ਭੰਗੜੇ ਦੇ ਨਾਲ-ਨਾਲ ਪੜਾਈ ਵਿੱਚ ਵੀ ਟਾਪ 'ਤੇ ਹੈ ਇਹ ਆਸਟ੍ਰੇਲੀਅਨ ਪੰਜਾਬਣ

ATAR Mayble

Maybel Verma celebrating her success with her parents Credit: Supplied

ਸੈਂਟ ਐਲਬਨਸ ਸੈਕੇੰਡਰੀ ਕਾਲਜ ਦੀ ਮੇਬਲ ਵਰਮਾ ਨੇ 99.60 ਦਾ ATAR ਸਕੋਰ ਹਾਸਲ ਕਰਕੇ ਰਾਜ ਦੇ ਚੋਟੀ ਦੇ ਵਿਦਿਆਰਥੀਆਂ ਦੀ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੋਗੇ ਵਿੱਚ ਜੰਮੀ ਅਤੇ ਭੰਗੜੇ ਦੀ ਸ਼ੌਕੀਨ ਮੇਬਲ ਵਰਮਾ ਆਪਣੇ ਕਰੀਅਰ ਵਿੱਚ ਬਾਇਓ-ਮੈਡੀਕਲ ਇੰਜੀਨੀਅਰ ਬਣ ਕੇ ਸਿਹਤ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ।


Key Points
  • ਮੇਬਲ ਵਰਮਾ ਨੇ ATAR ਵਿੱਚ ਹਾਸਲ ਕੀਤਾ 99.60 ਦਾ ਸਕੋਰ ।
  • ਮੇਬਲ ਪਿਛਲੇ ਸੱਤ ਸਾਲਾਂ ਤੋਂ ਭੰਗੜੇ ਦੇ ਵੀ ਕਈ ਮੁਕਾਬਲੇ ਜਿੱਤ ਚੁੱਕੀ ਹੈ।
  • ਅੱਗੇ ਚੱਲ ਕੇ ਮੈਡੀਕਲ ਉਪਕਰਨ ਬਣਾਉਣਾ ਚਾਹੁੰਦੀ ਹੈ ਮੇਬਲ।
ਮੇਬਲ ਵਰਮਾ ਨੇ ਇਸ ਵਾਰ ਜਦੋਂ ਆਪਣਾ ATAR ਨਤੀਜਾ ਚੈੱਕ ਕੀਤਾ ਤਾਂ ਉਸ ਲਈ ਖੁਸ਼ੀ ਅਤੇ ਹੈਰਾਨੀ ਦੀ ਕੋਈ ਸੀਮਾ ਨਹੀਂ ਸੀ। ਮੇਬਲ ਨੇ 99.60 ਦਾ ATAR ਪ੍ਰਾਪਤ ਕੀਤਾ ਅਤੇ ਆਪਣੇ ਸਕੂਲ ਵਿੱਚੋਂ 99 ਤੋਂ ਜ਼ਿਆਦਾ ਦਾ ਸਕੋਰ ਹਾਸਲ ਕਰਨ ਵਾਲੇ ਕੁਲ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਹੈ। ਭੰਗੜੇ ਦੀ ਸ਼ੌਕੀਨ ਮੇਬਲ ਕਹਿੰਦੀ ਹੈ ਕਿ ਓਹ ਬਾਇਓ-ਮੈਡੀਕਲ ਇੰਜੀਨੀਅਰ ਬਣ ਕੇ ਸਿਹਤ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ।

ਮੇਬਲ ਨਾਲ ਸਾਡੀ ਗੱਲਬਾਤ ਸੁਣੋ ਇਸ ਪੌਡਕਾਸਟ ਰਾਹੀਂ...
LISTEN TO
Punjabi_20122024_AtarMaybelVerma image

ਭੰਗੜੇ ਦੇ ਨਾਲ-ਨਾਲ ਪੜਾਈ ਵਿੱਚ ਵੀ ਟਾਪ 'ਤੇ ਹੈ ਇਹ ਆਸਟ੍ਰੇਲੀਅਨ ਪੰਜਾਬਣ

SBS Punjabi

23/12/202409:17

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share