ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤ ਕਾਨੂੰਨ ਲਾਗੂ

ਨਿਊਜ਼ੀਲੈਂਡ ਵਿੱਚ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖ਼ਤ ਕਾਨੂੰਨ ਲਾਗੂ Credit: DeepGreen/ Gettyimages
ਨਿਊਜ਼ੀਲੈਂਡ ਵਿੱਚ 'ਇੱਮੀਗਰੇਸ਼ਨ ਐਮਪਲੋਇਮੈਂਟ ਇੰਫਰਿੰਜਮੈਂਟ ਸਕੀਮ' ਦੇ ਤਹਿਤ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ ਨੂੰ ਬਚਾਉਣ ਲਈ ਸਖ਼ਤ ਕਾਨੂੰਨ ਹੋਂਦ ਵਿੱਚ ਆਇਆ ਹੈ। ਇਸ ਦੌਰਾਨ ਪਹਿਲੇ ਹੀ ਸਾਲ ਵਿੱਚ 142 ਰੋਜ਼ਗਾਰ ਦਾਤਾਵਾਂ ਨੂੰ ਨੋਟਿਸ ਜਾਰੀ ਹੋਏ ਅਤੇ 4 ਲੱਖ 31 ਹਾਜ਼ਰ ਦੇ ਜੁਰਮਾਨੇ ਵੀ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਐਕਟਿੰਗ ਜਨਰਲ ਮੈਨੇਜਰ ਮੁਤਾਬਕ ਇਹ ਨੋਟਿਸ ਉਹਨਾਂ ਮਾਲਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜੋ ਪ੍ਰਵਾਸੀ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ। ਇੱਥੇ ਦੱਸ ਦਈਏ ਕਿ ਸਭ ਤੋਂ ਜ਼ਿਆਦਾ ਸ਼ੋਸ਼ਣ ਕੌਂਸਟ੍ਰਕਸ਼ਨ, ਹਾਸਪੀਟੈਲਿਟੀ ਅਤੇ ਬਿਊਟੀ ਖੇਤਰਾਂ ਵਿੱਚ ਦੇਖਿਆ ਗਿਆ ਹੈ।
Share