2008 ਵਿੱਚ ਪੰਜਾਬ ਤੋਂ ਪਰਵਾਸ ਕਰਕੇ ਆਸਟ੍ਰੇਲੀਆ ਆਏ ਮਨਜਿੰਦਰ ਸਿੰਘ ਸ਼ੁਰੂ ਤੋਂ ਹੀ ਪੰਜਾਬੀ ਲੋਕ ਨਾਚ ਭੰਗੜੇ ਨਾਲ਼ ਜੁੜੇ ਹੋਏ ਹਨ।
ਉਹ ਇੱਕ ਭੰਗੜਾ ਕੋਚ ਵਜੋਂ ਆਸਟ੍ਰੇਲੀਆ ਦੇ 'ਰੂਹ ਪੰਜਾਬ ਦੀ' ਗਰੁੱਪ ਨਾਲ ਜਿਥੇ ਲੰਬੇ ਸਮੇਂ ਤੋਂ ਸਾਂਝ ਰੱਖਦੇ ਹਨ ਓਥੇ ਉਹ ਸਿਡਨੀ ਤੋਂ ਸ਼ੁਰੂ ਹੋਏ ਇਸ ਗਰੁੱਪ ਦੇ ਮੈਲਬੌਰਨ ਵਿਚਲੇ ਚੈਪਟਰ ਦੇ ਕਰਤਾ-ਧਰਤਾ ਹਨ ਅਤੇ ਬੱਚਿਆਂ ਨੂੰ ਭੰਗੜੇ ਨਾਲ਼ ਜੋੜੀ ਰੱਖਣ ਤੇ ਸਿਖਲਾਈ ਦੇਣ ਲਈ ਨਿਰੰਤਰ ਯਤਨਸ਼ੀਲ ਹਨ।
ਉਨ੍ਹਾਂ ਭੰਗੜੇ ਨੂੰ ਮਹਿਜ਼ ਇੱਕ ਕਲਾ ਦੀ ਬਜਾਏ ਪੰਜਾਬੀ ਸੱਭਿਆਚਾਰ ਦੀ ਅਦੁੱਤੀ ਪਹਿਚਾਣ ਤੇ ਅਨਿੱਖੜਵਾਂ ਅੰਗ ਦੱਸਿਆ।
Students of Rooh Punjab Dee Bhangra academy during a stage performance at Bhangra World Cup Credit: Supplied
ਉਨ੍ਹਾਂ ਕਿਹਾ, "ਸਮੇਂ ਦੇ ਨਾਲ-ਨਾਲ ਅਸੀਂ ਭੰਗੜੇ ਦੀਆਂ ਵੱਖੋ-ਵੱਖਰੀਆਂ ਕਿਸਮ ਵੱਲ ਅੱਗੇ ਵਧਦੇ ਜਾ ਰਹੇ ਹਾਂ। ਅੱਜ ਜਿਥੇ ਭੰਗੜੇ ਦੇ ਹਿਪ-ਹੋਪ ਰੂਪ ਨੂੰ ਦੁਨੀਆ ਭਰ ਦੀਆਂ ਸਟੇਜਾਂ ਦੇ ਉੱਤੇ ਦੇਖਿਆ ਜਾ ਸਕਦਾ ਹੈ ਓਥੇ ਹੀ ਇਸ ਦਾ ਅਸਲ ਰੂਪ ਭਾਵ ਫੋਕ ਭੰਗੜਾ ਦਿਨੋਂ-ਦਿਨੀ ਲੁਪਤ ਹੁੰਦਾ ਜਾ ਰਿਹਾ ਹੈ।"
ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਭੰਗੜੇ ਦੇ ਹਰ ਰੂਪ ਨੂੰ ਪਸੰਦ ਕਰਦੇ ਹਨ ਪਰ ਉਹ ਚਾਹੁੰਦੇ ਹਨ ਕਿ ਇਸਦੇ ਮੂਲ ਰੂਪਾਂ ਨੂੰ ਵੀ ਓਨੀਂ ਹੀ ਤਵੱਜੋਂ ਦਿੱਤੀ ਜਾਣੀ ਚਾਹੀਦੀ ਹੈ।
"ਭੰਗੜਾ ਸਾਡੇ ਸੱਭਿਆਚਾਰ ਦੀ ਪਹਿਚਾਣ ਹੈ ਕਿਓਂਕਿ ਇਹ ਸਿਰਫ ਇੱਕ ਨਾਚ ਹੀ ਨਹੀਂ ਸਗੋਂ ਸਾਡੇ ਲੋਕ ਸਾਜ਼ਾਂ, ਬੋਲੀਆਂ ਜ਼ਰੀਏ ਸਾਡੇ ਜਜ਼ਬਾਤਾਂ ਨੂੰ ਵੀ ਪਰਿਭਾਸ਼ਿਤ ਕਰਦਾ ਹੈ," ਉਨ੍ਹਾਂ ਕਿਹਾ।
LISTEN TO
ਭੰਗੜਾ ਕੋਚ ਮਨਜਿੰਦਰ ਸਿੰਘ ਨਾਲ ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਬਣੇ ਆਡੀਓ ਆਈਕਨ ਤੇ ਕਲਿਕ ਕਰੋ।
11:45