋਸਟਲ ਵੋਟ ਦੀ ਵਰਤੋਂ ਕਰ ਸਕਦੇ ਹੋ ਜਾਂ ਕਿਸੇ ਅੰਤਰਰਾਜੀ ਵੋਟਿੰਗ ਕੇਂਦਰ 'ਤੇ ਜਾ ਸਕਦੇ ਹੋ।
ਜੇਕਰ ਤੁਸੀਂ ਵਿਦੇਸ਼ ਯਾਤਰਾ ਤੇ ਹੋ ਤਾਂ ਵੀ ਤੁਸੀਂ ਵੋਟ ਪਾ ਸਕਦੇ ਹੋ। ਤੁਹਾਡੇ ਵਿਅਕਤੀਗਤ ਹਾਲਾਤਾਂ ਲਈ ਵੱਖ-ਵੱਖ ਵਿਕਲਪਾਂ ਦੇ ਨਾਲ, ਵਿਦੇਸ਼ੀ ਸੂਚਨਾ ਫਾਰਮ ਏ ਈ ਸੀ ਵੈੱਬਸਾਈਟ 'ਤੇ ਉਪਲਬਧ ਹਨ। ਵੋਟਿੰਗ ਕੇਂਦਰਾਂ ਦੀ ਪੇਸ਼ਕਸ਼ ਕੁਝ ਆਸਟ੍ਰੇਲੀਅਨ ਹਾਈ ਕਮਿਸ਼ਨ ਵੀ ਕਰਦੇ ਹਨ।
ਜਦੋਂ ਵੋਟ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਤੁਸੀਂ ਦੇਖੋਗੇ ਕਿ ਸਿਆਸੀ ਪਾਰਟੀਆਂ ਪੋਲਿੰਗ ਸਥਾਨਾਂ ਦੇ ਬਾਹਰ ਵੋਟਿੰਗ ਜਾਣਕਾਰੀ ਵੰਡਦੀਆਂ ਹਨ। ਚੋਣ ਵਿਸ਼ਲੇਸ਼ਕ ਵਿਲੀਅਮ ਬੋਵੇ ਕਹਿੰਦਾ ਹੈ ਕਿ ਉਹਨਾਂ ਨੂੰ ਤੁਹਾਨੂੰ ਗੁੰਮਰਾਹ ਨਾ ਕਰਨ ਦਿਓ।

How to vote in Australia. Source: AEC
ਫੈਡਰਲ ਚੋਣਾਂ ਵਿੱਚ ਤੁਸੀਂ ਆਪਣੇ ਸਥਾਨਕ ਪ੍ਰਤੀਨਿਧੀ ਲਈ ਵੋਟ ਪਾਓਗੇ।
ਵੋਟਰਾਂ ਨੂੰ ਦੋ ਬੈਲਟ ਪੇਪਰ ਦਿੱਤੇ ਜਾਂਦੇ ਹਨ, ਇੱਕ ਹਰਾ ਅਤੇ ਇੱਕ ਚਿੱਟਾ।
ਹਰੇ ਬੈਲਟ ਪੇਪਰ ਦਾ ਮਤਲਬ ਹੈ ਕਿ ਤੁਹਾਡੇ ਵੋਟਰਾਂ ਵਿੱਚੋਂ ਇੱਕ ਵਿਅਕਤੀ ਨੂੰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿੱਚ ਸ਼ਾਮਲ ਹੋਣ ਲਈ ਵੋਟ ਦੇਣਾ, ਜਾਂ ਜਿਸਨੂੰ ਅਸੀਂ ਸੰਸਦ ਦਾ ਹੇਠਲਾ ਸਦਨ ਕਹਿੰਦੇ ਹਾਂ। ਸ੍ਰੀ ਬੋਵੇ ਦਾ ਕਹਿਣਾ ਹੈ ਕਿ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿੱਚ ਵਰਤਮਾਨ ਵਿੱਚ 151 ਸੀਟਾਂ ਹਨ, ਜੋ ਹਰੇਕ ਵੋਟਰ ਦੀ ਨੁਮਾਇੰਦਗੀ ਕਰਦੀਆਂ ਹਨ।
ਪਾਰਟੀ ਜਾਂ ਗੱਠਜੋੜ ਦਾ ਨੇਤਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ।

Source: AEC
ਹਰੇ ਬੈਲਟ 'ਤੇ ਵੋਟ ਪਾਉਣ ਲਈ ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਦੇ ਅੱਗੇ ਨੰਬਰ '1' ਲਿਖੋ, ਫਿਰ ਆਪਣੀ ਦੂਜੀ ਪਸੰਦ ਦੇ ਅੱਗੇ '2' ਲਿਖੋ ਅਤੇ ਇਸੇ ਤਰ੍ਹਾਂ ਹੀ ਬਾਕੀ ਉਮੀਦਵਾਰਾਂ ਦੇ ਅੱਗੇ ਵੀ ਆਪਣੀ ਤਰਜੀਹ ਦੇ ਅਧਾਰ ਤੇ ਨੰਬਰ ਲਿਖੋ।
ਚਿੱਟੇ ਬੈਲਟ ਪੇਪਰ ਸੈਨੇਟ, ਜਾਂ ਉੱਚ ਸਦਨ ਦੀਆਂ 76 ਸੀਟਾਂ ਵਿੱਚੋਂ ਇੱਕ ਨੂੰ ਚੁਣ ਲਈ ਹੁੰਦਾ ਹੈ। ਤੁਸੀਂ ਇਸ ਬੈਲਟ ਪੇਪਤ ਤੇ ਆਪਣੇ ਰਾਜ ਜਾਂ ਖੇਤਰ ਤੋਂ ਸੈਨੇਟਰ ਚੁਣਨ ਲਈ ਵੋਟ ਕਰੋਗੇ। ਸ੍ਰੀ ਬੋਵੇ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ।
ਸ੍ਰੀ ਬੋਵੇ ਕਹਿੰਦੇ ਹਨ ਕਿ ਇਸ ਵੋਟਿੰਗ ਪ੍ਰਣਾਲੀ ਨੂੰ 'ਤਰਜੀਹੀ ਵੋਟਿੰਗ' ਕਿਹਾ ਜਾਂਦਾ ਹੈ। ਆਪਣੇ ਪਸੰਦੀਦਾ ਕ੍ਰਮ ਵਿੱਚ ਬਕਸਿਆਂ ਅੱਗੇ ਨੰਬਰ ਲਿਖਣ ਨਾਲ ਤੁਹਾਡੀ ਵੋਟ ਹੋਰ ਮਜ਼ਬੂਤ ਹੋ ਸਕਦੀ ਹੈ।
ਵੋਟਿੰਗ ਹਦਾਇਤਾਂ ਦੀ ਸਾਵਧਾਨੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣਾ ਬੇਹਦ ਜ਼ਰੂਰੀ ਹੈ। ਜੇਕਰ ਤੁਹਾਡਾ ਬੈਲਟ ਪੇਪਰ ਸਹੀ ਢੰਗ ਨਾਲ ਪੂਰਾ ਨਹੀਂ ਹੁੰਦਾ ਹੈ ਤਾਂ ਇਹ ਇੱਕ 'ਗੈਰ-ਰਸਮੀ ਵੋਟ' ਬਣ ਜਾਂਦਾ ਹੈ ਅਤੇ ਚੋਣ ਨਤੀਜਿਆਂ ਵਿੱਚ ਨਹੀਂ ਗਿਣਿਆ ਜਾਂਦਾ ਹੈ।

100821: Polling Day Imagery, Adelaide. Source: SBS
ਗੈਰ-ਰਸਮੀ ਵੋਟਾਂ ਦੀਆਂ ਉਦਾਹਰਨਾਂ ਵਿੱਚ ਬਕਸਿਆਂ 'ਤੇ ਨੰਬਰ ਦੀ ਬਜਾਏ ਟਿਕ ਜਾਂ ਕਰਾਸ ਨਾਲ ਨਿਸ਼ਾਨ ਲਗਾਉਣਾ, ਜਾਂ ਬੈਲਟ ਪੇਪਰ 'ਤੇ ਕੁਝ ਅਜਿਹਾ ਲਿਖਣਾ ਸ਼ਾਮਲ ਹੈ ਜਿਸ ਨਾਲ ਤੁਹਾਡੀ ਪਛਾਣ ਹੋ ਸਕਦੀ ਹੈ।
ਵੋਟ ਪਾਉਣਾ ਲਾਜ਼ਮੀ ਹੈ। ਵੋਟ ਨਾ ਪਾਉਣ ਤੇ ਏ ਈ ਸੀ ਵੱਲੋਂ ਤੁਹਾਡੇ ਖਾਸ ਹਾਲਾਤਾਂ ਦਾ ਮੁਲਾਂਕਣ ਕੀਤਾ ਜਾਵੇਗਾ। ਏ ਈ ਸੀ ਸਮਝਦਾ ਹੈ ਕਿ ਕੁਝ ਲੋਕ ਜੋ ਵਿਦੇਸ਼ੀ ਹਨ, ਵੋਟ ਪਾਉਣ ਦੇ ਯੋਗ ਨਹੀਂ ਹੋ ਸਕਦੇ ਹਨ।
ਏ ਈ ਸੀ ਦੇ ਬੁਲਾਰੇ ਸ੍ਰੀ ਏਕਿਨ-ਸਮਿਥ ਦੱਸਦੇ ਹਨ ਕਿ ਵੋਟ ਪਾਉਣ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਜੁਰਮਾਨਾ ਵੀ ਹੋ ਸਕਦਾ ਹੈ।
ਤੁਸੀਂ ਵੋਟਿੰਗ ਦੀ ਪੂਰੀ ਪ੍ਰਕਿਰਿਆ ਬਾਰੇ ਵਧੇਰੇ ਜਾਣਕਾਰੀ aec.gov.au 'ਤੇ ਜਾ ਕੇ ਜਾਂ 13 23 26 'ਤੇ ਕਾਲ ਕਰ ਕੇ ਵੀ ਹਾਸਿਲ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।