ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਪਾਕਿਸਤਾਨ ਡਾਇਰੀ : ਸਰਕਾਰੀ ਏਅਰਲਾਈਨ ਪੀਆਈਏ ਨੂੰ ਇੱਕ ਵਾਰ ਫਿਰ ਪ੍ਰਾਈਵੇਟ ਕਰਨ ਦੀਆਂ ਤਿਆਰੀਆਂ
PIA's direct flight to Australian are suspended for indefinite period of time. Source: AP
ਨਵਾਜ਼ ਸ਼ਰੀਫ ਦੇ ਪਰਿਵਾਰ ਵਲੋਂ ਸਰਕਾਰੀ ਏਅਰਲਾਈਨ ਪੀਆਈਏ ਨੂੰ ਸਸਤੀਆਂ ਕੀਮਤਾਂ ਵਿੱਚ ਖਰੀਦਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਹਨ। ਜਦਕਿ 85 ਅਰਬ ਰੁਪਏ ਦੀ ਬੋਲੀ ਦੀ ਆਸਵੰਦ ਪਾਕਿਸਤਾਨੀ ਸਰਕਾਰ ਨੂੰ ਪੀਆਈਏ ਵਾਸਤੇ ਸਿਰਫ 10 ਅਰਬ ਰੁਪਏ ਦੀ ਹੀ ਬੋਲੀ ਮਿਲੀ। ਇਸ ਤੋਂ ਬਾਅਦ ਅਚਾਨਕ ਇੱਕ ਪਾਕਿਸਤਾਨੀ ਯੂਏਈ ਗਰੁੱਪ ਨੇ ਪੀਆਈਏ ਨੂੰ ਖ੍ਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ 250 ਅਰਬ ਰੁਪਏ ਦੇ ਨੁਕਸਾਨ ਸਮੇਤ ਇਸ ਡੁੱਬਦੀ ਹੋਈ ਏਅਰਲਾਈਨ ਨੂੰ 110 ਅਰਬ ਰੁਪਏ ਵਿੱਚ ਖ੍ਰੀਦਣ ਲਈ ਤਿਆਰ ਹਨ। ਇਸ ਕੰਪਨੀ ਨੇ ਸਰਕਾਰ ਨੂੰ ਏਅਰਲਾਈਨ ਦੇ ਸਟਾਫ ਦੀਆਂ ਨੌਕਰੀਆਂ ਨੂੰ ਇੰਝ ਹੀ ਬਹਾਲ ਰੱਖਣ ਦਾ ਭਰੋਸਾ ਵੀ ਦਿੱਤਾ ਹੈ। ਇਸ ਭਰੋਸੇ ਤੋਂ ਬਾਅਦ ਫੈਡਰਲ ਸਰਕਾਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਨੂੰ ਨਿੱਜੀ ਹੱਥਾਂ ਵਿੱਚ ਦੇਣ ਵੱਲ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ…
Share