ਇੰਡੀਆ ਡਾਇਰੀ: ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ 'ਤੇ ਅਡਾਨੀ ਨੂੰ ਬਚਾਉਣ ਦਾ ਦੋਸ਼

rahul gandhi.jfif

Credit: Rahul Gandhi's Twitter.

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੀ ਇੱਕ ਖੋਜ ਫਰਮ ਦੁਆਰਾ ਉਦਯੋਗਪਤੀ ਗੌਤਮ ਅਡਾਨੀ ਖਿਲਾਫ ਲਗਾਏ ਗਏ ਦੋਸ਼ਾਂ ਦੀ ਜਾਂਚ ਨਾ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ ਹੈ ਤੇ ਇਸ ਉਦਯੋਗਪਤੀ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਦੇ ਦੋਸ਼ ਲਾਏ ਹਨ। ਭਾਰਤ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।


ਰਾਹੁਲ ਗਾਂਧੀ ਨੇ ਭਰੇ ਸੰਸਦ ਵਿੱਚ ਨਰਿੰਦਰ ਮੋਦੀ ਨਾਲ 'ਅਡਾਨੀ ਦੇ ਕੁਨੈਕਸ਼ਨ' ਬਾਰੇ ਗੱਲ ਕੀਤੀ ਜਿਸ ਕਾਰਨ ਸੰਸਦ 'ਚ ਕਾਫੀ ਹੰਗਾਮਾ ਹੋਇਆ।

ਇਸ ਭਾਸ਼ਣ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਰਾਹੁਲ ਗਾਂਧੀ ਵਿਰੁੱਧ ਉਲੰਘਣਾ ਦਾ ਮਤਾ ਪੇਸ਼ ਕੀਤਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇੰਨ੍ਹਾ ਦਾਅਵਿਆਂ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜਨਤਾ ਦਾ ਭਰੋਸਾ ਉਨ੍ਹਾਂ ਲਈ ਢਾਲ ਹੈ।

ਹੋਰ ਜਾਣਕਾਰੀ ਅਤੇ ਹੇਠ ਲਿਖੀਆਂ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ..
  • ਭਾਰਤੀ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ 'ਚ ਵਾਧਾ
  • ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਇਆ ਉਛਾਲ
  • ਪੰਜਾਬ ਅੰਦਰ ਸਰਕਾਰੀ ਕੁਨੈਕਸ਼ਨਾਂ 'ਤੇ ਪਰੀਪੇਡ ਮੀਟਰ ਹੁਣ ਜ਼ਰੂਰੀ

Share