ਸਾਕਾ ਨੀਲਾ ਤਾਰਾ ਫੌਜੀ ਕਾਰਵਾਈ ਦਾ ਹੁਕਮ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਸੀ ਜਿਸਨੂੰ ਬਾਅਦ ਵਿੱਚ ਆਪਣੇ ਇਸ ਫੈਸਲੇ ਲਈ ਆਪਣੀ ਜਾਨ ਗਵਾਉਣੀ ਪਈ ਸੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਹਰਿਮੰਦਰ ਸਾਹਿਬ ਵਿੱਚੋਂ ਕੱਢਣ ਦੇ ਇਸ ਲਹੂਭਿੱਜੇ ਵਰਤਾਰੇ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ।
ਸਿੱਖ ਮਨਾਂ ਲਈ ਇਸ ਸਾਕੇ ਦੀ ਅਥਾਹ ਵੇਦਨਾ ਅਤੇ ਅਕਹਿ ਪੀੜ ਦੇ ਚਲਦਿਆਂ ਇਸਦੀ 35ਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਏ ਗਏ ਹਨ।
ਭਾਰਤ ਸਰਕਾਰ ਵੱਲੋਂ ਇਸ ਫੌਜੀ ਕਾਰਵਾਈ ਦੇ ਕੁਝ ਅਹਿਮ ਤੱਥ ਜਨਤਕ ਨਾ ਕਰਨਾ ਬਹੁਤ ਸਾਰੇ ਸੁਆਲਾਂ ਨੂੰ ਜਨਮ ਦਿੰਦਾ ਹੈ।