ਖੋਜਕਰਤਾਵਾਂ ਨੇ ਆਸਟ੍ਰੇਲੀਆ ਦੇ ਸਭ ਤੋਂ ਆਮ ਕੈਂਸਰ 'ਪ੍ਰੋਸਟੇਟ ਕੈਂਸਰ' ਵਿੱਚ ਨਵੇਂ ਬਾਇਓਮਾਰਕਰਾਂ ਦੀ ਪਛਾਣ ਕੀਤੀ ਹੈ, ਜੋ ਕਿ ਕੈਂਸਰ ਸੈੱਲਾਂ ਦੇ ਅੰਦਰ ਅਣੂ ਹਨ ਅਤੇ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਦੇ ਹਨ ਕਿ ਕਿਹੜੇ ਮਰੀਜ਼ਾਂ ਨੂੰ ਨਜ਼ਦੀਕੀ ਨਿਗਰਾਨੀ ਦੀ ਲੋੜ ਹੁੰਦੀ ਹੈ ਉਹਨਾਂ ਦੀ ਤੁਲਨਾ ਵਿੱਚ ਕਿਹੜੇ ਮਰੀਜ਼ਾਂ ਨੂੰ ਤੁਰੰਤ, ਰੈਡੀਕਲ ਇਲਾਜ ਦੀ ਲੋੜ ਹੁੰਦੀ ਹੈ।
ਪ੍ਰੋਫੈਸਰ ਡੱਗ ਬਰੂਕਸ ਦੱਖਣੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਮੌਲੀਕਿਉਲਰ ਮੈਡੀਸਿਨ ਦੇ ਪ੍ਰੋਫੈਸਰ ਹਨ, ਅਤੇ ਇਸ ਸਫਲਤਾ ਦੇ ਪਿੱਛੇ ਪ੍ਰਮੁੱਖ ਖੋਜਕਰਤਾ ਹਨ। ਪ੍ਰੋਫੈਸਰ ਬਰੂਕਸ ਦਾ ਕਹਿਣਾ ਹੈ ਕਿ ਬਾਇਓਮਾਰਕਰ ਕੈਂਸਰ ਦੀ ਪ੍ਰਗਤੀ ਦੀ ਭਵਿੱਖਬਾਣੀ ਕਰਨ ਵਿੱਚ ਬਹੁਤ ਹੀ ਸੰਵੇਦਨਸ਼ੀਲ ਅਤੇ ਖਾਸ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਪ੍ਰੋਸਟੇਟ ਕੈਂਸਰ ਅੱਜ ਆਸਟ੍ਰੇਲੀਆ ਵਿੱਚ ਸਭ ਤੋਂ ਆਮ ਕੈਂਸਰ ਹੈ। ਇਸ ਸਬੰਧੀ ਹਰ ਸਾਲ ਲਗਭਗ 25,000 ਆਸਟ੍ਰੇਲੀਅਨ ਮਰਦਾਂ ਦੀ ਜਾਂਚ ਕੀਤੀ ਜਾਂਦੀ ਹੈ। ਤੇ ਦੁਨੀਆ ਭਰ ਦੀ ਗੱਲ ਕਰੀਏ ਤਾਂ ਹਰ ਸਾਲ 10 ਲੱਖ ਤੋਂ ਵੱਧ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਦੀ ਜਾਂਚ ਲਈ ਕਿਹਾ ਜਾਂਦਾ ਹੈ।
ਪ੍ਰੋਸਟੇਟ ਕੈਂਸਰ ਦੇ ਕਾਰਨਾਂ ਬਾਰੇ ਜਾਣਕਾਰੀ ਦੀ ਘਾਟ ਰੋਕਥਾਮ ਨੂੰ ਵਧੇਰੇ ਮੁਸ਼ਕਲ ਬਣਾਉਂਦੀ ਹੈ।
ਇਹ ਕਿਸ ਤਰ੍ਹਾਂ ਦਾ ਕੈਂਸਰ ਹੈ ਅਤੇ ਰੋਕਥਾਮ ਲਈ ਕੀ ਕੁੱਝ ਕੀਤਾ ਜਾ ਸਕਦਾ ਹੈ, ਜਾਨਣ ਲਈ ਇਹ ਇਹ ਆਡੀਓ ਰਿਪੋਰਟ ਸੁਣੋ...