'ਐਵੈਂ ਨਹੀਓਂ 1 ਤੋਂ 50 ਬਣਦੇ': ਐਡੀਲੇਡ ਦਾ ਉਭਰਦਾ ਨੌਜਵਾਨ ਗਾਇਕ 'ਬ੍ਰਾਊਨੀ'

Brownie SBS.JPG

ਐਡੀਲੇਡ ਰਹਿੰਦੇ 'ਬ੍ਰਾਊਨੀ' ਦਾ ਮੁਖ ਮਕਸਦ ਗਾਇਕੀ ਦੇ ਖੇਤਰ ਵਿੱਚ ਲੋਕ-ਮਨਾਂ ਵਿੱਚ ਪ੍ਰਵਾਨ ਹੋਣਾ ਹੈ। Credit: Supplied

ਪਿੰਡ ਵਾਲ਼ੇ ਭੂਰੇ ਤੋਂ ਐਡੀਲੇਡ ਰਹਿੰਦੇ 'ਬ੍ਰਾਊਨੀ' ਤੱਕ ਦਾ ਸਫ਼ਰ ਤਹਿ ਕਰਦਾ ਇਹ ਨੌਜਵਾਨ ਗਾਇਕ ਆਪਣੀ ਜ਼ਿੰਦਗੀ ਦੇ ਇੱਕ ਮੁਸ਼ਕਿਲ ਦੌਰ ਵਿੱਚੋਂ ਲੰਘਿਆ ਹੈ। ਉਸਨੇ ਐਸ ਬੀ ਐਸ ਨਾਲ਼ ਗੱਲ ਕਰਦਿਆਂ ਜਿਥੇ ਆਪਣੀ ਜ਼ਿੰਦਗੀ ਵਿੱਚ ਹੰਢਾਏ ਔਖੇ ਪਲਾਂ ਦੀ ਦੱਸ ਪਾਈ ਉੱਥੇ ਆਪਣੇ ਨਵੇਂ ਗੀਤ 'ਐਵੈਂ ਨਹੀਓਂ 1 ਤੋਂ 50 ਬਣਦੇ' ਦਾ ਵੀ ਜ਼ਿਕਰ ਕੀਤਾ।


ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਗਾਇਕ ‘ਬ੍ਰਾਊਨੀ’ ਨੇ ਦੱਸਿਆ ਕਿ ਉਹ ਕਈ ਸਾਲ ਮਗਰੋਂ ਆਸਟ੍ਰੇਲੀਆ ਪਰਤਿਆ ਹੈ।

"ਪਹਿਲਾਂ ਮੈਂ ਇਥੇ ਸਟੂਡੈਂਟ ਵੀਜ਼ੇ 'ਤੇ ਆਇਆ ਸੀ ਪਰ ਫਿਰ ਵੀਜ਼ੇ ਦੀਆਂ ਦਿੱਕਤਾਂ ਕਰਕੇ ਬੜੇ ਔਖੇ ਮਨ ਨਾਲ਼ ਮੈਨੂੰ ਪੰਜਾਬ ਪਰਤਣਾ ਪਿਆ। ਇਹ ਕਾਫੀ ਮੁਸ਼ਕਿਲ ਸਮਾਂ ਸੀ ਪਰ ਮੈਂ ਦਿਲ ਨੀ ਹਾਰਿਆ ਅਤੇ ਮੇਹਨਤ ਦਾ ਪੱਲਾ ਨੀ ਛੱਡਿਆ," ਉਸਨੇ ਆਖਿਆ।

"ਸਾਡੇ ਘਰਦਿਆਂ ਨੂੰ ਮਾਣ ਹੈ ਕਿ ਮੈਂ ਸ਼ਰਾਬ ਨਹੀਂ ਸਗੋਂ ਘਰ ਦੀ 'ਸਲ੍ਹਾਬ' ਚੁੱਕੀ। ਭਾਵੇਂ ਕਈ ਲੋਕਾਂ ਦੇ ਤਾਅਨੇ-ਮੇਹਣੇ ਵੀ ਸੁਣੇ ਪਰ ਮਾਪਿਆਂ ਦੀ ਆਸਾਂ-ਅਰਦਾਸਾਂ ਨੇ ਮੈਨੂੰ ਫ਼ਿਰ ਇਹ ਮੌਕਾ ਦਿੱਤਾ ਹੈ ਜਿਸਨੂੰ ਮੈਂ ਅਜਾਈਂ ਨਹੀਂ ਗੁਵਾਉਣਾ ਚਾਹੁੰਦਾ।"
ਤਕਰੀਬਨ ਤਿੰਨ ਮਹੀਨੇ ਪਹਿਲਾਂ ਆਸਟ੍ਰੇਲੀਆ ਪਰਤਿਆ ‘ਬ੍ਰਾਊਨੀ’ ਹੁਣ ਐਡੀਲੇਡ ਵਿੱਚ ਇੱਕ ਊਬਰ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ।

ਉਸਨੇ ਦੱਸਿਆ ਕਿ ਅਗਲੇ ਕੁਝ ਸਾਲਾਂ ਦੌਰਾਨ ਉਸਦਾ ਮੁਖ ਮਕਸਦ ਗਾਇਕੀ ਦੇ ਖੇਤਰ ਵਿੱਚ ਲੋਕ-ਮਨਾਂ ਵਿੱਚ ਪ੍ਰਵਾਨ ਹੋਣਾ ਹੈ।

ਹੋਰ ਵੇਰਵੇ ਲਈ ‘ਬ੍ਰਾਊਨੀ’ ਨਾਲ਼ ਕੀਤੀ ਇਹ ਇੰਟਰਵਿਊ ਸੁਣੋ.....
LISTEN TO
Punjabi_20102023_Adelaide Punjabi Singer Brownie.mp3 image

'ਐਵੈਂ ਨਹੀਓਂ 1 ਤੋਂ 50 ਬਣਦੇ': ਐਡੀਲੇਡ ਦਾ ਉਭਰਦਾ ਨੌਜਵਾਨ ਗਾਇਕ 'ਬ੍ਰਾਊਨੀ'

SBS Punjabi

20/10/202314:44

Share