ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ

Single mother taking a break from work to change diaper on her baby boy

ਪਰਵਾਸੀ ਮਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਲਈ ਕੰਮ ਦੇ ਨਾਲ-ਨਾਲ ਪਰਿਵਾਰ ਦੀ ਸੰਭਾਲ ਕਰਨਾ ਹੋਰਾਂ ਨਾਲੋਂ ਔਖਾ ਹੋ ਸਕਦਾ ਹੈ। Credit: South_agency/Getty Images

ਆਸਟ੍ਰੇਲੀਆ ਵਿੱਚ ਕੰਪਨੀਆਂ 'ਵਰਕ ਫਰੌਮ ਹੋਮ' ਦੇ ਅਧਿਕਾਰ ਘਟਾ ਕੇ ਦਫਤਰ ਤੋਂ ਕੰਮ 'ਤੇ ਵਾਪਸ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ। ਪਰ ਪ੍ਰਵਾਸੀ ਔਰਤਾਂ ਦਾ ਦਾਅਵਾ ਹੈ ਕਿ ਛੋਟੇ ਪਰਿਵਾਰਾਂ ਕਾਰਨ ਪਰਿਵਾਰਕ ਸਹਾਇਤਾ ਦੀ ਘਾਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਨ੍ਹਾਂ ਲਈ ਇਸ ਕਦਮ ਨੂੰ ਮੁਸ਼ਕਲ ਬਣਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਐਸ ਬੀ ਐਸ ਪੰਜਾਬੀ ਦੀ ਇਹ ਖ਼ਾਸ ਪੜਚੋਲ ਸੁਣੋ...


ਆਸਟ੍ਰੇਲੀਆਈ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਹਫ਼ਤੇ ਵਿੱਚ 9 ਘੰਟੇ ਤੋਂ ਵੱਧ ਬਿਨਾਂ ਤਨਖਾਹ ਦੇ ਕੰਮ ਕਰਦੀਆਂ ਹਨ। ਇਸ ਵਿੱਚ ਘਰ ਦੇ ਕੰਮ ਅਤੇ ਬੱਚਿਆਂ ਦੀ ਦੇਖਭਾਲ ਸ਼ਾਮਲ ਹੈ।

2023 ਵਿੱਚ, ਆਸਟ੍ਰੇਲੀਆ ਵਿੱਚ ਮਰਦਾਂ ਅਤੇ ਔਰਤਾਂ ਦੀ ਤਨਖਾਹ ਵਿੱਚ 12% ਦਾ ਅੰਤਰ ਸੀ। ‘Gender gap’ ਕਹਾਏ ਜਾਣ ਵਾਲਾ ਇਹ ਫ਼ਰਕ ਦਰਸਾਉਂਦਾ ਹੈ ਕਿ ਆਦਮੀਆਂ ਨੂੰ ਔਰਤਾਂ ਦੇ ਮੁਕਾਬਲੇ ਉਸੇ ਕੰਮ ਲਈ 12% ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਫੁੱਲ-ਟਾਈਮ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਦਮੀਆਂ ਨਾਲੋਂ $238 ਪ੍ਰਤੀ ਹਫ਼ਤਾ ਘੱਟ ਦਿੱਤੇ ਜਾਂਦੇ ਹਨ।

ਐਸ ਬੀ ਐਸ ਪੰਜਾਬੀ ਵੱਲੋਂ ਕੀਤੀ ਗਈ ਇਹ ਖ਼ਾਸ ਪੜਚੋਲ ਇਸ ਪੇਸ਼ਕਾਰੀ ਰਾਹੀਂ ਸੁਣੋ.....

LISTEN TO
Punjabi_19112024_WHFmigrants image

ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ

SBS Punjabi

21/11/202413:25

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share