ਪੰਜਾਬੀ ਡਾਇਸਪੋਰਾ: ਵੀਜ਼ਾ ਫੀਸ ਵਿੱਚ ਹੋਏ ਵਾਧੇ ਕਾਰਨ ਨਿਊਜ਼ੀਲੈਂਡ ਦੇ ਪ੍ਰਵਾਸੀ ਭਾਈਚਾਰੇ ਵਿੱਚ ਰੋਸ

Visa 457

ਵੀਜ਼ਾ ਫੀਸਾਂ ਵਿੱਚ ਵਾਧਾ। Credit: Public Domain

ਵੀਜ਼ਾ ਫੀਸ ਨੂੰ ਲੈਕੇ ਨਿਊਜ਼ੀਲੈਂਡ ਦੇ ਪ੍ਰਵਾਸੀ ਭਾਈਚਾਰੇ ਵਿੱਚ ਰੋਸ ਵੱਧ ਗਿਆ ਹੈ। ਵੀਜ਼ਾ ਫੀਸਾਂ ਵਿਚਲਾ ਇਹ ਵਾਧਾ 30% ਤੋਂ 50% ਤੱਕ ਕੀਤਾ ਗਿਆ ਹੈ ਜਿਸਦੇ ਚਲਦੇ ਭਾਰਤੀ ਭਾਈਚਾਰਾ ਆਪਣਾ ਰੋਸ ਜ਼ਾਹਿਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਇਮੀਗਰੇਸ਼ਨ ਮਾਮਲਿਆਂ ਦੀ ਮੰਤਰੀ ਐਰਿਕਾ ਸਟੈਂਟਰਡ ਨੂੰ ਭਾਰਤੀ ਭਾਈਚਾਰੇ ਵੱਲੋਂ ਅਥਾਹ ਹਮਾਇਤ ਮਿਲੀ ਸੀ ਅਤੇ ਇਸ ਦੇ ਕਾਰਨ ਹੀ ਨੈਸ਼ਨਲ ਪਾਰਟੀ ਗਠਜੋੜ ਦੁਆਰਾ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਸੀ। ਪਰ ਹੁਣ ਪੰਜਾਬੀ ਭਾਈਚਾਰੇ ਦਾ ਮੰਨਣਾ ਹੈ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਉਲਟ ਕੰਮ ਕੀਤਾ ਗਿਆ ਹੈ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ 

Share