ਮਾਰਕੀਟਪਲੇਸ ਰਾਹੀਂ ਸੁਰੱਖਿਅਤ ਲੈਣ-ਦੇਣ ਲਈ, ਵਿਕਟੋਰੀਆ ਪੁਲਿਸ ਨੇ ਬਣਾਏ 'ਐਕਸਚੇਂਜ ਜ਼ੋਨ'

Victoria Police created 35 safe exchange zones across rural and metropolitan areas.

ਵਿਕਟੋਰੀਆ ਦੇ ਖੇਤਰੀ ਅਤੇ ਮੈਟਰੋਪੋਲੀਟਨ ਖੇਤਰਾਂ ਵਿੱਚ 35 ਇਲਾਕਿਆਂ ਨੂੰ ਐਕਸਚੇਂਜ ਜ਼ੋਨ ਬਣਾ ਦਿੱਤੋ ਗਿਆ ਹੈ। Credit: Victoria Police/Facebook

ਫੇਸਬੁੱਕ 'ਮਾਰਕਿਟਪਲੇਸ' ਸਮੇਤ 'ਔਨਲਾਈਨ ਮਾਰਕਿਟਪਲੇਸ ਪਲੇਟਫਾਰਮਾਂ' ਉੱਤੇ ਘੁਟਾਲਿਆਂ ਦੀ ਸ਼ਿਕਾਇਤ ਤੋਂ ਬਾਅਦ ਵਿਕਟੋਰੀਆ ਪੁਲਿਸ ਨੇ ਇੱਥੇ ਦੇ ਵਸਨੀਕਾਂ ਲਈ ਔਨਲਾਈਨ ਗਾਹਕ ਜਾਂ ਵਿਕਰੇਤਾ ਨੂੰ ਮਿਲਣ ਲਈ ਐਕਸਚੇਂਜ ਜ਼ੋਨ ਬਣਾ ਦਿੱਤੇ ਹਨ। 'ਐਕਸਚੇਂਜ ਜ਼ੋਨ' ਕਹਾਏ ਜਾਣ ਵਾਲੇ ਇਹ ਇਲਾਕੇ 24 ਘੰਟੇ ਚੱਲਣ ਵਾਲੇ ਪੁਲਿਸ ਸਟੇਸ਼ਨਾਂ ਦੇ ਬਾਹਰ ਸਥਾਪਿਤ ਕੀਤੇ ਗਏ ਹਨ। ਪੁਲਿਸ ਮੁਤਾਬਕ ਇਸਦਾ ਉੱਦੇਸ਼ ਲੋਕਾਂ ਲਈ ਅਜਨਬੀਆਂ ਨਾਲ ਚੀਜ਼ਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਬਣਾਉਣਾ ਹੈ। ਹੋਰ ਵੇਰਵੇ ਲਈ, ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਸੁਣੋ.......


ਜਿਨ੍ਹਾਂ ਸਟੇਸ਼ਨਾਂ 'ਤੇ ਟਰਾਇਲ ਹੋਏ, ਉਨ੍ਹਾਂ ਸਟੇਸ਼ਨਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਨਿਯਮਤ ਤੌਰ 'ਤੇ ਚੀਜ਼ਾਂ ਦਾ ਆਦਾਨ-ਪ੍ਰਦਾਨ ਕਰਦੇ ਦੇਖਿਆ ਅਤੇ ਛੇ ਮਹੀਨਿਆਂ ਦੇ ਮੁਲਾਂਕਣ ਦੀ ਮਿਆਦ ਦੇ ਦੌਰਾਨ, ਆਨਲਾਈਨ ਵਿਕਰੀ ਦੇ ਕਾਰਨ ਖੇਤਰ ਵਿੱਚ ਚੋਰੀਆਂ ਅਤੇ ਡਕੈਤੀਆਂ ਵਿੱਚ ਕਮੀ ਦਰਜ ਕੀਤੀ ਗਈ।

ਜਿਸ ਦੇ ਬਾਅਦ, ਲੋਕਾਂ ਨੂੰ ਐਕਸਚੇਂਜ ਜ਼ੋਨ ਵਿੱਚ ਹੀ ਔਨਲਾਈਨ ਮਾਰਕੀਟਪਲੇਸ ਸੌਦੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਆਪਣੇ ਨੇੜੇ ਦੀਆਂ ਅਜਿਹੀਆਂ ਸਾਈਟਾਂ ਬਾਰੇ ਜਾਣਨ ਅਤੇ ਮਾਮਲੇ ਨੂੰ ਵਿਸਥਾਰ ਨਾਲ ਜਾਣਨ ਲਈ, ਇਸ ਪੋਡਕਾਸਟ ਨੂੰ ਸੁਣੋ...
LISTEN TO
Punjabi_05112024_Marketplace image

ਮਾਰਕੀਟਪਲੇਸ ਰਾਹੀਂ ਸੁਰੱਖਿਅਤ ਲੈਣ-ਦੇਣ ਲਈ, ਵਿਕਟੋਰੀਆ ਪੁਲਿਸ ਨੇ ਬਣਾਏ 'ਐਕਸਚੇਂਜ ਜ਼ੋਨ'

SBS Punjabi

05/11/202404:49
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share