ਪਹਿਲਾਂ ਵੀ ਕਈ ਬਹਿਸਾਂ ਵਿਸ਼ਵਵਿਆਪੀ ਸਿਹਤ, ਜਲਵਾਯੂ ਤਬਦੀਲੀ ਅਤੇ ਊਰਜਾ ਦੁਆਲੇ ਘੁੰਮਦੀਆਂ ਰਹੀਆਂ ਹਨ।
ਅਤੇ ਇਹ ਊਰਜਾ ਦਾ ਵਿਸ਼ਾ ਹੀ ਹੈ ਜੋ ਆਸਟ੍ਰੇਲੀਆ ਦੀ ਘਰੇਲੂ ਨੀਤੀ ਦੇ ਏਜੰਡੇ 'ਤੇ ਦੁਬਾਰਾ ਹਾਵੀ ਹੋਇਆ ਹੈ।
ਟਰੈਜ਼ਰੀ ਵਲੋਂ ਤਾਜ਼ਾ ਪੂਰਵ-ਅਨੁਮਾਨ ਜਾਰੀ ਕੀਤੇ ਗਏ ਹਨ, ਜੋ ਕਿ ਥੋਕ ਗੈਸ ਦੀਆਂ ਕੀਮਤਾਂ ਨੂੰ ਹੇਠਾਂ ਦਰਸਾਉਂਦੇ ਹਨ।
ਕੁਈਨਜ਼ਲੈਂਡ ਵਿੱਚ ਇਹਨਾਂ ਕੀਮਤਾਂ ਦੇ 44 ਪ੍ਰਤੀਸ਼ਤ ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਨਿਊ ਸਾਊਥ ਵੇਲਜ਼ ਵਿੱਚ ਇਨ੍ਹਾਂ ਦੇ 38 ਪ੍ਰਤੀਸ਼ਤ ਹੇਠਾਂ ਜਾਣ ਦੀ ਸੰਭਾਵਨਾ ਹੈ।
ਦੱਖਣੀ ਆਸਟਰੇਲੀਆ ਵਿੱਚ 32 ਪ੍ਰਤੀਸ਼ਤ ਦੀ ਕਮੀ ਦੀ ਉਮੀਦ ਹੈ, ਅਤੇ ਵਿਕਟੋਰੀਆ ਵਿੱਚ ਇਹ 29 ਪ੍ਰਤੀਸ਼ਤ ਹੈ।
ਇਹ ਅੰਕੜੇ 21 ਦਸੰਬਰ ਦੇ ਹਨ, ਜੋ ਕਿ ਸਹਾਇਤਾ ਪੈਕੇਜ ਨੂੰ ਸੰਸਦ ਵਿੱਚੋਂ ਪਾਸ ਕਰਵਾਏ ਜਾਣ ਲਈ, ਇਸ ਨੂੰ ਵਾਪਸ ਬੁਲਾਏ ਜਾਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਜਾਰੀ ਕੀਤੇ ਗਏ ਹਨ।
ਫੈਡਰਲ ਊਰਜਾ ਮੰਤਰੀ ਕ੍ਰਿਸ ਬੋਵੇਨ ਦਾ ਕਹਿਣਾ ਹੈ ਕਿ ਇਸ ਤੋਂ ਅਜਿਹਾ ਦਿਖਦਾ ਹੈ ਕਿ ਲੇਬਰ ਦੀ ਨੀਤੀ ਕੰਮ ਕਰ ਰਹੀ ਹੈ।
ਗੱਠਜੋੜ ਨੇ ਅੰਤਰਰਾਸ਼ਟਰੀ ਕਾਰਕਾਂ ਵੱਲ ਇਸ਼ਾਰਾ ਕਰਦੇ ਹੋਏ ਦਖਲਅੰਦਾਜ਼ੀ ਦੇ ਪ੍ਰਭਾਵਾਂ 'ਤੇ ਸਵਾਲ ਉਠਾਉਣਾ ਜਾਰੀ ਰੱਖਿਆ ਹੈ।
ਨੈਸ਼ਨਲਜ਼ ਲੀਡਰ ਡੇਵਿਡ ਲਿਟਲਪ੍ਰਾਉਡ ਦਾ ਕਹਿਣਾ ਹੈ ਕਿ ਕੋਲੇ ਅਤੇ ਗੈਸ ਦੀਆਂ ਕੀਮਤਾਂ ਦੀਆਂ ਹੱਦਾਂ ਬੇਲੋੜੀਆਂ ਹਨ ਕਿਉਂਕਿ ਅੰਤਰਰਾਸ਼ਟਰੀ ਸਥਿਤੀਆਂ ਲਾਗਤਾਂ ਨੂੰ ਵਧਾ ਰਹੀਆਂ ਹਨ।