Key Points
- ਸੁਖਮਣੀ ਕੌਰ ਨੇ 99.60 ATAR ਹਾਸਲ ਕਰਦੇ ਹੋਏ IPT ਵਿਸ਼ੇ ਵਿੱਚ ਸਟੇਟ ਟਾਪ ਕੀਤਾ ਹੈ।
- ਸੁਖਮਣੀ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਦਿੱਤਾ ਹੈ।
ਸੁਖਮਣੀ ਆਪਣੇ ਪਰਿਵਾਰ ਨਾਲ ਦੋ ਮਹੀਨਿਆਂ ਲਈ ਭਾਰਤ ਗਏ ਸਨ, ਪਰ ਜਾਣ ਤੋਂ ਇੱਕ ਹਫ਼ਤਾ ਬਾਅਦ ਹੀ ਉਹਨਾਂ ਨੂੰ ਤੁਰੰਤ ਵਾਪਿਸ ਆਸਟ੍ਰੇਲੀਆ ਪਰਤਣਾ ਪਿਆ ਸੀ।
“ਮੈਨੂੰ ਸਵੇਰੇ ਸਵੇਰੇ ਫੋਨ ਆਇਆ ਸੀ ਅਤੇ ਸੁਨਣ ਤੋਂ ਬਾਅਦ ਮੈਂ ਡਰ ਗਈ ਸੀ, ਮੈਨੂੰ ਪਤਾ ਨਹੀਂ ਸੀ ਕਿ ਇਹ ਸਕੈਮ ਹੈ ਜਾਂ ਸੱਚਾਈ,” ਸਿਡਨੀ ਦੀ ਸੁਖਮਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ।
'ਨਿਊ ਸਾਊਥ ਵੇਲਜ਼ ਏਜੁਕੇਸ਼ਨ ਸਟੈਂਡਰਡਜ਼ ਅਥਾਰਿਟੀ'- ਨੇਸਾ (New South Wales Education Standards Authority- NESA) ਵੱਲੋਂ ਸੁਖਮਣੀ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਹ ਆਈ ਪੀ ਟੀ (IPT) ਦੇ ਵਿਸ਼ੇ ਵਿੱਚ ਨਿਊ ਸਾਊਥ ਵੇਲਜ਼ ਵਿੱਚੋਂ ਪਹਿਲੇ ਸਥਾਨ ਉੱਤੇ ਆਏ ਹਨ।
ਸੁਖਮਣੀ ਨੇ ਦੱਸਿਆ ਕੇ ਉਹਨਾਂ ਨੂੰ ਇਹ ਕਾਮਯਾਬੀ ਦੀ ਉਮੀਦ ਨਹੀਂ ਸੀ ਅਤੇ ਇਹ ਫੋਨ ਸੁਨਣ ਤੋਂ ਬਾਅਦ ਉਹ ਹੈਰਾਨ ਰਹਿ ਗਏ ਸਨ।
“ਮੈਨੂੰ ਲੱਗਿਆ ਸੀ ਕਿ ਮੈਂ ਸਾਧਾਰਨ ਜਿਹੇ ਨੰਬਰ ਹੀ ਲਵਾਂਗੀ, ਪਰ ਮੇਰੀ ਅਧਿਆਪਕ ਨੂੰ ਮੇਰੇ ਵਿੱਚ ਹਮੇਸ਼ਾ ਤੋਂ ਹੀ ਵਿਸ਼ਵਾਸ਼ ਸੀ,” ਸੁਖਮਣੀ ਨੇ ਕਿਹਾ।
ਭਾਰਤ ਜਾਣ ਤੋਂ ਇੱਕ ਹਫ਼ਤਾ ਬਾਅਦ ਹੀ ਸੁਖਮਣੀ ਆਪਣਾ ਪੁਰਸਕਾਰ ਹਾਸਿਲ ਕਰਨ ਲਈ ਵਾਪਿਸ ਸਿਡਨੀ ਆ ਗਏ ਸਨ।
Sukhmani Kaur at the First in Course awards with her family. Credit: Supplied/ NESA
ਪਹਿਲਾਂ ਮੈਂ ਹਮੇਸ਼ਾ ਪੜ੍ਹਦੀ ਹੀ ਰਹਿੰਦੀ ਸੀ, ਪਰ ਫੇਰ ਮੈਂ ਬ੍ਰੇਕ ਲੈਣੀ ਸਿੱਖੀ ਅਤੇ ਆਪਣੇ ਦਿਮਾਗ ਨੂੰ ਸ਼ਾਂਤ ਰੱਖਿਆ ਜਿਸ ਨਾਲ ਮੇਰੇ ਇਮਤਿਹਾਨਾਂ ਵਿੱਚੋਂ ਵਧੀਆ ਨਤੀਜੇ ਆਉਣ ਲੱਗ ਪਏ ਸਨ।ਸੁਖਮਣੀ ਕੌਰ
ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕ ਅਤੇ ਮਾਤਾ ਪਿਤਾ ਨੂੰ ਦਿੰਦੇ ਹੋਏ ਸੁਖਮਣੀ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਕੀਤਾ।
Sukhmani Kaur and all the First in Course students, 2024. Credit: Supplied/NESA
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।