'ਕਰੋਨਾਵਾਇਰਸ ਸੈਲਫ-ਕੁਆਰਨਟੀਨ': ਜਾਣੋ ਇਸ ਸਮਾਜ-ਸੇਵਿਕਾ ਬਾਰੇ ਜੋ ਆਪਣਾ ਸਮਾਂ ਮਾਸਕ ਸਿਉਂਣ ਦੇ ਲੇਖੇ ਲਾ ਰਹੀ ਹੈ

Ravinder kaur

Source: Supplied

ਕਰੋਨਾਵਾਇਰਸ ਦੇ ਚੱਲਦਿਆਂ ਮੈਲਬੌਰਨ-ਨਿਵਾਸੀ ਰਵਿੰਦਰ ਕੌਰ ਨੇ ਆਪਣੇ-ਆਪ ਨੂੰ 14 ਦਿਨ ਲਈ ਸੈਲਫ-ਕੁਆਰਨਟੀਨ ਕੀਤਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਮੂਹਰੇ ਸਵਾਲ ਸੀ ਕਿ ਵੇਹਲੇ ਸਮੇਂ ਨੂੰ ਸਾਰਥਿਕ ਕਿਵੇਂ ਬਣਾਇਆ ਜਾਵੇ? ਜਾਣੋ ਇਸ ਗੱਲ ਦਾ ਜੁਆਬ ਇਸ ਆਡੀਓ ਇੰਟਰਵਿਊ ਵਿੱਚ....


ਮੈਲਬੌਰਨ ਦੀ ਸਮਾਜ-ਸੇਵੀ ਜਥੇਬੰਦੀ ਰਹਿਮਤ ਫਾਊਂਡੇਸ਼ਨ ਦੀ ਕਰਤਾ-ਧਰਤਾ ਰਵਿੰਦਰ ਕੌਰ ਪਿਛਲੇ ਦਿਨੀਂ ਭਾਰਤ ਦੌਰੇ ਤੇ ਗਈ ਸੀ ਜਿਸ ਦੌਰਾਨ ਉਨ੍ਹਾਂ ਅੱਖਾਂ ਦੇ ਦਾਨ ਸਬੰਧੀ ਪ੍ਰੋਗਰਾਮ ਉਲੀਕਣ ਲਈ ਚੰਡੀਗੜ੍ਹ ਵਿੱਚ ਜ਼ਰੂਰੀ ਮੀਟਿੰਗ ਕਰਨੀ ਸੀ।

ਪਰ ਉਨ੍ਹਾਂ ਦੀ ਭਾਰਤ ਯਾਤਰਾ ਬੁਰੀ ਤਰਾਂਹ ਪ੍ਰਭਾਵਿਤ ਰਹੀ ਅਤੇ ਉਹ ਬੜੀ ਮੁਸ਼ਕਿਲ ਨਾਲ ਆਸਟ੍ਰੇਲੀਆ ਵਾਪਿਸ ਪਰਤੇ।

ਵਾਪਿਸ ਪਰਤਦਿਆਂ ਉਨ੍ਹਾਂ ਨਿਯਮਾਂ ਮੁਤਾਬਿਕ ਆਪਣੇ-ਆਪ ਨੂੰ 14 ਦਿਨ ਲਈ ਸੈਲਫ-ਕੁਆਰਨਟੀਨ ਕੀਤਾ।

ਰਵਿੰਦਰ ਕੌਰ ਜੋ ਮੈਡੀਕਲ ਕਿੱਤੇ ਨਾਲ਼ ਜੁੜੇ ਹੋਏ ਹਨ, ਇਸ ਦੌਰਾਨ ਆਪਣਾ ਸਮਾਂ 'ਸੇਵਾ' ਦੇ ਲੇਖੇ ਲਾਉਣਾ ਚਾਹੁੰਦੇ ਹਨ।

ਇੱਕ ਸਹਿਕਰਮੀ ਦੀ ਸਲਾਹ ਮਗਰੋਂ ਉਨ੍ਹਾਂ ਮਾਸਕ ਅਤੇ ਗਾਊਨ, ਜੋ ਅੱਜਕੱਲ ਮਾਰਕੀਟ ਵਿੱਚ ਘੱਟ ਹੀ ਸਟਾਕ ਵਿੱਚ ਹਨ, ਸਿਓਂਣ ਦੀ ਜਿੰਮੇਵਾਰੀ ਲਈ।

ਇਸ ਦੇ ਚੱਲਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ-ਆਪ ਲਈ ਹਾਈਗ੍ਰੇਡ ਸਰਜੀਕਲ ਮਾਸਕ ਅਤੇ ਇੱਕ ਗਾਊਨ ਖਰੀਦਿਆ ਅਤੇ ਸਭ ਚੀਜ਼ਾਂ ਅਤੇ ਕਮਰੇ ਨੂੰ ਚੰਗੀ ਤਰਾਂਹ 'ਰੋਗਾਣੂ ਮੁਕਤ' ਕੀਤਾ।

ਰਵਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਸਹਿਯੋਗੀਆਂ ਨੇ ਮਾਸਕ ਬਣਾਉਣ ਲਈ ਕੱਪੜਾ, ਧਾਗੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ।

ਸ੍ਰੀਮਤੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਯੋਗੀ ਜਸਵਿੰਦਰ ਸਿੱਧੂ ਨੇ ਆਪਣੀ ਮਾਂ ਦੀ ਪੰਜਾਹ ਸਾਲ ਪੁਰਾਣੀ ਸਲਾਈ ਮਸ਼ੀਨ ਵੀ ਦਿੱਤੀ ਜਿਸ ਨਾਲ ਅੱਜਕੱਲ੍ਹ ਉਹ ਮਾਸਕ ਬਣਾਉਣ ਦਾ ਕੰਮ ਕਰ ਰਹੇ ਨੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਬਣਾਇਆ ਜਾ ਰਿਹਾ ਇਹ ਸਮਾਨ ਮੈਲਬੌਰਨ ਵਿੱਚ ਕੰਮ ਕਰਦੀਆਂ ਵੱਖੋ-ਵੱਖਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਮੁਫ਼ਤ ਵਿੱਚ ਇੱਕ 'ਸੇਵਾ' ਵਜੋਂ ਪ੍ਰਦਾਨ ਕੀਤਾ ਜਾਣਾ ਹੈ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।


ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

ਕਰੋਨਾਵਾਇਰਸ ਦੇ ਚੱਲਦਿਆਂ ਕੀ ਤੁਹਾਡੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਤੁਸੀਂ ਆਪਣਾ ਵਾਧੂ ਸਮਾਂ ਕਿਸ ਤਰ੍ਹਾਂ ਬਤੀਤ ਕਰ ਰਹੇ ਹੋ ਸਾਡੇ ਨਾਲ ਸਾਂਝ ਪਾਓ ਇਸ ਈ ਮੇਲ 'ਤੇ 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share