- ਚੀਫ ਜਸਟਿਸ ਮੁਤਾਬਕ ਸੁਪਰੀਮ ਕੋਰਟ ਵਿੱਚ ਕੇਸਾਂ ਨੂੰ ਸੂਚੀਬੱਧ ਕਰਨ ਲਈ ਨਵਾਂ ਪ੍ਰਬੰਧ ਜਲਦ ਲਾਗੂੁ ਹੋਵੇਗਾ।
- ਭਾਰਤੀ ਅਰਥਚਾਰੇ ਵਿੱਚ ਤੇਜ਼ੀ ਨਾਲ ਆਇਆ ਉਭਾਰ।
- ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖ਼ਾਵਤ ਅਨੁਸਾਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ 2024 ਵਿੱਚ ਮੌਕਾ ਮਿਲੇਗਾ।
- ਜੀ-23 ਦੇ ਆਗੂਆਂ ਵੱਲੋਂ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ।
- ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ।
- ਮੂਸੇਵਾਲਾ ਕਤਲਕਾਂਡ ਦੇ ਸਬੰਧ ਵਿੱਚ ਸਚਿਨ ਥਾਪਨ 'ਅਜ਼ਰਬਾਇਜਾਨ' ਤੋਂ ਗ੍ਰਿਫਤਾਰ।
ਇੰਡੀਆ ਡਾਇਰੀ: ਸੁਪਰੀਮ ਕੋਰਟ ਵੱਲੋਂ ਗੁਜਰਾਤ ਦੰਗਿਆਂ ਬਾਰੇ 11 ਪਟੀਸ਼ਨਾਂ ਰੱਦ

Source: AFP, Getty / SAJJAD HUSSAIN/AFP/Getty Images
ਭਾਰਤ ਦੇ ਚੀਫ ਜਸਟਿਸ ਉਦੇਅ ਉਮੇਸ਼ ਲਲਿਤ ਦੀ ਅਗਵਾਈ 'ਚ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ 2002 ਦੇ ਗੁਜਰਾਤ ਦੰਗਿਆਂ ਦੀ ਨਿਰਪੱਖ ਜਾਂਚ ਦੀ ਮੰਗ ਕਰਦੀਆਂ 11 ਪਟੀਸ਼ਨਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ 1992 ਵਿੱਚ ਆਯੋਧਿਆ ਵਿਖੇ ਬਾਬਰੀ ਮਸਜਿਦ ਢਾਉਣ ਦੇ ਮਾਮਲੇ ਵਿੱਚ ਯੂ.ਪੀ ਸਰਕਾਰ ਖਿਲਾਫ ਕਾਰਵਾਈ ਵੀ ਬੰਦ ਕਰ ਦਿੱਤੀ ਗਈ ਹੈ। ਭਾਰਤ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share