ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕਿਊ ਇਲਾਕੇ ਨੇੜੇ ਫ੍ਰੀਵੇ ਉੱਤੇ ਹੋਏ ਇੱਕ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਪਿਛਲੇ ਕਾਰਨਾਂ ਦੀ ਤਫਤੀਸ਼ ਜਾਰੀ ਹੈ।
ਹਾਦਸੇ ਸਬੰਧੀ ਅਦਾਲਤੀ ਕਾਰਵਾਈ ਅੱਜ ਸ਼ੁਰੂ ਹੋਈ।
ਟਰੱਕ ਡਰਾਈਵਰ ਮੋਹਿੰਦਰ ਸਿੰਘ ਬਾਜਵਾ ਦੇ ਵਕੀਲ ਸਟੀਵਨ ਪਿਕਾ ਨੇ ਕਿਹਾ ਕਿ ਉਸਦਾ ਮੁਵੱਕਲ ਚਿੰਤਾ ਵਿੱਚ ਅਤੇ ਤਣਾਅ-ਗ੍ਰਸਤ ਸੀ ਅਤੇ ਹੋ ਸਕਦਾ ਹੈ ਉਸਦਾ ਇਹ ਮਨੋਵਿਗਿਆਨਕ ਰੋਗ ਤਮਾਮ ਉਮਰ ਇਲਾਜ ਲਈ ਨਾ ਪਛਾਣਿਆ ਗਿਆ ਹੋਵੇ।
"ਉਹ ਮਾਨਸਿਕ ਤਣਾਅ ਵਿੱਚ ਹੈ ਅਤੇ ਉਸਨੂੰ ਆਪਣੇ ਕੀਤੇ ਉੱਤੇ ਅਫਸੋਸ ਹੈ।"
ਬਾਜਵਾ ਵੱਲੋਂ ਜਮਾਨਤ ਲਈ ਅਰਜ਼ੀ ਨਹੀਂ ਦਿੱਤੀ ਗਈ, ਉਸਨੂੰ 1 ਅਕਤੂਬਰ ਨੂੰ ਅਦਾਲਤ ਵਿੱਚ ਮੁੜ ਪੇਸ਼ ਕੀਤਾ ਜਾਏਗਾ।ਦੁਰਘਟਨਾ ਉਸ ਵੇਲ਼ੇ ਹੋਈ ਦੱਸੀ ਜਾਂਦੀ ਹੈ ਜਦੋਂ ਇੱਕ ਸੇਮੀਟਰੈਲੇਰ ਟਰੱਕ ਜਿਸਨੂੰ ਮੈਲਬੌਰਨ ਦਾ ਇੱਕ ਡਰਾਈਵਰ ਮੋਹਿੰਦਰ ਸਿੰਘ ਬਾਜਵਾ ਚਲਾ ਰਿਹਾ ਸੀ, ਈਸਟਰਨ ਫ੍ਰੀਵੇ ਦੀ ਮੁੱਖ ਸੜਕ ਤੋਂ ਹਟਕੇ ਅਪਾਤਕਲੀਨ ਲਾਈਨ ਵਿੱਚ ਚਲਿਆ ਗਿਆ।
Constable Glen Humphris, Senior Constable Kevin King, Leading Senior Constable Lynette Taylor and Constable Joshua Prestney will be memorialised in Canberra. Source: Victoria Police
ਟਰੱਕ ਦੁਆਰਾ ਓਥੇ ਖੜ੍ਹੀਆਂ ਵਿੱਚ ਟੱਕਰ ਮਾਰੀ ਗਈ ਅਤੇ ਇਹ ਦੁਰਘਟਨਾ ਓਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਮੌਤ ਦਾ ਕਾਰਨ ਬਣੀ।
ਇਹ ਟਰੱਕ ਐਮਰਜੈਂਸੀ ਲਾਈਨ ਵਿੱਚ ਸੌ ਦੀ ਸਪੀਡ 'ਤੇ ਦਾਖਿਲ ਹੋਇਆ ਦੱਸਿਆ ਜਾਂਦਾ ਹੈ ਜਿਸ ਪਿੱਛੋਂ ਵੱਜੀ ਟੱਕਰ ਨਾਲ਼ 4 ਪੁਲਸ ਕਰਮਚਾਰੀਆਂ ਦੀ ਥਾਏਂ ਮੌਤ ਹੋ ਗਈ ਸੀ।
ਚੀਫ ਪੁਲਸ ਕਮਿਸ਼ਨਰ ਵੱਲੋਂ ਟਰੱਕ ਡਰਾਈਵਰ ਦੇ ਕਿਸੇ ਕਿਸਮ ਦੇ 'ਮੈਡੀਕਲ ਐਪੀਸੋਡ' ਦਾ ਵੀ ਜਿਕਰ ਕੀਤਾ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦੀਆਂ 'ਅੱਖਾਂ ਮੂਹਰੇ ਹਨੇਰਾ' ਆ ਗਿਆ ਸੀ।
ਮੇਜਰ ਕੁਲੀਜਨ ਇਨਵੈਸਟੀਗੇਸ਼ਨ ਯੂਨਿਟ ਤੇ ਹੋਮੀਸਾਈਡ ਸਕੁਐਡ ਵੱਲੋਂ ਇਸ ਟਰੱਕ ਡਰਾਈਵਰ ਉੱਤੇ ਡਰਾਈਵਿੰਗ ਦੌਰਾਨ ਚਾਰ ਪੁਲਿਸ ਅਫਸਰਾਂ ਨੂੰ ਮਾਰਨ ਦੇ ਦੋਸ਼ ਲਾਏ ਗਏ ਹਨ।
ਇਹ ਟਰੱਕ ਡਰਾਈਵਰ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਕੱਲ੍ਹ ਉਸ ਤੋਂ ਪੁੱਛ-ਪੜਤਾਲ ਕੀਤੀ ਗਈ।
ਪੁਲਿਸ ਵੱਲੋਂ ਪਿਛਲੇ ਹਫ਼ਤੇ ਇਸ ਟਰੱਕ ਡਰਾਈਵਰ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ